13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੀ ਇਕੱਤਰਤਾ ਮੌਕੇ ਹੱਕੀ ਮੰਗਾਂ ਮਨਵਾਉਣ ਲਈ ਚਰਚਾ

Ad Position 21
No active advertisement
ਅਜੀਤ ਡੈਸਕ 05-01-2026
ਮਾਨਸਾ, 4 ਜਨਵਰੀ (ਰਾਵਿੰਦਰ ਸਿੰਘ ਰਵੀ)- ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੀ ਇਕੱਤਰਤਾ ਦੌਰਾਨ ਜਿੱਥੇ ਆੜ੍ਹਤੀਆ ਦੀਆਂ ਹੱਕੀ ਮੰਗਾਂ ਪ੍ਰਤੀ ਵਿਚਾਰਾਂ ਕੀਤੀਆ ਗਈਆਂ ਉੱਥੇ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਜਿਲ੍ਹੇ ਦਾ ਜਨਰਲ ਸਕੱਤਰ ਬਣਾਏ ਜਾਣ 'ਤੇ ਵਧਾਈ ਦਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ | ਜਨਰਲ ਸਕੱਤਰ ਰਮੇਸ਼ ਟੋਨੀ ਅਤੇ ਉਪ ਪ੍ਰਧਾਨ ਚੰਦਰ ਕਾਂਤ ਕੂਕੀ ਨੇ ਕਿਹਾ ਕਿ ਬੱਬੀ ਦਾਨੇਵਾਲੀਆ ਦਾ ਸਮਾਜ ਦੇ ਹਰੇਕ ਵਰਗ 'ਚ ਸਤਿਕਾਰ ਹੈ ਅਤੇ ਉਹ ਸਮਾਜ ਸੇਵੀ ਕਾਰਜਾਂ 'ਚ ਵੀ ਮੋਹਰੀ ਰੋਲ ਨਿਭਾ ਰਹੇ ਹਨ | ਸ੍ਰੀ ਬੱਬੀ ਨੇ ਜਿਲ੍ਹਾ ਪ੍ਰਧਾਨ ਗੋਮਾ ਰਾਮ, ਜਨਰਲ ਸਕੱਤਰ ਦਿਆਲ ਦਾਸ ਸੋਢੀ ਅਤੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਆੜਤ 2.50 ਫੀਸਦੀ ਅਤੇ ਈ.ਪੀ.ਐਫ. ਦਾ ਮਸਲਾ ਹੱਲ ਕਰਵਾਉਣ ਦੇ ਨਾਲ ਹੀ ਸੀ.ਸੀ.ਆਈ. ਵਲੋਂ ਨਰਮੇ ਦੀ ਖਰੀਦ 'ਤੇ ਆੜਤ ਦੇਣਾ ਅਤੇ ਹੋਰ ਮੰਗਾਂ ਨੂੰ ਜਲਦ ਹੱਲ ਕਰਵਾਉਣ ਦੀ ਸੰਭਵ ਕੋਸ਼ਿਸ਼ ਕਰਨਗੇ | ਉਹਨਾ ਕਿਹਾ ਕਿ ਪ੍ਰਾਈਵੇਟ ਖਰੀਦਦਾਰ ਕਿਸਾਨਾਂ ਦੀ ਫਸਲ ਲੈ ਕੇ ਭੱਜਦਾ ਹੈ ਤਾਂ ਆੜਤੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਜਦ ਕਿ ਆੜਤੀਆਂ ਦਾ ਉਸ ਵਿੱਚ ਕੋਈ ਕਸੂਰ ਨਹੀਂ ਹੁੰਦਾ ਹੈ | ਉਹਨਾਂ ਕਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਕਿਸਾਨਾਂ ਦੀ ਮੂੰਗੀ ਦੀ ਫਸਲ ਦੀ ਰਕਮ ਖਰੀਦਦਾਰਾਂ ਵੱਲ ਬਕਾਇਆ ਰਹਿੰਦੀ ਹੈ, ਜਿਲ੍ਹਾ ਪ੍ਰਸ਼ਾਸ਼ਨ ਉਹ ਰਕਮ ਬਿਨਾਂ ਕਿਸੇ ਦੇਰੀ ਤੋਂ ਕਿਸਾਨਾਂ ਨੂੰ ਵਾਪਸ ਕਰਵਾਏ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੋਈ ਪਾਲਿਸੀ ਬਣਾ ਕੇ ਕਿਸਾਨਾਂ ਦੀ ਫਸਲ ਦੀ ਰਕਮ ਸੁਰੱਖਿਅਤ ਕਰੇ | ਉਨ੍ਹਾਂ ਕਿਹਾ ਕਿ ਸੂਬੇ ਦੀ ਅਰਥਵਿਵਸਥਾ ਡਗਮਗਾ ਚੁੱਕੀ ਹੈ ਅਤੇ ਨਸ਼ਿਆ ਨਾਲ ਪੰਜਾਬ ਦੀ ਜਵਾਨੀ ਦਿਨੋਂ ਦਿਨ ਬਰਬਾਦ ਹੋ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਯੂ.ਪੀ., ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਅਤੇ ਹੋਰ ਕਈ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਵਾਲੀ ਸਰਕਾਰ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਆਉਣ ਵਾਲੀਆਂ ਅਸੈਬਲੀ ਚੋਣਾਂ 'ਚ ਪੰਜਾਬ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਤਾਂ ਕਿ ਹੋਰਨਾਂ ਸੂਬਿਆਂ ਵਾਂਗ ਪੰਜਾਬ ਵੀ ਹਰ ਪੱਖੋਂ ਬੇ-ਮਿਸਾਲ ਤਰੱਕੀ ਹੋ ਸਕੇ | ਇਸ ਮੌਕੇ ਮੀਤ ਪ੍ਰਧਾਨ ਰਾਕੇਸ਼ ਕਾਕੂ, ਤਰਸੇਮ ਚੰਦ, ਰੋਸ਼ਨ ਲਾਲ, ਮੱਖਣ ਫਰਵਾਹੀ, ਪ੍ਰੇਮ ਨੰਦਗੜ੍ਹ, ਮਨੀ ਬਾਂਸਲ, ਮੁਨੀਸ਼ ਬੱਬੂ ਰੜ੍ਹ ਵਾਲੇ, ਅਮਰ ਨਾਥ ਕੁਮਾਰ, ਜਨਕ ਰਾਜ ਅਨੂਪਗੜ੍ਹ, ਮੋਨੂ ਕੁਮਾਰ ਅਨੂਪਗੜ੍ਹ, ਰਮੇਸ਼ ਮੇਸ਼ੀ ਖੋਖਰ ਵਾਲੇ, ਭੂਸ਼ਨ ਰੱਲਾ, ਪੂਰਨ ਚੰਦ ਬੀਰੋਕੇ, ਕਰਨੀ ਫੱਤਾ, ਵਿਵੇਕ ਬਾਂਸਲ, ਭੋਲਾ ਫੱਤਾ, ਬੌਬੀ ਕੋਟਲੀ, ਅਸ਼ੋਕ ਕੁਮਾਰ, ਰਾਜ ਕੁਮਾਰ, ਕੋਕ ਬਰਨਾਲਾ, ਮੁਨੀਸ਼ ਕੁਮਾਰ ਅਤੇ ਰਾਕੇਸ਼ ਭੰਮਾ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਮਾਂ ਮੰਡੀ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਕੱਤਰਤਾ ਹੋਈ
Ad Position 24