13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਜ਼ਿਲ੍ਹਾ ਮੈਜਿਸਟਰੇਟ ਦੀ ਮਨਜ਼ੂਰੀ ਤੋਂ ਬਿਨਾਂ ਸਟੋਰ ਕੀਤੀਆਂ ਪਾਬੰਦੀਸ਼ੁਦਾ ਗੋਲੀਆਂ, ਮੈਡੀਕਲ ਮਾਲਕ 'ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 05-01-2026
ਫ਼ਿਰੋਜ਼ਪੁਰ, 4 ਜਨਵਰੀ (ਸੁਖਵਿੰਦਰ ਸਿੰਘ)-ਸ਼ਹਿਰ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਪਾਬੰਦੀਸ਼ੁਦਾ ਮੈਡੀਕਲ ਨਸ਼ਾ ਬਰਾਮਦ ਕਰਕੇ ਮੈਡੀਕਲ ਸਟੋਰ ਮਾਲਕ 'ਤੇ ਸਿਟੀ ਥਾਣਾ ਫ਼ਿਰੋਜ਼ਪੁਰ 'ਚ ਮੁਕੱਦਮਾ ਦਰਜ ਕੀਤਾ | ਜਾਂਚ ਅਧਿਕਾਰੀ ਏ. ਐਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਹੈ ਕਿ ਸਮੇਤ ਪੁਲਿਸ ਪਾਰਟੀ ਜਦੋਂ ਗਸ਼ਤ ਦੇ ਸੰਬੰਧ 'ਚ ਮੱਖੂ ਗੇਟ ਕੋਲ ਪੁੱਜੇ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬਾਵਿਆਂ ਵਾਲਾ ਮੁਹੱਲਾ ਫ਼ਿਰੋਜ਼ਪੁਰ ਸ਼ਹਿਰ ਦੇ ਅੰਦਰ ਗਲੀ ਇੰਦਰ ਸਿੰਘ ਸੋਢੀ ਵਿਚ ਕਪੂਰ ਮੈਡੀਕਲ ਫ਼ਰਮ ਫ਼ਿਰੋਜ਼ਪੁਰ ਸ਼ਹਿਰ ਨੇ ਰਿਹਾਇਸ਼ੀ ਇਲਾਕੇ 'ਚ ਅਣਅਧਿਕਾਰਤ ਇਕ ਗਡਾਊਣ ਬਣਾਇਆ ਹੋਇਆ ਹੈ ਜਿਸ 'ਚ ਉਸ ਨੇ ਜ਼ਿਲ੍ਹਾ ਮੈਜਿਸਟਰੇਟ ਦੀ ਮਨਜ਼ੂਰੀ ਤੋਂ ਬਿਨਾਂ ਅਣਅਧਿਕਾਰਤ ਤੌਰ 'ਤੇ ਭਾਰੀ ਮਾਤਰਾ 'ਚ ਪ੍ਰੈਗਾਬੈਲਨ ਕੈਪਸੂਲ ਟਰੈਪਾਡੋਲ ਗੋਲੀਆਂ ਸਟੋਰ ਕੀਤੀਆਂ ਹੋਈਆਂ ਹਨ, ਜੋ ਇਹ ਅੱਗੇ ਵੇਚ ਕੇ ਆਮ ਭੋਲੇ ਭਾਲੇ ਲੋਕਾਂ ਤੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਖ਼ਤਰੇ 'ਚ ਪਾਉਂਦਾ ਹੈ ਜੇਕਰ ਹੁਣੇ ਹੀ ਉਸ ਦੇ ਇਸ ਗਡਾਊਣ 'ਚ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਕੈਪਸੂਲ ਤੇ ਗੋਲੀਆਂ ਬਰਾਮਦ ਹੋ ਸਕਦੀਆਂ ਹਨ | ਪੁਲਿਸ ਨੇ ਰੇਡ ਕਰਕੇ ਪ੍ਰੇਗਾਬੈਲਲੀਨ ਕੈਪਸੂਲ 1,76,600, ਟਰੈਪਾਡੋਲ ਗੋਲੀਆਂ 92,200 ਬਰਾਮਦ ਕਰਕੇ ਕਪੂਰ ਮੈਡੀਕਲ ਸਟੋਰ ਦੇ ਮਾਲਕ 'ਤੇ ਮਾਮਲਾ ਦਰਜ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਮਾਂ ਮੰਡੀ ਵਿਖੇ ਨਗਰ ਕੀਰਤਨ ਸਜਾਇਆ
Ad Position 24