13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਮਾਜ ਸੇਵੀ ਸੰਸਥਾ ਕਰੇਗੀ ਜ਼ਰੂਰਤਮੰਦ ਪਰਿਵਾਰਾਂ ਦੀਆਂ 13 ਲੜਕੀਆਂ ਦੇ ਵਿਆਹ ਲੋੜਵੰਦ ਪਰਿਵਾਰ 20 ਫਰਵਰੀ ਤੱਕ ਸੰਸਥਾ ਨਾਲ ਕਰ ਸਕਦੇ ਹਨ ਸੰਪਰਕ

Ad Position 21
No active advertisement
ਅਜੀਤ ਡੈਸਕ 05-01-2026
ਬੁਢਲਾਡਾ, 4 ਜਨਵਰੀ (ਸਵਰਨ ਸਿੰਘ ਰਾਹੀ)- ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ 13 ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਮਾ. ਕੁਲਵੰਤ ਸਿੰਘ ਨੇ ਦੱਸਿਆ ਕਿ ਇਹ 9ਵਾਂ ਵਿਆਹ ਮਹਾਂਉਤਸਵ 8 ਮਾਰਚ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਸਮੂਹਿਕ ਵਿਆਹ ਉਤਸਵ ਲਈ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਹੋਣੀ ਜ਼ਰੂਰੀ ਹੈ | ਲੜਕੀ ਨੂੰ ਵਿਆਹ ਮੌਕੇ ਸਾਰਾ ਘਰੇਲੂ ਸਮਾਨ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਲੋੜਵੰਦ ਪਰਿਵਾਰ 20 ਫਰਵਰੀ ਤੱਕ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ | ਇਸ ਵਿਆਹ ਉਤਸਵ ਦਾ ਪੋਸਟਰ ਜਾਰੀ ਕਰਨ ਦੀ ਰਸਮ ਸੇਵਾ ਮੁਕਤ ਐਸ.ਡੀ.ਓ. ਚਰਨਜੀਤ ਸਿੰਘ ਸਾਹਨੀ, ਅਮਰਜੀਤ ਸਾਹਨੀ ਅਤੇ ਪ੍ਰਭਜੋਤ ਸਿੰਘ ਨੇ ਨਿਭਾਈ | ਇਸ ਮੌਕੇ ਕੁਲਵਿੰਦਰ ਸਿੰਘ, ਸੁਖਦਰਸ਼ਨ ਸਿੰਘ ਕੁਲਾਣਾ, ਬਲਬੀਰ ਸਿੰਘ ਕੈਂਥ, ਪਰਮਜੀਤ ਸਿੰਘ ਅਨੇਜਾ, ਰਜਿੰਦਰ ਵਰਮਾ, ਵਿਜੇ ਗੋਇਲ, ਡਾ. ਸੁਰਿੰਦਰ ਤਨੇਜਾ, ਅਵਤਾਰ ਸਿੰਘ ਬਛੋਆਣਾ, ਡਾ. ਕਿ੍ਸ਼ਨ ਲਾਲ, ਮਿਸਤਰੀ ਮਿੱਠੂ ਸਿੰਘ, ਸੋਹਣ ਸਿੰਘ, ਗੁਰਚਰਨ ਸਿੰਘ ਮਲਹੋਤਰਾ, ਰਜਿੰਦਰ ਸਿੰਘ ਭੋਲਾ, ਡਾ. ਪ੍ਰੇਮ ਸਾਗਰ, ਪਿ੍ੰਸੀਪਲ ਵਿਜੇ ਕੁਮਾਰ, ਦਰਬਾਰਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮਾਘੀ ਕਾਨਫ਼ਰੰਸ ਦੀ ਤਿਆਰੀ ਲਈ ਪਿੰਡ-ਪਿੰਡ ਮੀਟਿੰਗਾਂ ਕਰਾਂਗੇ- ਬੱਲਮ ਸਿੰਘ ਕਲੀਪੁਰ
Ad Position 24