13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਨਵੇਂ ਸਾਲ ਦੀ ਆਮਦ ਮੌਕੇ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 05-01-2026
ਮਹਿਰਾਜ, 4 ਜਨਵਰੀ (ਸੁਖਪਾਲ)- ਨਵੇਂ ਸਾਲ ਦੀ ਸ਼ੁਰੂਆਤ ਨੂੰ ਮੁੱਖ ਰੱਖਦਿਆਂ ਪਿੰਡ ਮਹਿਰਾਜ ਵਿਖੇ ਇੱਛਾ ਪੂਰਨ ਜੰਡ ਬਾਬਾ ਖੇਤਰਪਾਲ ਜੀ ਦੇ ਅਸਥਾਨ 'ਤੇ ਕੜਾਹ ਪ੍ਰਸ਼ਾਦ ਅਤੇ ਚਾਹ ਦਾ ਲੰਗਰ ਲਗਾਇਆ ਗਿਆ¢ ਇਸ ਮੌਕੇ ਬਾਬਾ ਖੇਤਰਪਾਲ ਜੀ ਦੇ ਮੰਦਰ ਦੀ ਵਿਸ਼ੇਸ਼ ਸਫ਼ਾਈ ਕਰਵਾਈ ਗਈ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ¢ ਸੇਵਾਦਾਰ ਅਮਰੀਕ ਸਿੰਘ ਮਹਿਰਾਜ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਸੇਵਾ ਅਤੇ ਸਿਮਰਨ ਨਾਲ ਕਰਨਾ ਮਨੁੱਖੀ ਜੀਵਨ ਲਈ ਸ਼ੁੱਭ ਸੰਕੇਤ ਹੁੰਦਾ ਹੈ ਅਤੇ ਬਾਬਾ ਖੇਤਰਪਾਲ ਦੀ ਕਿਰਪਾ ਨਾਲ ਸੰਗਤਾਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ¢ ਉਨ੍ਹਾਂ ਕਿਹਾ ਕਿ ਨਵਾਂ ਸਾਲ ਸਾਰਿਆਂ ਲਈ ਸੁੱਖ, ਸ਼ਾਂਤੀ ਤੇ ਖ਼ੁਸ਼ਹਾਲੀ ਲੈ ਕੇ ਆਵੇ¢ ਬਾਬਾ ਖੇਤਰਪਾਲ ਦੀ ਕਿਰਪਾ ਨਾਲ ਹਰ ਘਰ ਚੜ੍ਹਦੀ ਕਲਾ ਬਣੀ ਰਹੇ¢ ਇਸ ਮÏਕੇ ਬਲਵਿੰਦਰ ਸਿੰਘ, ਘੱਗਾ ਸਿੰਘ, ਕਸ਼ਮੀਰਾ ਸਿੰਘ, ਨਾਨਕ ਸੱਚਦੇਵਾ, ਮੱਘਰ ਸਿੰਘ, ਬਿੱਟੂ ਸਿੰਘ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਬਿਜਲੀ ਐਕਟ ਰੱਦ ਕਰਵਾਉਣ ਸੰਬੰਧੀ ਇਕੱਤਰਤਾ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24