07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਭੇਦਭਰੇ ਹਲਾਤਾਂ 'ਚ ਕਸਬਾ ਭਾਈਰੂਪਾ ਦਾ ਨੌਜਵਾਨ ਲਾਪਤਾ

Ad Position 21
No active advertisement
ਅਜੀਤ ਡੈਸਕ 25-01-2026

ਭਾਈਰੂਪਾ, 24 ਜਨਵਰੀ (ਵਰਿੰਦਰ ਲੱਕੀ)-ਲੰਘੀ 22 ਜਨਵਰੀ ਦੁਪਿਹਰ ਸਮੇਂ ਤੋਂ ਕਸਬਾ ਭਾਈਰੂਪਾ ਦੇ ਇਕ ਨੌਜਵਾਨ ਦੇ ਭੇਦਭਰੇ ਹਲਾਤਾਂ 'ਚ ਲਾਪਤਾ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਤੇ ਖ਼ਬਰ ਲਿਖੇ ਜਾਣ ਤੱਕ ਨੌਜਵਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ | ਮਿਲੀ ਜਾਣਕਾਰੀ 'ਤੇ ਲਾਪਤਾ ਨੌਜਵਾਨ ਦੇ ਭਰਾ ਮਨੋਜ ਕੁਮਾਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੰਦੀਪ ਕੁਮਾਰ (44) ਪੁੱਤਰ ਸੁਭਾਸ਼ ਚੰਦ ਵਾਸੀ ਭਾਈਰੂਪਾ ਲੰਘੀ 22 ਜਨਵਰੀ ਨੂੰ ਦੁਪਿਹਰ ਸਮੇਂ ਰਾਮਪੁਰਾ ਫੂਲ ਵੱਲ ਰਵਾਨਾ ਹੋਇਆ ਪ੍ਰੰਤੂ ਕੁੱਝ ਘੰਟਿਆਂ ਬਾਅਦ ਹੀ ਉਸ ਦਾ ਮੋਬਾਇਲ ਫੋਨ ਬੰਦ ਹੋ ਗਿਆ ਜੋ ਕਿ ਹੁਣ ਤੱਕ ਬੰਦ ਹੈ | ਉਨ੍ਹਾਂ ਦਾ ਭਰਾ ਜਦੋਂ ਸ਼ਾਮ ਤੱਕ ਘਰੇ ਨਹੀਂ ਆਇਆ ਤਾਂ ਉਨ੍ਹਾਂ ਨੇ ਦੋਸਤ ਮਿੱਤਰਾਂ ਦੀ ਸਹਾਇਤਾ ਨਾਲ ਭਾਲ ਕੀਤੀ ਪ੍ਰੰਤੂ ਅਜੇ ਤੱਕ ਉਹ ਕਿੱਧਰੇ ਵੀ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਬੀਤੇ ਕੱਲ 23 ਜਨਵਰੀ ਨੂੰ ਉਨ੍ਹਾਂ ਇਸ ਸਬੰਧੀ ਥਾਣਾ ਫੂਲ ਪੁਲਿਸ ਨੂੰ ਸੂਚਿਤ ਕੀਤਾ ਸੀ | ਅੱਜ ਕਸਬਾ ਭਾਈਰੂਪਾ ਦੇ ਵਪਾਰ ਮੰਡਲ ਦੀ ਮੀਟਿੰਗ ਅੱਗਰਵਾਲ ਧਰਮਸ਼ਾਲਾ ਵਿਖੇ ਹੋਈ ਜਿੱਥੇ ਸਮੂਹ ਦੁਕਾਨਦਾਰਾਂ ਨੇ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ 'ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਵੱਡੀ ਗਿਣਤੀ 'ਚ ਥਾਣਾ ਫੂਲ ਵੱਲ ਜਾਣ ਦਾ ਫੈਸਲਾ ਕੀਤਾ ਤੇ ਥਾਣੇ ਦੇ ਅੰਦਰ ਸੰਕੇਤਕ ਧਰਨਾ ਲਗਾ ਦਿੱਤਾ, ਜਾਣਕਾਰੀ ਅਨੁਸਾਰ ਉਪਰੰਤ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਖਬਰ ਲਿਖੇ ਜਾਣ ਤੱਕ ਸੰਦੀਪ ਕੁਮਾਰ ਸਬੰਧੀ ਕੋਈ ਸੁਰਾਗ ਹੱਥ ਨਹੀਂ ਲੱਗਾ ਸੀ |

Ad Position 22
No active advertisement
ਪਿਛਲੀ ਖ਼ਬਰ ਸੜਕਾਂ ਅਤੇ ਪਿੰਡ ਦੀ ਫਿਰਨੀ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ, ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਿਲਾਂ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਫੁੱਲ ਡਰੈੱਸ ਰਿਹਰਸਲ ਦਾ ਲਿਆ ਜਾਇਜ਼ਾ
Ad Position 24
No active advertisement