18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮਾਡਰਨ ਸੈਕੂਲਰ ਸਕੂਲ ਭੀਖੀ ਵਿਖੇ 23 ਨੂੰ ਮਨਾਇਆ ਜਾਵੇਗਾ ਵਿਸ਼ਵ ਪੰਜਾਬੀ ਦਿਵਸ

ਭੀਖੀ, 18 ਸਤੰਬਰ (ਬਲਕਾਰ ਸਿੰਘ ਸਹੋਤਾ)- ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਚੱਲ ਰਹੇ ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਵਿਖੇ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਉਤਸ਼ਾਹ ਨਾਲ ਮਨਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 19-09-2026
ਭੀਖੀ, 18 ਸਤੰਬਰ (ਬਲਕਾਰ ਸਿੰਘ ਸਹੋਤਾ)- ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਚੱਲ ਰਹੇ ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਵਿਖੇ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਉਤਸ਼ਾਹ ਨਾਲ ਮਨਾਇਆ ਜਾਵੇਗਾ। ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਤੇ ਇਸ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਤੇ ਵਿਦਿਆਰਥੀਆਂ ਵਲੋਂ ‘ਪੰਜਾਬੀ ਦਸਤਖ਼ਤ’, ‘ਇੱਕ ਲਿਖਤ ਪੰਜਾਬੀ ਦੇ ਨਾਮ’, ‘ਆਪਣੇ ਹੱਥੀਂ ਪੰਜਾਬੀ ਪੈਂਤੀ’, ‘ਮੇਰਾ ਮੋਬਾਈਲ–ਮੇਰੀ ਪੰਜਾਬੀ’, ‘ਪੰਜਾਬੀ ਅਤੇ ਏ.ਆਈ.’, ‘ਇੱਕ ਕਿਤਾਬ ਪੰਜਾਬੀ ਦੀ’, ‘ਵਿਰਾਸਤ ਦੀ ਆਵਾਜ਼’ ਅਤੇ ‘ਇੱਕ ਮਿੰਟ ਪੰਜਾਬੀ’ ਵਰਗੀਆਂ ਰਚਨਾਤਮਿਕ ਗਤੀਵਿਧੀਆਂ ’ਚ ਭਾਗ ਲਿਆ ਜਾਵੇਗਾ। ਪ੍ਰਿੰਸੀਪਲ ਅਮਨਦੀਪ ਦੋਦਰੀਆ ਨੇ ਕਿਹਾ ਕਿ ਪੰਜਾਬੀ ਸਾਡੀ ਮਾਣਮੱਤੀ ਵਿਰਾਸਤ ਹੈ ਅਤੇ ਇਸ ਨੂੰ ਪਿਆਰ ਨਾਲ ਅਪਣਾਉਣਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਸਰਕਾਰੀ ਸਕੂਲ ਦਿਆਲਪੁਰਾ ਦੇ ਨਵੇਂ ਸ਼ੈੱਡ ਦਾ ਉਦਘਾਟਨ ਅਗਲੀ ਖ਼ਬਰ ਕੂੜਾ ਪ੍ਰਬੰਧਨ ਅਤੇ ਸਫ਼ਾਈ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ-ਗੁਰਪ੍ਰੀਤ ਸਿੰਘ ਭੁੱਚਰ
Ad Position 24