15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ਼ਿਵ ਅਤੇ ਪਾਰਵਤੀ ਦੇ ਵਿਆਹ ਦੀ ਕਥਾ ਸੁਣਨ ਨਾਲ ਵਿਆਹੁਤਾ ਜੀਵਨ ਵਿਚ ਖ਼ੁਸ਼ੀ ਆਉਂਦੀ ਹੈ- ਮੁਕੇਸ਼ ਵੈਸ਼ਨਵ <br/>

Ad Position 21
No active advertisement
ਭਗਵਾਨ ਸ਼ਿਵ ਅਤੇ ਪਾਰਵਤੀ ਦੇ ਵਿਆਹ ਦੀ ਪੇਸ਼ ਕੀਤੀ ਗਈ ਝਾਕੀ | <br/> 05-02-2026
ਰਾਮਾਂ ਮੰਡੀ, 4 ਫਰਵਰੀ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਭਗਵਾਨ ਸ੍ਰੀ ਗ਼ੌਰੀ ਸ਼ੰਕਰ ਅਤੇ ਸ਼ਿਵਾਲਾ ਮੂਰਤੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸਬੰਧ ਵਿਚ ਆਯੋਜਿਤ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦÏਰਾਨ ਉਸ ਸਮੇਂ ਸਾਰਾ ਪੰਡਾਲ ਬੰਮ ਬੰਮ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਜਦੋਂ ਭਗਵਾਨ ਸ਼ਿਵ ਅਤੇ ਪਾਰਵਤੀ ਦੇ ਵਿਆਹ ਦੀ ਝਾਕੀ ਪੇਸ਼ ਕੀਤੀ ਗਈ¢ ਸ਼ਰਧਾਲੂਆਂ ਨੂੰ ਭਗਵਾਨ ਸ਼ਿਵ ਪਾਰਵਤੀ ਦੇ ਵਿਆਹ ਦੀ ਕਥਾ ਸੁਣਾਉਂਦੇ ਹੋਏ ਕਥਾਵਾਚਕ ਪੰਡਿਤ ਮੁਕੇਸ਼ ਵੈਸ਼ਨਵ ਮਥੁਰਾ ਵਾਲੇ ਨੇ ਦੱਸਿਆ ਕਿ ਹਿਮਾਲਿਆ ਦੇ ਰਾਜਾ ਦੀ ਧੀ ਪਾਰਵਤੀ ਨੇ ਮਹਾਂਦੇਵ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰਨ ਲਈ ਘੋਰ ਤਪੱਸਿਆ ਕੀਤੀ, ਜਿਸ ਨੇ ਦੇਵਤਿਆਂ ਨੂੰ ਵੀ ਹੈਰਾਨ ਕਰ ਦਿੱਤਾ¢ ਭਗਵਾਨ ਸ਼ਿਵ ਨੇ ਭੂਤਾਂ, ਆਤਮਾਵਾਂ ਅਤੇ ਅਨੁਯਾਈਆਂ ਦੇ ਨਾਲ ਇਕ ਵਿਲੱਖਣ ਵਿਆਹ ਦੀ ਅਗਵਾਈ ਕੀਤੀ ਜਿਸ ਨੇ ਪਾਰਵਤੀ ਦੀ ਮਾਂ, ਮੈਨਾ ਨੂੰ ਡਰਾ ਦਿੱਤਾ ਪਰ ਪਾਰਵਤੀ ਨੇ ਸ਼ਿਵ ਦੇ ਇਸ ਰੂਪ ਨੂੰ ਸਵੀਕਾਰ ਕਰ ਲਿਆ¢ ਨਾਰਦ ਮੁਨੀ ਦੀ ਸਲਾਹ 'ਤੇ, ਭਗਵਾਨ ਸ਼ਿਵ ਨੇ ਵਿਆਹ ਦੀਆਂ ਰਸਮਾਂ ਨਿਭਾਈਆਂ¢ ਵਿਸ਼ਨੂੰ, ਬ੍ਰਹਮਾ ਅਤੇ ਹੋਰ ਦੇਵਤੇ ਵੀ ਵਿਆਹ ਵਿੱਚ ਸ਼ਾਮਲ ਹੋਏ¢ ਸ਼ਿਵ ਅਤੇ ਪਾਰਵਤੀ ਦੇ ਵਿਆਹ ਦੀ ਕਥਾ ਸੁਣਨ ਨਾਲ ਵਿਆਹੁਤਾ ਜੀਵਨ ਵਿੱਚ ਖ਼ੁਸ਼ੀ ਆਉਂਦੀ ਹੈ ਅਤੇ ਭਗਤਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ¢ਇਸ ਘਟਨਾ ਨੂੰ ਤਾੜਕਾਸੁਰ ਦੇ ਕਤਲ ਅਤੇ ਬ੍ਰਹਿਮੰਡ ਦੀ ਰੱਖਿਆ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ¢ਇਸ ਮÏਕੇ ਆਮ ਸ਼ਰਧਾਲੂਆਂ ਤੋਂ ਇਲਾਵਾ ਮੰਦਰ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਮÏਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਮਿਲੀ ਗਰਾਂਟ ਨਾਲ ਗੁਰਦੁਆਰਾ ਬਰ੍ਹੇ ਸਾਹਿਬ ਵਿਖੇ ਵਿਕਾਸ ਕਾਰਜ ਸ਼ੁਰੂ ਅਗਲੀ ਖ਼ਬਰ ਤਲਵੰਡੀ ਸਾਬੋ 'ਚ ਹਲਕਾ ਵਿਧਾਇਕਾ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਕਰਵਾਈ ਰਸਮੀ ਆਰੰਭਤਾ
Ad Position 24