15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੰਜਾਬ ਸਰਕਾਰ ਵਲੋਂ ਮਿਲੀ ਗਰਾਂਟ ਨਾਲ ਗੁਰਦੁਆਰਾ ਬਰ੍ਹੇ ਸਾਹਿਬ ਵਿਖੇ ਵਿਕਾਸ ਕਾਰਜ ਸ਼ੁਰੂ

Ad Position 21
No active advertisement
ਅਜੀਤ ਡੈਸਕ 05-02-2026
ਬੁਢਲਾਡਾ, 4 ਫਰਵਰੀ (ਸਵਰਨ ਸਿੰਘ ਰਾਹੀ)- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰੂ ਘਰਾਂ ਨੂੰ ਦਿੱਤੀ 50-50 ਲੱਖ ਦੀ ਗਰਾਂਟ ਦੌਰਾਨ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਬਰ੍ਹੇ ਲਈ ਜਾਰੀ ਹੋਈ ਗਰਾਂਟ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਰਸਤੇ ਨੂੰ ਸੁੰਦਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵਲੋਂ ਪਿੰਡ ਦੀ ਮੁੱਖ ਸੜਕ ਤੋਂ ਗੁਰੂ ਘਰ ਤੱਕ ਪਹਿਲਾਂ ਬਣੀਆਂ ਵਨ-ਵੇਅ ਸੜਕਾਂ ਦੇ ਨਾਲ ਲੱਗਦੇ ਕੱਚੇ ਥਾਂ 'ਤੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਇਸ ਤੋਂ ਇਲਾਵਾ ਇਸ ਸੜਕ ਦੇ ਵਿਚਾਲੇ ਬਣੇ ਡਿਵਾਈਡਰ 'ਤੇ ਲੋਹੇ ਦੀ ਗਰਿੱਲ ਜਾਲੀ, ਸੁੰਦਰ ਬੂਟੇ ਅਤੇ ਲਾਈਟਾਂ ਆਦਿ ਲਗਾ ਕੇ ਸੁੰਦਰ ਦਿੱਖ ਬਣਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਪਿੰਡ ਦੇ ਪਿੱਪਲਾਂ ਵਾਲੀ ਸੜਕ ਤੋਂ ਲੈ ਕੇ ਗੁਰੂ ਘਰ ਤੱਕ ਛੱਪੜ 'ਚੋਂ ਦੀ ਇੱਕ ਨਵੀਂ 20 ਫੁੱਟੀ ਸੜਕ ਬਣਾਉਣਾ ਵੀ ਤਜਵੀਜ਼ ਅਧੀਨ ਹੈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸਰਵਣ ਸਿੰਘ, ਹਰਮਿੰਦਰ ਸਿੰਘ, ਸੂਬੇਦਾਰ ਯਾਦਵਿੰਦਰ ਸਿੰਘ, ਆਪ ਆਗੂ ਪ੍ਰੀਤ ਗਿੱਲ, ਹਰੀ ਸਿੰਘ, ਸਿਕੰਦਰ ਸਿੰਘ, ਬਹਾਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦਾ ਸਨਮਾਨ ਅਗਲੀ ਖ਼ਬਰ ਸ਼ਿਵ ਅਤੇ ਪਾਰਵਤੀ ਦੇ ਵਿਆਹ ਦੀ ਕਥਾ ਸੁਣਨ ਨਾਲ ਵਿਆਹੁਤਾ ਜੀਵਨ ਵਿਚ ਖ਼ੁਸ਼ੀ ਆਉਂਦੀ ਹੈ- ਮੁਕੇਸ਼ ਵੈਸ਼ਨਵ <br/>
Ad Position 24