ਰਾਮਾਂ ਮੰਡੀ, 11 ਮਾਰਚ (ਤਰਸੇਮ ਸਿੰਗਲਾ)-ਤਪਾਚਾਰੀਆ ਹੇਮ ਕੁੰਵਰ ਆਰ. ਐਲ. ਡੀ. ਜੈਨ ਗਰਲਜ ਕਾਲਜ ਰਾਮਾਂ ਮੰਡੀ ਵਿਖੇ ਐਨ. ਐਸ. ਐਸ. ਵਲੰਟੀਅਰਾਂ ਵਲੋਂ ਇਕ ਰੋਜ਼ਾ ਕੈਂਪ ਲਗਾ ਕੇ ਕਾਲਜ ਦੇ ਖੇਡ ਮੈਦਾਨ, ਬਗ਼ੀਚਿਆਂ ਅਤੇ ਕਾਲਜ ਕੈਂਪਸ ਦੀ ਸਾਫ਼-ਸਫ਼ਾਈ ਕੀਤੀ ਗਈ | ਉਪਰੰਤ ਵਿਦਿਆਰਥੀਆਂ ਨੇ ਕਲਚਰਲ ਗਤੀਵਿਧੀਆਂ ਗੀਤ, ਕਵਿਤਾਵਾਂ ਅਤੇ ਡਾਂਸ ਰਾਹੀਂ ਆਪਣਾ ਮਨੋਰੰਜਨ ਵੀ ਕੀਤਾ | ਇਸ ਮੌਕੇ ਸਫ਼ਾਈ ਦੀ ਮਹੱਤਤਾ ਨੂੰ ਵਲੰਟੀਅਰਾਂ ਨੂੰ ਜਾਗਰੂਕ ਕਰਦਿਆਂ ਕਾਲਜ ਪਿ੍ੰਸੀਪਲ ਪ੍ਰੋ: ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਫ਼ਾਈ ਸਿਹਤਮੰਦ ਅਤੇ ਸੁਖੀ ਜੀਵਨ ਲਈ ਬੇਹੱਦ ਜ਼ਰੂਰੀ ਹੈ, ਜੋ ਸਰੀਰਿਕ ਨਿਰੋਗਤਾ, ਮਾਨਸਿਕ ਸ਼ਾਂਤੀ ਅਤੇ ਸਾਫ਼ ਵਾਤਾਵਰਣ ਯਕੀਨੀ ਬਣਾਉਂਦੀ ਹੈ | ਨਿਯਮਤ ਸਫ਼ਾਈ ਨਾਲ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂ ਦੂਰ ਰਹਿੰਦੇ ਹਨ, ਜਿਸ ਨਾਲ ਹਸਪਤਾਲਾਂ ਦਾ ਬੋਝ ਘੱਟਦਾ ਹੈ | ਸਫ਼ਾਈ ਨਾਲ ਸਮਾਜਿਕ ਉਤਪਾਦਕਤਾ ਵੱਧਦੀ ਹੈ | ਇਹ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ ਅਤੇ ਜੀਵਨ ਨੂੰ ਦੁੱਖਾਂ ਤੋਂ ਮੁਕਤੀ ਦਿਵਾਉਂਦੀ ਹੈ | ਇਸ ਤੋਂ ਇਲਾਵਾ ਸਫ਼ਾਈ ਵਿਚ ਰੱਬ ਦਾ ਵਾਸਾ ਵੀ ਹੁੰਦਾ ਹੈ | ਵਲੰਟੀਅਰ ਨੂੰ ਕਾਲਜ ਪ੍ਰਬੰਧਕਾਂ ਵਲੋਂ ਰਿਫ਼ਰੈਸ਼ਮੈਂਟ ਵੀ ਦਿੱਤੀ ਗਈ | ਇਸ ਮੌਕੇ ਸਮੁੱਚੀ ਮੈਨੇਜਮੈਂਟ ਕਮੇਟੀ, ਸਮੂਹ ਅਧਿਆਪਕ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |