20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਜਨਮੇਜਾ ਸਿੰਘ ਸੇਖੋਂ ਵਲੋਂ ਕੀਤੇ ਵਿਕਾਸ ਕਾਰਜਾਂ ਦੀ ਮੌੜ ਹਲਕੇ 'ਚ ਘਰ-ਘਰ ਚਰਚਾ ਹੋਣ ਲੱਗੀ -ਭੋਲਾ ਮਾਨ <br/>

Ad Position 21
No active advertisement
ਅਜੀਤ ਡੈਸਕ 12-03-2026
ਬਾਲਿਆਂਵਾਲੀ, 11 ਮਾਰਚ (ਕੁਲਦੀਪ ਮਤਵਾਲਾ): ਸ਼ੋ੍ਰਮਣੀ ਅਕਾਲੀ ਦਲ ਵਲੋਂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਹੇਠ ਮੌੜ ਮੰਡੀ 'ਚ ਕਰਵਾਈ ਗਈ ਪੰਜਾਬ ਬਚਾਓ ਰੈਲੀ ਦੇ ਠਾਠਾਂ ਮਾਰਦੇ ਇਕੱਠ ਨੇ ਸਾਬਿਤ ਕਰ ਦਿੱਤਾ ਕਿ 2027 'ਚ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੈਂਬਰ ਬਲਾਕ ਸੰਮਤੀ ਨੇ ਅਕਾਲੀ ਸਰਕਾਰ ਵੇਲੇ ਸੇਖੋਂ ਵਲੋਂ ਹਲਕੇ 'ਚ ਕੀਤੇ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੇ ਹਨ | ਇਸ ਲਈ ਲੋਕ ਹਜ਼ਾਰਾਂ ਦੀ ਗਿਣਤੀ 'ਚ ਪਰਿਵਾਰਾਂ ਸਣੇ ਸ਼ਾਮਿਲ ਹੋਏ ਹਨ | ਮਾਨ ਨੇ ਕਿਹਾ ਕਿ ਕੈਬਨਿਟ ਮੰਤਰੀ ਹੁੰਦਿਆਂ ਸੇਖੋਂ ਨੇ ਹਲਕੇ ਦੇ ਹਰ ਪਿੰਡ ਅਤੇ ਸ਼ਹਿਰਾਂ ਦੇ ਰੱਜਵੇਂ ਵਿਕਾਸ ਕਰਵਾਏ ਅਤੇ ਲਗਭਗ 600 ਕਰੋੜ ਰੁਪਏ ਗ੍ਰਾਂਟਾਂ ਦੇ ਗੱਫੇ ਲੋਕਾਂ ਨੂੰ ਵੱਖ-ਵੱਖ ਕੰਮਾਂ ਲਈ ਦਿੱਤੇ ਤੇ ਟੇਲ ਤੇ ਪੈਂਦੇ ਪਿੰਡਾਂ ਦੇ ਆਖ਼ਰੀ ਕਿਆਰੇ ਤੱਕ ਪਹੰੁਚਾਇਆ ਜਦਕਿ ਹਲਕੇ ਦੀ ਹਰ ਸੜਕ ਬਣਾਈ ਤੇ ਢਾਣੀਆਂ ਨੂੰ ਜਾਂਦੇ ਕੱਚੇ ਪਹੇ ਪੱਕੇ ਕਰਵਾਏ ਅਤੇ ਨਵੀਆਂ ਸੜਕਾਂ ਬਣਾਈਆਂ | ਇਸ ਰੈਲੀ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਇਕੱਠ ਨਿਰੋਲ ਹਲਕਾ ਮੌੜ ਦੇ ਲੋਕਾਂ ਦਾ ਇਕੱਠ ਹੈ ਤੇ ਲੋਕ ਆਪ ਮੁਹਾਰੇ ਵੀ ਉੱਪੜੇ ਹਨ | ਹਲਕਾ ਮੌੜ ਦੇ ਲੋਕ ਆਪਣੇ ਮਹਿਬੂਬ ਨੇਤਾ ਜਨਮੇਜਾ ਸਿੰਘ ਸੇਖੋਂ ਨੂੰ ਦੁਬਾਰਾ ਵਿਧਾਇਕ ਬਣਾਉਣਾ ਚਾਹੁੰਦੇ ਹਨ | ਇਸ ਰੈਲੀ ਦੇ ਠਾਠਾਂ ਮਾਰਦੇ ਇਕੱਠ ਨੇ 2027 ਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹ ਦਿੱਤਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਹੋਰ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ, ਜਦਕਿ ਸ਼ੋ੍ਰਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਖੇਤਰੀ ਪਾਰਟੀ ਹੈ | ਅਖੀਰ 'ਚ ਭੋਲਾ ਸਿੰਘ ਮਾਨ ਨੇ ਰੈਲੀ ਨੂੰ ਸਫਲ ਬਣਾਉਣ ਵਾਲੇ ਸਾਰੇ ਜੁਝਾਰੂ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ |


Ad Position 22
No active advertisement
ਪਿਛਲੀ ਖ਼ਬਰ ਇਕ ਰੋਜ਼ਾ ਐਨ. ਐਸ. ਐਸ. ਕੈਂਪ ਲਗਾਇਆ <br/> ਅਗਲੀ ਖ਼ਬਰ ਬੱਚੇ ਦਾਨੀ ਦੇ ਕੈਂਸਰ ਦੇ ਸਕਰੀਨਿੰਗ ਕੈਂਪ ਦÏਰਾਨ 49 ਮਹਿਲਾਵਾਂ ਦੇ ਟੈੱਸਟ ਕੀਤੇ <br/>
Ad Position 24