ਰਾਮਾਂ ਮੰਡੀ, 11 ਮਾਰਚ (ਤਰਸੇਮ ਸਿੰਗਲਾ)- ਸਿਵਲ ਸਰਜਨ ਬਠਿੰਡਾ ਡਾ. ਜੋਤੀ ਕÏਸ਼ਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਰਾਮਾਂ ਮੰਡੀ ਵਿਚ ਸਮਾਰਟ ਸਕੋਪ ਰਾਹੀਂ ਬੱਚੇਦਾਨੀ ਦੇ ਕੈਂਸਰ ਦੇ ਤਿੰਨ ਰੋਜ਼ਾ ਸਕਰੀਨਿੰਗ ਕੈਂਪ ਦÏਰਾਨ 49 ਮਹਿਲਾਵਾਂ ਦੇ ਟੈੱਸਟ ਕੀਤੇ ਗਏ¢ ਨੇਵੀਗੇਟਰ ਮੀਰਾ ਕÏਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਲਿੰਕ ਵਰਕਰਾਂ ਅਤੇ ਏ. ਐਨ.ਐਮ.ਦੇ ਪ੍ਰਭਾਵਸ਼ਾਲੀ ਸਹਿਯੋਗ ਕਾਰਨ ਇਹ ਕੈਂਪ ਸਫਲਤਾਪੂਰਵਕ ਨੇਪਰੇ ਚੜਿਆ ਹੈ¢ ਡਿਵਾਈਸ ਚਾਲਕ ਰਮਨਦੀਪ ਕÏਰ ਨੇ ਕਿਹਾ ਕਿ ਇਸ ਤੋਂ ਬਾਅਦ ਵੀ ਜੇ ਕੋਈ ਮਹਿਲਾ ਜੇ ਕੋਈ ਇਹ ਟੈੱਸਟ ਕਰਵਾਉਣਾ ਚਾਹੁੰਦੀ ਹੈ ਤਾਂ ਸਿਹਤ ਵਿਭਾਗ ਵੱਲੋਂ ਅਗਲਾ ਕੈਂਪ ਸਿਵਲ ਲਾਈਨ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ ¢ ਸੀਟੀਸੀ ਟੀਮ ਤਲਵੰਡੀ ਸਾਬੋ ਦੇ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਵਿਚ ਐਚਆਈਵੀ ਸਕਰੀਨਿੰਗ ਕੈਂਪ ਦੇ ਆਯੋਜਨ ਦÏਰਾਨ ਉਨ੍ਹਾਂ ਦੀ ਟੀਮ ਨੇ ਕੁੱਲ 857 ਵਿਅਕਤੀਆਂ ਦੇ ਐਚਆਈਵੀ ਟੈੱਸਟ ਕੀਤੇ ਹਨ ਅਤੇ ਹੈਪੇਟਾਈਟਸ ਬੀ ਅਤੇ ਸੀ ਦੇ 254 ਮਰੀਜ਼ਾਂ ਦੇ ਟੈੱਸਟ ਕੀਤੇ ਗਏ ਹਨ¢ ਇਸ ਦÏਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਪਾਲ ਸਿੰਘ ਨੇ ਆਮ ਜਨਤਾ ਨੂੰ ਜਾਣਕਾਰੀ ਦਿੱਤੀ ਕਿ ਜੇ ਕਿਸੇ ਮਰੀਜ਼ ਦਾ ਐਚਆਈਵੀ ਪੋਜੀਟਿਵ ਹੁੰਦਾ ਹੈ, ਤਾਂ ਸਿਹਤ ਵਿਭਾਗ ਵਲੋਂ ਉਸ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ¢ ਇਸ ਤਰ੍ਹਾਂ ਕਾਲਾ ਪੀਲੀਆ (ਹੈਪੀਟੈਟਸ ਸੀ) ਵਾਲੇ ਮਰੀਜ਼ਾਂ ਨੂੰ ਜਿਗਰ ਦੇ ਕੈਂਸਰ ਦਾ ਖ਼ਤਰਾ ਵੱਧ ਹੁੰਦਾ ਹੈ, ਸਿਹਤ ਵਿਭਾਗ ਵੱਲੋਂ ਇਸ ਬਿਮਾਰੀ ਦਾ ਇਲਾਜ ਵੀ ਮੁਫ਼ਤ ਕੀਤਾ ਜਾਂਦਾ ਹੈ¢ ਉਨ੍ਹਾਂ ਵਲੋਂ ਸਿਵਲ ਸਰਜਨ ਡਾ. ਜੋਤੀ ਕÏਸ਼ਲ, ਪ੍ਰੋਗਰਾਮ ਅਫ਼ਸਰ ਡਾ. ਕਰਨ ਅਬਰੋਲ ਜ਼ਿਲ੍ਹਾ ਟੀਵੀ ਅਫ਼ਸਰ ਡਾ. ਰੋਜੀ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਬਾਂਸਲ ਦਾ ਇਹਨਾਂ ਕੈਂਪਾਂ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ¢ਇਸ ਮÏਕੇ ਸਿਵਲ ਹਸਪਤਾਲ ਦੇ ਕਰਮਚਾਰੀ ਵਕੀਲ ਸਿੰਘ,