20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਰੌਇਲ ਕਾਲਜ ਬੋੜਾਵਾਲ ਵਿਖੇ 2 ਦਿਨਾਂ ਵਿਰਾਸਤੀ ਤੇ ਸੱਭਿਆਚਾਰਕ ਮੇਲਾ 4 ਤੋਂ <br/>

Ad Position 21
No active advertisement
ਅਜੀਤ ਡੈਸਕ 12-03-2026
ਬੁਢਲਾਡਾ, 11 ਮਾਰਚ (ਰਾਹੀ)- ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ 4 ਅਤੇ 5 ਅਪ੍ਰੈਲ ਨੂੰ 2 ਦਿਨਾਂ ਵਿਰਾਸਤੀ ਮੇਲਾ ਲਗਾਇਆ ਜਾ ਰਿਹਾ ਹੈ | ਕਾਲਜ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ ਪਹਿਲੇ ਦਿਨ ਵਿਦਿਆਰਥੀ ਲੜਕਿਆਂ ਲਈ ਕਬੱਡੀ, ਰੱਸਾਕਸ਼ੀ, ਪਿੱਠੂ, ਬੋਰੀ ਦੀ ਦੌੜ ਵਰਗੀਆਂ ਰਵਾਇਤੀ ਖੇਡਾਂ ਦੇ ਮੁਕਾਬਲੇ, ਗਿੱਧਾ, ਮਹਿੰਦੀ, ਕਿੱਕਲੀ, ਰਵਾਇਤੀ ਲੋਕ-ਗੀਤ ਅਤੇ ਪੁਰਾਤਨ ਪਹਿਰਾਵਿਆਂ ਦੇ ਮੁਕਾਬਲੇ ਹੋਣਗੇ | ਦੂਜੇ ਦਿਨ ਸਭਿਆਚਾਰਕ ਅਤੇ ਮਨੋਰੰਜਕ ਪ੍ਰੋਗਰਾਮ ਦੌਰਾਨ ਭੰਗੜਾ, ਗਿੱਧਾ, ਅੰਤਾਕਸ਼ਰੀ, ਰਵਾਇਤੀ ਪੰਜਾਬੀ ਪਹਿਰਾਵਾ, ਪੰਜਾਬੀ ਕਵਿਤਾ ਅਤੇ ਕਵਾਲੀ ਦੀ ਪੇਸ਼ਕਾਰੀ ਮੁੱਖ ਰਹੇਗੀ | ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੀ ਤਿਆਰੀ ਸਬੰਧੀ ਕਾਲਜ ਵਿਖੇ 21 ਮਾਰਚ ਨੂੰ ਐਜੂਕੇਟਰ ਸਮਿਟ ਕੈਂਪ ਲਗਾਇਆ ਜਾਵੇਗਾ | ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਅਜਿਹੇ ਸਮਾਗਮ ਸਾਡੀ ਅਨਮੋਲ ਵਿਰਾਸਤ ਅਤੇ ਸਭਿਆਚਾਰ ਨਾਲ ਜੁੜਨ ਦਾ ਜ਼ਰੀਆ ਬਣਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੀ ਮਾਤਭਾਸ਼ਾ ਨਾਲ ਜੁੜੇ ਰਹਿਣ ਲਈ ਵੀ ਪ੍ਰੇਰਿਤ ਕਰਦੇ ਹਨ |


Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਾਂ ਐਸੋਸੀਏਸ਼ਨ ਵਲੋਂ ਮਹੀਨੇਵਾਰ ਮੀਟਿੰਗ <br/> ਅਗਲੀ ਖ਼ਬਰ ਬਠਿੰਡਾ 'ਚ ਹੋਣ ਵਾਲੇ 'ਵਿਰਾਸਤ ਅਤੇ ਪੰਜਾਬ ਸਖੀ ਸ਼ਕਤੀ ਮੇਲੇ' ਦਾ ਪੋਸਟਰ ਜਾਰੀ <br/>
Ad Position 24