20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੀ.ਆਰ.ਟੀ.ਸੀ. ਪੈਨਸ਼ਨਰਾਂ ਐਸੋਸੀਏਸ਼ਨ ਵਲੋਂ ਮਹੀਨੇਵਾਰ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 12-03-2026
ਬਠਿੰਡਾ, 11 ਮਾਰਚ (ਰੋਮਾਣਾ)-ਪੀਆਰਟੀਸੀ ਪੈਨਸ਼ਨਰ ਐਸੋਸੀਏਸ਼ਨ ਬਠਿੰਡਾ ਵਲੋਂ ਮਹੀਨੇਵਾਰ ਮੀਟਿੰਗ ਸਥਾਨਕ ਬੱਸ ਅੱਡਾ ਵਿਖੇ ਪ੍ਰਧਾਨ ਸੁਖਜੀਤ ਸਿੰਘ ਤੇ ਚੇਅਰਮੈਨ ਸਤਪਾਲ ਭਾਈ ਦੇਸਾ ਦੀ ਰਹਿਨੁਮਾਈ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਪੈਨਸ਼ਨਰਾਂ ਵਲੋਂ ਹਿੱਸਾ ਲਿਆ ਗਿਆ | ਇਸ ਦੌਰਾਨ ਪ੍ਰਧਾਨ ਸੁਖਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ ਨੇ ਆਪਣੇ ਸੰਬੋਧਨ 'ਚ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਉਹ ਹਰ ਵਾਰ ਦੀ ਤਰ੍ਹਾਂ ਆਪਣੇ ਉੱਚ ਅਧਿਕਾਰੀਆਂ ਅਤੇ ਮੰਤਰੀਆਂ ਦੇ ਧਿਆਨ ਵਿਚ ਲਿਆ ਚੁੱਕੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਬਕਾਏ ਹਾਈ ਕੋਰਟ ਦੇ ਹੁਕਮਾ ਅਨੁਸਾਰ 10 ਤਰੀਕ ਤੋਂ ਪਹਿਲਾ ਪਾਏ ਜਾਣ, ਮੈਡੀਕਲ ਬਿੱਲ ਹਰ ਮਹੀਨੇ ਰੈਗੂਲਰ ਦਿੱਤੇ ਜਾਣ, ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 16 ਪ੍ਰਤਿਸ਼ਤ ਡੀਏ ਦਿੱਤਾ ਜਾਵੇ, ਪੀਆਰਟੀਸੀ ਵਿਚ ਨਵੀਆਂ ਬੱਸਾਂ ਪਾਈਆਂ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਸੰਬੰਧੀ ਰਕਮ ਮਹਿਕਮੇ ਨੂੰ ਦਿੱਤੀ ਜਾਵੇ | ਇਸ ਦੌਰਾਨ ਸੁਰਜੀਤ ਸਿੰਘ, ਸੁਖਮੰਦਰ ਸਿੰਘ, ਗੁਰਕਰਨ ਸਿੰਘ ਭਗਵਾਨਪੁਰਾ, ਨਛੱਤਰ ਸਿੰਘ ਖ਼ਾਲਸਾ, ਪ੍ਰੇਮ ਸਿੰਘ ਸੈਂਟਰ ਬਾਡੀ, ਰਾਜ ਸਿੰਘ, ਪ੍ਰੀਤਮ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ ਸੈਂਟਰ ਬਾਡੀ, ਬਲਵੀਰ ਸਿੰਘ ਢਿੱਲੋਂ ਵਿੱਤ ਸਕੱਤਰ, ਅਸ਼ੋਕ ਕੁਮਾਰ ਕੈਸ਼ੀਅਰ, ਰੂੜ ਸਿੰਘ ਵਲੋਂ ਆਪਣੀ ਆਵਾਜ਼ ਬੁਲੰਦ ਕੀਤੀ ਗਈ | ਸਟੇਜ ਦੀ ਕਾਰਵਾਈ ਗੁਰਬਚਨ ਸਿੰਘ ਜੱਸੀ ਵਲੋਂ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਚਾਉਕੇ ਸਕੂਲ ਸੰਘਰਸ਼ ਕਮੇਟੀ ਤੇ ਜਨਤਕ ਧਿਰਾਂ ਦਾ ਵਫ਼ਦ ਏ.ਡੀ.ਸੀ. ਨੂੰ ਮਿਲਿਆ <br/> ਅਗਲੀ ਖ਼ਬਰ ਰੌਇਲ ਕਾਲਜ ਬੋੜਾਵਾਲ ਵਿਖੇ 2 ਦਿਨਾਂ ਵਿਰਾਸਤੀ ਤੇ ਸੱਭਿਆਚਾਰਕ ਮੇਲਾ 4 ਤੋਂ <br/>
Ad Position 24