ਬਠਿੰਡਾ, 11 ਮਾਰਚ (ਸਿਵੀਆਂ)-ਪਿੰਡ ਚਾਉਕੇ ਵਿਖੇ ਸਥਿਤ ਆਦਰਸ਼ ਸਕੂਲ ਸਟਾਫ਼ ਸੰਘਰਸ਼ ਕਮੇਟੀ ਅਤੇ ਜਨਤਕ ਜਥੇਬੰਦੀਆਂ ਦਾ ਵਫ਼ਦ ਸਕੂਲ ਦੇ ਪ੍ਰਸ਼ਾਸਕ ਬਠਿੰਡਾ ਏ.ਡੀ.ਸੀ. (ਸ਼ਹਿਰੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲਿਆ | ਸੰਘਰਸ਼ ਕਮੇਟੀ ਦੇ ਆਗੂ ਸੰਦੀਪ ਸਿੰਘ, ਜਗਤਾਰ ਸਿੰਘ, ਡੀ.ਟੀ.ਐਫ. ਆਗੂ ਜਗਪਾਲ ਬੰਗੀ ਤੇ ਰੇਸ਼ਮ ਸਿੰਘ ਖੇਮੋਆਣਾ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਆਗੂ ਅੰਮਿ੍ਤਪਾਲ ਮਾਨ ਨੇ ਕਿਹਾ ਕਿ ਆਦਰਸ਼ ਸਕੂਲ ਚਾਉਕੇ ਦੀ ਸੀਨੀਅਰ ਅਧਿਆਪਕਾ ਪਵਨਦੀਪ ਕੌਰ ਤਰੱਕੀ ਦੀਆਂ ਸ਼ਰਤਾਂ ਪੂਰੀਆਂ ਕਰਕੇ ਪਿ੍ੰਸੀਪਲ ਬਣੇ ਸਨ ਪਰ ਸਕੂਲ 'ਚ ਫੈਲੇ ਭਿ੍ਸ਼ਟਾਚਾਰ ਵਿਰੁੱਧ ਛਿੜੇ ਸੰਘਰਸ਼ ਵਿਚ ਸਕੂਲ ਸਟਾਫ਼ ਦਾ ਸਾਥ ਦੇਣ ਕਰਕੇ ਉਨ੍ਹਾਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਡਿਮੋਟ ਕਰਕੇ ਦੁਬਾਰਾ ਟੀ.ਜੀ.ਟੀ. ਟੀਚਰ ਬਣਾ ਦਿੱਤਾ ਸੀ ਅਤੇ ਇਸੇ ਤਰ੍ਹਾਂ ਹੋਰ ਵੱਖ-ਵੱਖ ਟੀਚਿੰਗ ਅਤੇ ਨਾ ਟੀਚਿੰਗ ਸਟਾਫ਼ ਦੀ ਛਾਂਟੀ ਲਈ ਜੋਰ ਲਗਾਇਆ ਜਾ ਰਿਹਾ, ਜਦਕਿ ਡਾਇਰੈਕਟਰ ਸਕੂਲ ਸਿੱਖਿਆ ਵਲੋਂ ਉੱਕਤ ਸਾਰੇ ਸਟਾਫ਼ ਦੀ ਬਹਾਲੀ ਦੇ ਹੁਕਮ ਕੀਤੇ ਗਏ ਹਨ | ਉਨ੍ਹਾਂ ਦੋਸ਼ ਲਗਾਏ ਕਿ ਉੱਕਤ ਹੁਕਮਾਂ ਬਾਅਦ ਸਕੂਲ ਪ੍ਰਬੰਧਕ ਨੇ ਉੱਕਤ ਸਟਾਫ਼ ਨੂੰ ਸਕੂਲ 'ਚੋਂ ਬਾਹਰ ਦਾ ਰਾਹ ਦਿਖਾਉਣ ਲਈ ਜਾਂਚ ਕਮੇਟੀ ਅੱਗੇ ਗਲਤ ਤੱਥਾਂ ਦੀ ਪੇਸ਼ਕਾਰੀ ਕੀਤੀ ਹੈ | ਆਗੂਆਂ ਨੇ ਕਿਹਾ ਕਿ ਏ.ਡੀ.ਸੀ. ਨੇ ਪ੍ਰਭਾਵਿਤ ਸਕੂਲ ਸਟਾਫ਼ ਨੂੰ ਆਪਣਾ ਪੱਖ ਰੱਖਣ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਦੋ ਦਿਨਾਂ ਸਮਾਂ ਅਤੇ ਵਫ਼ਦ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ | ਇਸ ਮੌਕੇ ਭਾਕਿਯੂ ਉਗਰਾਹਾਂ ਦੇ ਮਾਸਟਰ ਨਛੱਤਰ ਸਿੰਘ, ਅਮਨਦੀਪ ਚਾਉਕੇ, ਕਿਰਤੀ ਕਿਸਾਨ ਯੂਨੀਅਨ ਦੇ ਜਗਦੀਪ ਸਿੰਘ, ਭਾਕਿਯੂ ਡਕੌਂਦਾ ਦੇ ਅਮਰਜੀਤ ਹਨੀ, ਪਵਨਦੀਪ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ, ਜਸਵਿੰਦਰ ਸਿੰਘ, ਰਮਨਪ੍ਰੀਤ ਕੌਰ, ਕਰਮਜੀਤ ਕੌਰ, ਬਲਵਿੰਦਰ ਸਿੰਘ, ਅਨੂ ਅਗਰਵਾਲ, ਕਿ੍ਸ਼ਨਾ, ਅਮਨਦੀਪ ਕੌਰ ਆਦਿ ਮੌਜੂਦ ਸਨ |