20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਅਕਾਲ ਯੂਨੀਵਰਸਿਟੀ ਵਿਚ 8ਵੀਂ ਐਥਲੈਟਿਕ ਮੀਟ ਸਫਲਤਾ ਨਾਲ ਮੁਕੰਮਲ ਹੋਈ <br/>

Ad Position 21
No active advertisement
ਅਜੀਤ ਡੈਸਕ 12-03-2026
ਤਲਵੰਡੀ ਸਾਬੋ, 11 ਮਾਰਚ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਿਹੜੇ ਵਿਚ 8ਵੀਂ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ | ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਸ਼ੁਰੂਆਤ ਚ ਮੰਚ ਸੰਚਾਲਕ ਡਾ. ਰਮਨਦੀਪ ਕੌਰ ਨੇ ਸਭਨਾਂ ਦਾ ਸਵਾਗਤ ਕਰਦਿਆਂ ਸਮੁੱਚੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕੀਤੀ | ਪ੍ਰੋਗਰਾਮ ਦਾ ਆਗਾਜ਼ ਸ਼ਬਦ ਗਾਇਨ ਨਾਲ ਕੀਤਾ ਗਿਆ | ਉਪਰੰਤ ਅਥਲੈਟਿਕ ਮੀਟ ਦਾ ਉਦਘਾਟਨ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਕੀਤਾ | ਉਨ੍ਹਾਂ ਨੇ ਮੰਚ ਤੋਂ ਆਪਣੇ ਉਦਘਾਟਨੀ ਸ਼ਬਦਾਂ ਰਾਹੀਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਵਿਦਿਆਰਥੀ ਜੀਵਨ ਵਿਚ ਪੜ੍ਹਾਈ ਅਤੇ ਖੇਡਾਂ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਖੇਡਾਂ ਦੌਰਾਨ ਕੁਝ ਧਿਆਨ ਦੇਣ ਯੋਗ ਗੱਲਾਂ ਬਾਰੇ ਵੀ ਸੰਕੇਤ ਕੀਤਾ | ਉਨ੍ਹਾਂ ਵਲੋਂ ਰਸਮੀ ਆਗਿਆ ਦੇਣ ਨਾਲ ਖੇਡਾਂ ਦਾ ਆਗਾਜ਼ ਹੋਇਆ | ਸਹੁੰ ਚੁੱਕਣ ਦੀ ਰਸਮ ਤੋਂ ਬਾਅਦ ਕੈਂਪਸ ਦੇ ਦੋਹਾਂ ਮੈਦਾਨਾਂ ਵਿਚ ਵਿਦਿਆਰਥੀਆਂ ਦੀਆਂ ਸਮਾਨੰਤਰ ਖੇਡਾਂ ਸ਼ਾਮ ਤੀਕਰ ਹੋਈਆਂ |
ਖੇਡ ਮੁਕਾਬਲਿਆਂ ਵਿਚ 100 ਮੀਟਰ, 200 ਮੀਟਰ, 800 ਮੀਟਰ 1500 ਮੀਟਰ ਦੀ ਰੇਸ, ਰਿਲੇਅ ਰੇਸ, ਰੱਸਾਕਸ਼ੀ, ਡਿਸਕਸ ਥਰੋ, ਲੰਮੀ ਛਾਲ, ਟਿ੍ਪਲ ਜੰਪ ਅਤੇ ਸ਼ਾਟ ਪੁੱਟ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਲਗਭਗ ਹਰ ਵਿਭਾਗ ਦੇ ਵਿਦਿਆਰਥੀਆਂ ਨੇ ਖੇਡ ਭਾਵਨਾ ਦੀ ਵਚਨਬੱਧਤਾ ਨਾਲ ਭਾਗ ਲਿਆ | ਡਾਇਰੈਕਟਰ ਡਾ. ਗੁਰਟੇਕ ਸਿੰਘ ਨੇ ਖੇਡਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਚ ਵਿਸ਼ੇਸ਼ ਯੋਗਦਾਨ ਦਿਤਾ | ਡੀਨ ਵਿਦਿਆਰਥੀ ਭਲਾਈ ਡਾ. ਜਨਪ੍ਰੀਤ ਸਿੰਘ, ਡਾ. ਗੁਰਟੇਕ ਸਿੰਘ ਅਤੇ ਡਾ. ਕੋਮਲਪ੍ਰੀਤ ਕੌਰ ਨੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ | ਖੇਡਾਂ ਨੂੰ ਸਫਲਤਾ ਨਾਲ ਮੁਕੰਮਲ ਕਰਨ ਵਿਚ ਅਕਾਲ ਅਕੈਡਮੀ ਤੋਂ ਆਏ ਕੋਚ ਸਰਬਜੀਤ ਸਿੰਘ ਅਤੇ ਯੂਨੀਵਰਸਿਟੀ ਤੋਂ ਖੇਡ ਅਧਿਆਪਕ ਜਸਬੀਰ ਸਿੰਘ ਨੇ ਪੂਰਾ ਸਹਿਯੋਗ ਦਿੱਤਾ | ਖੇਡ ਮੁਕਾਬਲਿਆਂ ਤੋਂ ਬਾਅਦ ਉੱਪ ਕੁਲਪਤੀ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਮੁੰਡਿਆਂ ਵਿਚੋਂ ਬੈਸਟ ਐਥਲੀਟ ਵਰਿੰਦਰ ਸਿੰਘ (ਕੰਪਿਊਟਰ ਸਾਇੰਸ ਵਿਭਾਗ), ਕੁੜੀਆਂ ਵਿਚੋਂ ਬੈਸਟ ਐਥਲੀਟ ਅੰਮਿ੍ਤਪਾਲ ਕੌਰ (ਕਾਮਰਸ ਵਿਭਾਗ) ਨੂੰ ਸਨਮਾਨਿਤ ਕੀਤਾ | ਉਨ੍ਹਾਂ ਨੇ ਖੇਡ ਮੁਕਾਬਲਿਆਂ ਦੇ ਹੋਰ ਜੇਤੂਆਂ ਨੂੰ ਵੀ ਤਗਮੇ ਤੇ ਪ੍ਰਮਾਣ-ਪੱਤਰ ਵੰਡੇ | ਅੰਤ ਵਿਚ ਡੀਨ ਅਕਾਦਮਿਕ ਮੇਜਰ ਜਨਰਲ (ਸੇਵਾਮੁਕਤ) ਡਾ. ਜੀ ਐੱਸ ਲਾਂਬਾ ਨੇ ਸ਼ਲਾਘਾ ਪੂਰਨ ਸ਼ਬਦਾਂ ਨਾਲ ਸਭਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰੋਜ਼ਗਾਰ ਮੇਲੇ 'ਚ 95 ਸਿੱਖਿਆਰਥੀਆਂ ਦੀ ਚੋਣ ਹੋਈ ਅਗਲੀ ਖ਼ਬਰ ਚਾਉਕੇ ਸਕੂਲ ਸੰਘਰਸ਼ ਕਮੇਟੀ ਤੇ ਜਨਤਕ ਧਿਰਾਂ ਦਾ ਵਫ਼ਦ ਏ.ਡੀ.ਸੀ. ਨੂੰ ਮਿਲਿਆ <br/>
Ad Position 24