25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 13-03-2026
ਕੋਟਫੱਤਾ, 12 ਮਾਰਚ (ਰਣਜੀਤ ਸਿੰਘ ਬੁੱਟਰ)-ਬੀਤੀ ਦੇਰ ਸ਼ਾਮ ਬਠਿੰਡਾ ਤਲਵੰਡੀ ਰੋਡ ਤੋਂ ਗੁਲਾਬਗੜ੍ਹ ਨੂੰ ਜਾਂਦੀ ਲਿੰਕ ਸੜਕ 'ਤੇ ਇਕ ਰਿੱਟਜ਼ ਗੱਡੀ ਮੋਟਰਸਾਈਕਲ ਨਾਲ ਟਕਰਾ ਗਈ, ਜਿਸ ਨਾਲ ਮੋਟਰਸਾਈਕਲ ਚਾਲਕ ਕਰਮਜੀਤ ਸਿੰਘ (44) ਪੁੱਤਰ ਹਾਕਮ ਸਿੰਘ ਵਾਸੀ ਗੁਲਾਬਗੜ੍ਹ ਦੀ ਮੌਤ ਹੋ ਗਈ | ਕੋਟਸ਼ਮੀਰ ਚੌਂਕੀ ਦੇ ਏ ਐਸ ਆਈ ਚਮਕੌਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਥੋੜ੍ਹੇ ਸਮੇਂ ਵਿਚ ਹੀ ਗੱਡੀ ਨੰਬਰ ਪੀ ਬੀ 23 ਆਰ 9776 ਨੂੰ ਟਰੇਸ ਕਰ ਲਿਆ ਤੇ ਗੱਡੀ ਚਾਲਕ ਹੈਪੀ ਵਾਸੀ ਫੂਸ ਮੰਡੀ ਨੂੰ ਕਾਬੂ ਕਰ ਲਿਆ | ਏ ਐਸ ਆਈ ਚਮਕੌਰ ਸਿੰਘ ਨੇ ਕਾਰ ਚਾਲਕ ਖਿਲਾਫ਼ ਮੁਕੱਦਮਾ ਨੰਬਰ 59 ਧਾਰਾ 106 ਬੀ. ਐੱਨ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ |

Ad Position 22
No active advertisement
ਪਿਛਲੀ ਖ਼ਬਰ ਰਸੋਈ ਗੈਸ ਦੀ ਕਮੀ ਕਾਰਨ ਲੋਕਾਂ 'ਚ ਮੱਚੀ ਹਾਹਾਂਕਾਰ <br/> ਅਗਲੀ ਖ਼ਬਰ ਇਸਤਰੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਖਿਲਾਫ਼ ਪੁਤਲਾ ਸਾੜ ਰੋਸ ਪ੍ਰਦਰਸ਼ਨ <br/>
Ad Position 24