ਰਾਮਾਂ ਮੰਡੀ, 12 ਮਾਰਚ (ਤਰਸੇਮ ਸਿੰਗਲਾ)-ਕੇਂਦਰ ਸਰਕਾਰ ਦੀ ਨੀਤੀ ਅਤੇ ਨੀਯਤ ਵਿਚ ਖੋਟ ਹੋਣ ਕਾਰਨ ਲੋਕ ਰਸੋਈ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀ ਦੇ ਅੱਗੇ ਲਾਈਨ ਵਿਚ ਖੜ੍ਹਨ ਲਈ ਮਜਬੂਰ ਹੋ ਰਹੇ ਹਨ¢ ਇਹ ਬਿਆਨ ਦਿੰਦੇ ਹੋਏ ਬੀ.ਕੇ.ਯੂ. ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸਰਕਾਰ ਵਲੋਂ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ 60 ਰੁਪਏ ਦਾ ਵਾਧਾ ਕੀਤਾ ਗਿਆ ਹੈ¢ ਇਸ ਦੇ ਬਾਵਜੂਦ ਵੀ ਸਿਲੰਡਰ ਦੀ ਬੁਕਿੰਗ ਲਈ 25 ਦਿਨ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ, ਜੋ ਕਿ ਖਪਤਕਾਰਾਂ ਦਾ ਸਿਲੰਡਰ ਖ਼ਰੀਦਣ ਦਾ ਹੱਕ ਖੋਹਣ ਵਾਲੀ ਨੀਤੀ ਹੈ¢ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਗ਼ਰੀਬਾਂ ਨੂੰ ਡਿੱਪੂਆਂ ਰਾਹੀਂ ਕਣਕ ਮੁਫ਼ਤ ਦੇਣ ਦਾ ਦਾਅਵਾ ਕਰਦੀ ਹੈ, ਦੂਜੇ ਪਾਸੇ ਕਣਕ ਦੇ ਆਟੇ ਦੀ ਰੋਟੀ ਪਕਾਉਣ ਲਈ ਗੈਸ ਸਿਲੰਡਰ ਲਈ ਕਦੇ ਰੇਟ ਵਿੱਚ ਵਾਧਾ, ਕਦੇ ਕੇਵਾਈਸੀ , ਕਦੇ ਓਟੀਪੀ ਦੀਆਂ ਸ਼ਰਤਾਂ ਰੱਖਕੇ ਖਪਤਕਾਰਾਂ ਦਾ ਸਿਲੰਡਰ ਖ਼ਰੀਦਣ ਦੀ ਸਮੱਸਿਆ ਦਿਨੋਂ ਦਿਨ ਮੁਸ਼ਕਲ ਕਰ ਰਹੀ ਹੈ, ਜਦੋਂਕਿ ਸਿਲੰਡਰ ਬਿਨਾਂ ਸ਼ਰਤ ਖਪਤਕਾਰਾਂ ਨੂੰ ਇਕ ਫਿਕਸ ਰੇਟ ਤੇ ਦੇਣੇ ਚਾਹੀਦੇ ਹਨ¢ ਕਿਉਂਕਿ ਸਿਲੰਡਰ ਹਰ ਘਰ ਦੀ ਮੁੱਢਲੀ ਜ਼ਰੂਰਤ ਬਣ ਚੁੱਕੀ ਹੈ¢
ਰਸੋਈ ਗੈਸ ਦੀ ਕਮੀ ਕਾਰਨ ਲੋਕਾਂ 'ਚ ਮੱਚੀ ਹਾਹਾਂਕਾਰ <br/>
ਅਜੀਤ ਡੈਸਕ
13-03-2026