25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਕੁਲਾਣਾ ਮੇਲੇ ਦੇ ਕੁਸ਼ਤੀ ਮੁਕਾਬਲਿਆਂ ਦੀ ਵੱਡੀ ਝੰਡੀ ਮੁਸ਼ਤਾਕ ਮਲੇਰਕੋਟਲਾ ਨੇ ਜਿੱਤੀ

Ad Position 21
No active advertisement
ਅਜੀਤ ਡੈਸਕ 13-03-2026
ਬੁਢਲਾਡਾ, 12 ਮਾਰਚ (ਸਵਰਨ ਸਿੰਘ ਰਾਹੀ)-ਪਿੰਡ ਕੁਲਾਣਾ ਵਿਖੇ ਮਾਤਾ ਸ਼ੀਤਲਾ ਦਾ ਤਿੰਨ ਦਿਨਾਂ ਜੋੜ ਮੇਲਾ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਿਆ | ਤਿੰਨੋਂ ਦਿਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸ਼ਰਧਾਲੂਆਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਤੇ ਆਪਣੀਆਂ ਸੁੱਖਾ ਲਾਹੀਆਂ | ਮੇਲੇ ਦੇ ਆਖ਼ਰੀ ਦਿਨ ਗ੍ਰਾਮ ਪੰਚਾਇਤ ਕੁਲਾਣਾ ਵਲੋਂ ਕਰਵਾਏ ਕੁਸ਼ਤੀ ਮੁਕਾਬਲਿਆਂ 'ਚ ਪੰਜਾਬ ਅਤੇ ਹਰਿਆਣਾ ਰਾਜ ਦੇ ਨਾਮਵਰ ਅਖਾੜਿਆਂ ਦੇ 80 ਤੋਂ ਵੱਧ ਮੱਲਾਂ ਦੀਆਂ 50 ਦੇ ਕਰੀਬ ਟਾਈਆਂ ਪਵਾਈਆਂ ਗਈਆਂ | ਖੇਡ ਮੇਲੇ ਦਾ ਉਦਘਾਟਨ ਵਿਧਾਇਕ ਬੁੱਧ ਰਾਮ ਦੇ ਬੇਟੇ ਗੁਰਵਿੰਦਰ ਸਿੰਘ ਨੇ ਕੀਤਾ | ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਅਤੇ ਸਹਿਕਾਰਤਾ ਬੈਂਕ ਮਾਨਸਾ ਦੇ ਚੇਅਰਮੈਨ ਸੋਹਨਾ ਸਿੰਘ ਕਲੀਪੁਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਨ੍ਹਾਂ ਦਮਦਾਰ ਮੁਕਾਬਲਿਆਂ ਦੀ ਵੱਡੀ ਝੰਡੀ ਲਈ ਮੁਸ਼ਤਾਕ ਮਲੇਰਕੋਟਲਾ ਤੇ ਸੰਦੀਪ ਪਾਲਾ ਅਖਾੜਾ (ਲੁਧਿਆਣਾ) ਵਿਚਕਾਰ ਹੋਏ ਦਿਲਚਸਪ ਮੁਕਾਬਲੇ 'ਚ ਮੁਸ਼ਤਾਕ ਨੇ ਇਹ ਝੰਡੀ ਦੀ ਕੁਸ਼ਤੀ ਜਿੱਤੀ ਅਤੇ ਇਸ ਤੋਂ ਪਹਿਲੇ ਮੈਚ 'ਚ ਪੱਪੂ ਲੌਂਗੋਵਾਲ ਤੇ ਹਰਮਨ ਬੀਰੋਕੇ ਦਾ ਮੁਕਾਬਲਾ ਵੀ ਦੇਖਣਯੋਗ ਸੀ | ਪੱਪੂ ਪਹਿਲਵਾਨ ਜੇਤੂ ਹੋ ਨਿੱਬੜਿਆ | ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡਣ ਦੀ ਰਸਮ ਉਕਤ ਮਹਿਮਾਨਾਂ ਤੋਂ ਇਲਾਵਾ ਸਰਪੰਚ ਪੰਮੀ ਕੌਰ, ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਕੁਲਾਣਾ, ਸਮਾਜ ਸੇਵੀ ਕਰਮਜੀਤ ਸਿੰਘ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੁਲਾਣਾ ਅਤੇ ਹੋਰਨਾਂ ਪੰਚਾਇਤ ਮੈਂਬਰਾਂ ਵਲੋਂ ਨਿਭਾਈ ਗਈ | ਉੱਘੇ ਕੁਮੈਂਟੇਟਰ ਮੇਵਾ ਸਿੰਘ ਖਾਰਾ ਬਰਨਾਲਾ, ਸੰਦੀਪ ਪਹਿਲਵਾਨ ਭੀਖੀ ਨੇ ਆਪਣੇ ਸ਼ਾਇਰਾਨਾ ਅੰਦਾਜ਼ 'ਚ ਇਸ ਭਲਵਾਨੀ ਅਖਾੜੇ ਨੂੰ ਦੇਖਣ ਪੁੱਜੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਪੰਚ ਸਵਰਨ ਸਿੰਘ, ਅਮਰੀਕ ਸਿੰਘ, ਸੁੱਖਾ ਸਿੰਘ, ਦੀਪ ਸਿੰਘ, ਬਲਜਿੰਦਰ ਕੁਮਾਰ, ਸੈਕਟਰੀ ਦੀਪਕ ਕੁਮਾਰ, ਮੇਵਾ ਸਿੰਘ ਕੁਲਾਣਾ, ਗੁਰਬਾਜ਼ ਸਿੰਘ, ਪਾਲ ਸਿੰਘ ਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਰੌਇਲ ਕਾਲਜ ਵਿਖੇ 'ਸਾਹਿਤ, ਸਮਾਜ ਤੇ ਮਨੁੱਖੀ ਚੇਤਨਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>
Ad Position 24