25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ <br/>

Ad Position 21
No active advertisement
ਚੰਡੀਗੜ੍ਹ ਵਿਖੇ ਮਾਰਕਫੈੱਡ ਦੇ ਸੇਵਾਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਆਗੂ | ਅਜੀਤ ਤਸਵੀਰ <br/> 13-03-2026
ਬੁਢਲਾਡਾ, 12 ਮਾਰਚ (ਸਵਰਨ ਸਿੰਘ ਰਾਹੀ)-ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੇਅਰਮੈਨ ਅਤੇ ਮੁੱਖ ਪ੍ਰਬੰਧਕ ਤੇ ਹੋਰਨਾਂ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ | ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਨੇ ਦੱਸਿਆ ਕਿ ਮਾਰਕਫੈੱਡ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਫ਼ੀਲਡ ਮੁਲਾਜ਼ਮ ਦਿਨ ਰਾਤ ਇੱਕ ਕਰ ਕੇ ਮਾਰਕਫੈੱਡ ਦੇ ਹਿਤਾਂ ਲਈ ਲੱਗੇ ਰਹਿੰਦੇ ਹਨ, ਪਰ ਸੇਵਾ ਮੁਕਤ ਹੋਣ 'ਤੇ ਕੁਝ ਦਿਨ ਜਾਂ ਮਹੀਨੇ ਪਹਿਲਾ ਜਾਣ ਬੁੱਝ ਕੇ ਅਧਿਕਾਰੀ ਆਪਣੀਆਂ ਕਮੀਆਂ/ਗ਼ਲਤੀਆਂ ਨੂੰ ਛੁਪਾਉਂਦੇ ਹੋਏ ਬੜੀ ਹੁਸ਼ਿਆਰੀ ਨਾਲ ਸੇਵਾ ਮੁਕਤ ਹੋ ਰਹੇ ਫ਼ੀਲਡ ਮੁਲਾਜ਼ਮਾਂ ਨੂੰ ਅੰਤਾਂ ਦੀਆ ਚਾਰਜ ਸ਼ੀਟਾਂ ਨਾਲ ਸੇਵਾ ਮੁਕਤ ਕਰ ਕੇ ਬੜੇ ਖ਼ੁਸ਼ ਹੁੰਦੇ ਹਨ ਜਦਕਿ ਸੇਵਾ ਮੁਕਤ ਹੋਣ ਜਾ ਰਹੇ ਮੁਲਾਜ਼ਮਾਂ ਨੂੰ 6 ਮਹੀਨੇ ਪਹਿਲਾਂ ਉਨ੍ਹਾਂ ਨੂੰ ਦਿੱਤੇ ਕੰਮਾਂ ਅਤੇ ਚਾਰਜਾਂ, ਚਾਰਜ ਸ਼ੀਟਾਂ, ਕੇਸਾਂ ਦੇ ਨਿਪਟਾਰੇ ਕਰ ਕੇ ਮਾਰਕਫੈੱਡ ਦੇ ਰੂਲਜ਼ ਅਤੇ ਰੈਗੂਲੇਸ਼ਨ ਅਨੁਸਾਰ ਸੇਵਾ ਮੁਕਤ ਕੀਤਾ ਜਾਣਾ ਚਾਹੀਦਾ ਹੈ | ਜਨਰਲ ਸਕੱਤਰ ਅਸ਼ਵਨੀ ਕੁਮਾਰ ਪਟਿਆਲਾ ਨੇ ਕਿਹਾ ਕਿ ਮਾਰਕਫੈੱਡ ਦੇ ਫ਼ੀਲਡ ਮੁਲਾਜ਼ਮਾਂ ਪਾਸ ਚਾਰਜ ਸ਼ੀਟਾਂ, ਕੇਸਾਂ ਦੀਆਂ ਇਨਕੁਆਰੀਆਂ ਸਮੇਂ ਆਪਣਾ ਪੱਖ ਪੇਸ਼ ਕਰਨ ਲਈ ਵਕੀਲਾਂ, ਬੱਸਾਂ ਦੇ ਕਿਰਾਏ ਆਦਿ ਖ਼ਰਚੇ ਵੀ ਨਹੀਂ ਹਨ | ਆਗੂਆਂ ਨੇ ਮੰਗ ਕੀਤੀ ਕਿ ਗ਼ਲਤ ਚਾਰਜ ਸ਼ੀਟਾਂ ਨੂੰ ਰੱਦ ਕਰ ਕੇ ਝੂਠੀਆਂ ਚਾਰਜ ਸ਼ੀਟਾਂ ਤਿਆਰ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ | ਚਾਰਜ ਸ਼ੀਟਾਂ ਦੀਆਂ ਇਨਕੁਆਰੀਆਂ ਨੂੰ ਚਾਲੂ ਅਤੇ ਨਿਪਟਾਰੇ ਦਾ ਸਮਾਂ ਸਮਾਂਬੱਧ ਕੀਤਾ ਜਾਵੇ, ਗਰੈਚੁਟੀ, ਲੀਵ ਇਨ ਕੈਸਮੈਂਟ ਤੇ ਮੈਡੀਕਲ ਸਹੂਲਤ ਦਿੱਤੀ ਜਾਵੇ | ਇਸ ਮੌਕੇ ਸੁਰਜੀਤ ਸਿੰਘ ਬਠਿੰਡਾ, ਬਬਲੀ ਖ਼ਾਨ, ਹੁਸ਼ਿਆਰ ਸਿੰਘ, ਪਰਮਜੀਤ ਸਿੰਘ, ਲੀਲਾ ਰਾਮ, ਬੂਟਾ ਸਿੰਘ, ਹੁਕਮ ਚੰਦ, ਵਰਿੰਦਰ ਕੁਮਾਰ ਤੇ ਖ਼ਜ਼ਾਨਚੀ ਜਰਨੈਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਰਕਾਰੀ ਸਕੂਲ ਜੀਤਸਰ ਦੀ ਚਰਚਾ ਤੋਂ ਪਿੰਡ ਵਾਸੀ ਖ਼ੁਸ਼ <br/> ਅਗਲੀ ਖ਼ਬਰ ਕੁਲਾਣਾ ਮੇਲੇ ਦੇ ਕੁਸ਼ਤੀ ਮੁਕਾਬਲਿਆਂ ਦੀ ਵੱਡੀ ਝੰਡੀ ਮੁਸ਼ਤਾਕ ਮਲੇਰਕੋਟਲਾ ਨੇ ਜਿੱਤੀ
Ad Position 24