25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਰਕਾਰੀ ਸਕੂਲ ਜੀਤਸਰ ਦੀ ਚਰਚਾ ਤੋਂ ਪਿੰਡ ਵਾਸੀ ਖ਼ੁਸ਼ <br/>

Ad Position 21
No active advertisement
ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ (ਬੱਛੋਆਣਾ) ਦੇ ਵਿਦਿਆਰਥੀਆਂ ਦੀ ਸਵੇਰ ਦੀ ਸਭਾ ਮੌਕੇ ਲਈ ਗਈ ਤਸਵੀਰ | ਤਸਵੀਰ : ਟੋਨੀ ਬੁਢਲਾਡਾ <br/> 13-03-2026
ਬੁਢਲਾਡਾ, 12 ਮਾਰਚ (ਸਵਰਨ ਸਿੰਘ ਰਾਹੀ)-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਹਲਕਾ ਵਿਧਾਇਕ ਪਿ੍ੰਸੀਪਲ ਬੁੱਧ ਰਾਮ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ (ਬੱਛੋਆਣਾ) ਬਾਰੇ ਚਰਚਾ ਕਰਨ 'ਤੇ ਪਿੰਡ ਵਾਸੀਆਂ 'ਚ ਖ਼ੁਸ਼ੀ ਪਾਈ ਜਾ ਰਹੀ ਹੈ | ਸਕੂਲ ਮੁਖੀ ਸੱਤਪਾਲ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਪਿਆਰ ਸਿੰਘ ਨੇ ਦੱਸਿਆ ਕਿ ਵਿਧਾਇਕ ਵਲੋਂ ਸੈਸ਼ਨ ਦੌਰਾਨ ਮਾਣ ਨਾਲ ਦੱਸਿਆ ਗਿਆ ਕਿ ਜੀਤਸਰ ਢਾਣੀ (ਬੱਛੋਆਣਾ) ਦੇ ਮਹਿਜ਼ ਕੁਝ ਕੁ ਘਰਾਂ ਦੇ 15 ਬੱਚੇ ਜੀਤਸਰ ਸਕੂਲ 'ਚ ਪੜ੍ਹਦੇ ਹਨ ਪ੍ਰੰਤੂ ਸਕੂਲ 'ਚ ਲਾਗਲੇ ਪਿੰਡਾਂ ਤੋਂ ਆਉਂਦੇ ਬੱਚਿਆਂ ਸਮੇਤ ਸਕੂਲ ਦੇ ਵਿਦਿਆਰਥੀਆਂ ਦੀ ਕੁੱਲ ਗਿਣਤੀ 182 ਹੈ ਜੋ ਮਾਣ ਵਾਲੀ ਗੱਲ ਹੈ ਕਿ ਇਸ ਸਰਕਾਰੀ ਸਕੂਲ 'ਚ ਨੇੜਲੇ ਪਿੰਡਾਂ ਦੇ ਵਿਦਿਆਰਥੀ ਵੀ ਆ ਰਹੇ ਹਨ | ਵਿਧਾਇਕ ਨੇ ਸਕੂਲ ਦੇ ਨਤੀਜਿਆਂ ਅਤੇ ਹੋਰਨਾਂ ਗਤੀਵਿਧੀਆਂ 'ਚ ਪ੍ਰਾਪਤੀਆਂ ਸਬੰਧੀ ਚਰਚਾ ਕਰਦਿਆਂ ਦੱਸਿਆ ਕਿ ਹਲਕੇ ਦੇ ਪਹਿਲੇ ਫੁੱਲੀ ਏ.ਸੀ. ਅਤੇ ਅੰਗਰੇਜ਼ੀ ਮੀਡੀਅਮ ਸਕੂਲ ਦੇ ਵਿਦਿਆਰਥੀਆਂ ਨੇ ਸਟੇਟ ਪੱਧਰ 'ਤੇ ਖੇਡਾਂ ਤੇ ਹੋਰਨਾਂ ਗਤੀਵਿਧੀਆਂ 'ਚ ਵੀ ਮੱਲ੍ਹਾਂ ਮਾਰੀਆਂ ਹਨ | ਅਧਿਆਪਕ ਰਣਜੀਤ ਸਿੰਘ, ਮੁਕੇਸ਼ ਬਾਵਾ, ਮਨਦੀਪ ਕੌਰ, ਮਨਪ੍ਰੀਤ ਕੌਰ ਅਤੇ ਲਵਦੀਪ ਕੌਰ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ | ਇਸ ਮੌਕੇ ਜਗਦੀਪ ਸਿੰਘ, ਸ਼ਮਸ਼ੇਰ ਸਿੰਘ, ਪਾਲ ਕੌਰ, ਸਰਬਜੀਤ ਕੌਰ, ਲਵਜੀਤ ਕੌਰ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਬੱਡੀ ਓਪਨ ਇਕ ਪਿੰਡ 'ਚ ਚੱਕ ਰਾਮ ਸਿੰਘ ਵਾਲਾ ਜੇਤੂ ਤੇ ਤੁੰਗਵਾਲੀ ਉਪ ਜੇਤੂ <br/> ਕੋਟਫੱਤਾ ਕਬੱਡੀ ਕੱਪ ਦਾ ਦੂਜ... ਅਗਲੀ ਖ਼ਬਰ ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ <br/>
Ad Position 24