25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸਰਕਾਰੀ ਸਕੂਲ ਨਥਾਣਾ ਦੀ ਸ਼ਤਾਬਦੀ ਮੌਕੇ ਸਮਾਰੋਹ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 13-03-2026
ਨਥਾਣਾ, 12 ਮਾਰਚ (ਗੁਰਦਰਸ਼ਨ ਲੁੱਧੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਉਕਤ ਸਕੂਲ ਦੀ ਇਕ ਸਦੀ ਪੂਰੀ ਹੋਣ 'ਤੇ ਸ਼ਤਾਬਦੀ ਸਮਾਰੋਹ ਕਰਵਾਇਆ ਗਿਆ¢ ਇਸ ਮੌਕੇ ਇਸ ਸਕੂਲ ਵਿਚੋਂ ਸਾਲ 1952 ਤੋਂ ਸੰਨ 1956 ਤੱਕ ਪੜ੍ਹਾਈ ਕਰਨ ਵਾਲੇ ਇਕ ਪੁਰਾਣੇ ਵਿਦਿਆਰਥੀ ਬਲਦੇਵ ਸਿੰਘ ਗਿੱਲ ਵਾਸੀ ਪਿੰਡ ਮਲੋਟ ਵਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ¢ ਸੰਨ 1947 ਦÏਰਾਨ ਇਸ ਸਕੂਲ ਤੋਂ ਮੈਟਿ੍ਕ ਪਾਸ ਕਰਨ ਵਾਲੇ ਪੁਰਾਣੇ ਵਿਦਿਆਰਥੀ ਅਵਤਾਰ ਸਿੰਘ ਮਹਿਰਾਜ ਭਾਵੇਂ ਇਸ ਸਮਾਰੋਹ ਵਿਚ ਆਪ ਪੁੱਜ ਨਹੀਂ ਸਕੇ ਪਰ ਉਨ੍ਹਾਂ ਵਲੋਂ ਵੀਡੀਓ ਫ਼ੋਨ ਰਾਹੀਂ ਆਪਣੇ ਸਕੂਲ ਦੀ ਸ਼ਤਾਬਦੀ ਪੂਰੀ ਹੋਣ ਮੌਕੇ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ¢ ਸਕੂਲ ਦੇ ਇੰਚਾਰਜ ਪਿ੍ੰਸੀਪਲ ਲਖਵਿੰਦਰ ਕÏਰ ਨੇ ਕਿਹਾ ਕਿ ਇਕ ਸਦੀ ਪਹਿਲਾਂ ਇਸ ਇਲਾਕੇ ਵਿਚ ਵਿੱਦਿਆ ਦੀ ਸੁਵਿਧਾ ਲਈ ਸਕੂਲ ਦਾ ਸਥਾਪਿਤ ਹੋਣਾ ਬਹੁਤ ਅਹਿਮੀਅਤ ਰੱਖਦਾ ਸੀ¢ ਨਗਰ ਪੰਚਾਇਤ ਨਥਾਣਾ ਦੇ ਪੰਚਾਇਤੀ ਆਗੂ ਨਰਿੰਦਰ ਸਿੰਘ ਨੈਰੀ ਸਿੱਧੂ ਨੇ ਕਿਹਾ ਕਿ ਸਕੂਲ ਦੀ ਸ਼ਤਾਬਦੀ ਨੂੰ ਸਮਰਪਿਤ ਵੱਡਾ ਸਮਾਗਮ ਕਰਵਾਉਣ ਸਬੰਧੀ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਵਿਰਾਸਤ ਨਾਲ ਸਰੋਕਾਰ ਰੱਖਣ ਵਾਲੇ ਇਲਾਕਾ ਨਿਵਾਸੀਆਂ ਨਾਲ ਵਿਚਾਰ ਕੀਤੀ ਜਾਵੇਗੀ¢ ਇਸ ਮੌਕੇ ਸਕੂਲ ਦੇ ਪੁਰਾਣੇ ਵਿਦਿਆਰਥੀ ਸੇਵਾਮੁਕਤ ਅਧਿਆਪਕ ਗੁਰਮੇਲ ਸਿੰਘ, ਗੁਰਚਰਨ ਸਿੰਘ, ਅਮਰਜੀਤ ਕÏਰ, ਜਗਰੂਪ ਸਿੰਘ, ਪਾਲ ਸਿੰਘ ਸਲਾਣੀ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰਜੀਤ ਸਿੰਘ, ਜਗਦੇਵ ਸਿੰਘ ਤੇ ਜਗਦੀਸ਼ ਰਾਏ ਸ਼ਰਮਾ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਲਹਿਰਾ ਮੁਹੱਬਤ ਪੁੱਜਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ <br/> ਅਗਲੀ ਖ਼ਬਰ ਜਸ਼ਨਦੀਪ ਦੇ ਮਾਪਿਆਂ ਵਲੋਂ ਜਥੇਬੰਦੀਆਂ ਨਾਲ ਮਿਲਕੇ ਕਾਤਲਾਂ ਦੀ ਗਿ੍ਫ਼ਤਾਰੀ ਲਈ ਥਾਣਾ ਨੰਦਗੜ੍ਹ ਮੂਹਰੇ ਧਰਨਾ
Ad Position 24