ਲਹਿਰਾ ਮੁਹੱਬਤ, 12 ਮਾਰਚ (ਸੁਖਪਾਲ ਸਿੰਘ ਸੁੱਖੀ)-ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਲਹਿਰਾ ਮੁਹੱਬਤ ਵਿਖੇ ਦਰਸ਼ਨ ਸਿੰਘ ਸਿੱਧੂ ਕੈਨੇਡਾ ਤੇ ਗੁਰਪ੍ਰੀਤ ਸਿੰਘ ਦਾਊਕਾ ਦੇ ਗ੍ਰਹਿ ਪੁੱਜਣ ਸਮੇਂ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਪ੍ਰੇਮਸ਼ਰ ਦੁਆਰ ਨਾਲ ਜੁੜੀ ਸੰਗਤਾਂ ਵਲੋਂ ਜੀ ਆਇਆ ਆਖਦਿਆਂ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਭਾਈ ਢੱਡਰੀਆਂ ਵਾਲਿਆਂ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਗੁਰੁ ਤੇ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਦਰਸ਼ਨ ਸਿੰਘ ਸਿੱਧੂ ਕੈਨੇਡਾ ਸਮੇਤ ਉਨ੍ਹਾਂ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਭਾਈ ਢੱਡਰੀਆਂ ਵਾਲਿਆਂ ਨੂੰ ਸਿਰੋਪਾਉ ਨਾਲ ਵਿਸ਼ੇਸ਼ ਸਨਮਾਨ ਕੀਤਾ | ਇਸ ਸਮੇਂ ਜਸਵੀਰ ਸਿੰਘ ਕਾਲਾ, ਗੁਰਮੰਤਰ ਸਿੰਘ, ਅੰਮਿ੍ਤਪਾਲ ਸਿੰਘ ਕਾਲਾ, ਭਾਈ ਸੁਖਪਾਲ ਸਿੰਘ ਸ਼ੰਟੀ, ਸਤਨਾਮ ਸਿੰਘ ਸੱਤੂ, ਗਗਨਦੀਪ ਸਿੰਘ, ਸੇਵਾ ਮੁਕਤ ਮਾਸਟਰ ਆਸ਼ਾ ਸਿੰਘ ਡਿੱਖ ਟਰੱਸਟੀ ਮੈਂਬਰ, ਜਸਵਿੰਦਰ ਸਿੰਘ ਛਿੰਦਾ, ਸੱਤਪਾਲ ਸਿੰਘ ਖ਼ਾਲਸਾ, ਗੁਰਮੀਤ ਸਿੰਘ ਖ਼ਾਲਸਾ, ਪਵਨਪ੍ਰੀਤ ਸਿੰਘ ਖ਼ਾਲਸਾ, ਗੁਰਸੇਵਕ ਸਿੰਘ ਕੌਂਸਲਰ, ਡਾ. ਹਰਭਜਨ ਸਿੰਘ ਦਾਊਕਾ, ਭਾਈ ਗੁਰਦੀਪ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੱਤਵੀਂ, ਭਾਈ ਭੋਲਾ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਭਾਈ ਜਗਸੀਰ ਸਿੰਘ ਬੁੱਗਰ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਲਹਿਰਾ ਧੂਰਕੋਟ, ਗੁਰਸੇਵਕ ਸਿੰਘ ਗਰੇਵਾਲ, ਛਹਿਬਰ ਸਿੰਘ, ਗੁਰਦਿਆਲ ਸਿੰਘ ਸਮੇਤ ਨਗਰ ਦੀਆਂ ਸੰਗਤਾਂ ਤੇ ਪਤਵੰਤੇ ਹਾਜ਼ਰ ਸਨ |