05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਗਲੋਬਲ ਡਿਸਕਵਰੀ ਸਕੂਲ 'ਚ ਨਵੀਂ ਦਿਸ਼ਾ, ਨਵਾਂ ਭਰੋਸਾ ਪੇਰੈਂਟਸ ਓਰੀਐਂਟੇਸ਼ਨ ਮੀਟਿੰਗ

Ad Position 21
No active advertisement
ਅਜੀਤ ਡੈਸਕ 14-04-2026
ਲਹਿਰਾ ਮੁਹੱਬਤ, 13 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ (ਰਾਮਪੁਰਾ ਫੂਲ) ਵਿਚ ਨਵੇਂ ਵਿੱਦਿਅਕ ਸੈਸ਼ਨ ਦੇ ਸ਼ੁੱਭ ਆਰੰਭ ਮੌਕੇ ਸਕੂਲ ਦੀ ਪਿ੍ੰਸੀਪਲ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਇੱਕ ਪ੍ਰਭਾਵਸ਼ਾਲੀ ਓਰੀਐਂਟੇਸ਼ਨ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦਾ ਉਦੇਸ਼ ਮਾਪਿਆਂ ਨੂੰ ਸਕੂਲ ਦੀਆਂ ਵਿੱਦਿਅਕ ਨੀਤੀਆਂ, ਕਾਰਜ-ਪ੍ਰਣਾਲੀ ਅਤੇ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਬਾਰੇ ਜਾਣਕਾਰੀ ਦੇਣਾ ਸੀ | ਸਕੂਲ ਦੀ ਪਿ੍ੰਸੀਪਲ ਕਾਵਿਆ ਅਸੀਜਾ ਨੇ ਮਾਪਿਆਂ ਨਾਲ ਸਿੱਧੇ ਸੰਵਾਦ ਦੌਰਾਨ ਬੱਚਿਆਂ ਦੀ ਸਫਲਤਾ ਵਿਚ ਮਾਪਿਆਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਨਵੀਂ ਸਿੱਖਿਆ ਨੀਤੀ ਅਨੁਸਾਰ ਸਕੂਲ ਦੀ ਪੜ੍ਹਾਉਣ ਦੀ ਵਿਧੀ, ਪਾਠਕ੍ਰਮ ਦੀ ਰੂਪਰੇਖਾ, ਮੁਲਾਂਕਣ ਪ੍ਰਣਾਲੀ, ਅਨੁਸ਼ਾਸਨ ਨਿਯਮ ਅਤੇ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਅਪਣਾਈਆਂ ਜਾ ਰਹੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ | ਮਾਪਿਆਂ ਨੂੰ ਸਕੂਲ ਦੀ ਪੜ੍ਹਾਈ ਪ੍ਰਕਿਰਿਆ ਦੀਆਂ ਵਿਸ਼ੇਸ਼ਤਾਵਾਂ, ਸਮਾਰਟ ਕਲਾਸ-ਰੂਮ ਰਾਹੀਂ ਤਕਨੀਕ-ਅਧਾਰਿਤ ਸਿੱਖਿਆ, ਗਤੀਵਿਧੀ-ਅਧਾਰਿਤ ਅਧਿਆਪਨ, ਪ੍ਰੋਜੈਕਟ ਵਰਕ ਅਤੇ ਨਿਯਮਿਤ ਮੁਲਾਂਕਣ ਬਾਰੇ ਵੀ ਜਾਣੂ ਕਰਵਾਇਆ | ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਬੌਧਿਕ, ਸ਼ਾਰੀਰਿਕ ਅਤੇ ਭਾਵਨਾਤਮਕ ਵਿਕਾਸ ਲਈ ਸਹ-ਪਾਠਕ੍ਰਮ ਗਤੀਵਿਧੀਆਂ, ਮੁਕਾਬਲਿਆਂ ਅਤੇ ਨੈਤਿਕ ਸਿੱਖਿਆ ਬਾਰੇ ਵੀ ਦੱਸਿਆ ਗਿਆ | ਮਾਪਿਆਂ ਨੇ ਆਪਣੇ ਵਿਚਾਰ, ਸੁਝਾਅ ਅਤੇ ਉਮੀਦਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਦਾ ਸਕੂਲ ਪ੍ਰਸ਼ਾਸਨ ਵਲੋਂ ਸਵਾਗਤ ਕੀਤਾ ਗਿਆ | ਅੰਤ ਵਿਚ ਪ੍ਰਸ਼ਨ-ਉੱਤਰ ਸੈਸ਼ਨ ਕੀਤਾ ਗਿਆ | ਜਿਸ ਵਿਚ ਮਾਪਿਆਂ ਦੀਆਂ ਜਗਿਆਸਾਵਾਂ ਦਾ ਸੰਤੋਸ਼ਜਨਕ ਹੱਲ ਕੀਤਾ ਗਿਆ | ਓਰੀਐਂਟੇਸ਼ਨ ਮੀਟਿੰਗ ਸਕੂਲ ਅਤੇ ਮਾਪਿਆਂ ਵਿਚਕਾਰ ਵਧੀਆ ਤਾਲਮੇਲ ਸਥਾਪਿਤ ਕਰਨ ਵਿਚ ਸਫਲ ਰਹੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨਾਲਾਇਕੀ ਕਾਰਨ ਕਿਸਾਨ ਮੰਡੀਆਂ 'ਚ ਰੁਲਣ ਲਈ ਮਜਬੂਰ ਅਗਲੀ ਖ਼ਬਰ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ <br/>
Ad Position 24
No active advertisement