ਬਾਲਿਆਂਵਾਲੀ, 26 ਅਪ੍ਰੈਲ (ਕੁਲਦੀਪ ਮਤਵਾਲਾ)-ਅੱਤ ਦੀ ਪੈ ਰਹੀ ਗਰਮੀ 'ਚ ਘਰੇਲੂ ਬਿਜਲੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੇ ਲੰਘੀ ਰਾਤ ਭਾਕਿਯੂ ਕ੍ਰਾਂਤੀਕਾਰੀ ਦੀ ਅਗਵਾਈ 'ਚ ਮੌੜ ਮੰਡੀ ਦੇ ਬਿਜਲੀ ਗਰਿੱਡ 'ਚ ਜਾ ਕੇ ਬਿਸਤਰਾ ਲਗਾ ਕੇ ਸੌਣ ਦੀ ਖ਼ਬਰ ਮਿਲੀ ਹੈ¢ ਭਾਕਿਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਸਿੰਘ ਡਿੱਖ ਤੇ ਕਿਸਾਨ ਆਗੂ ਬਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਲੋਕ ਆਪਣੇ ਕੰਮਾਂ-ਕਾਰਾਂ ਤੋਂ ਥੱਕੇ ਹਾਰੇ ਘਰ ਪਹੁੰਚਦੇ ਹਨ ਤਾਂ ਘਰੇਲੂ ਬਿਜਲੀ ਨਾ ਆਉਣ ਕਾਰਨ, ਲੋਕਾਂ ਨੂੰ ਮੱਛਰ ਵੱਢ-ਵੱਢ ਖਾਂਦੇ ਹਨ ਤੇ ਸਾਰੀ ਰਾਤ ਲੋਕ ਮੱਛਰਾਂ ਨਾਲ ਦੋ-ਚਾਰ ਹੁੰਦੇ ਰਾਤਾਂ ਜਾਗ ਕੇ ਗੁਜ਼ਾਰਨ ਲਈ ਮਜਬੂਰ ਹਨ¢ ਕਿਸਾਨਾਂ ਨੇ ਦੱਸਿਆ ਕਿ ਜਿੱਥੇ ਲੋਕ ਬਿਜਲੀ ਕਾਰਨ ਉਨੀਂਦਰੇ ਰਹਿੰਦੇ ਹਨ ਉੱਥੇ ਨਾਲ ਹੀ ਮਹਿਲਾਵਾਂ ਨੂੰ ਵੀ ਹਨੇਰੇ 'ਚ ਰੋਟੀ ਟੁੱਟ ਬਣਾਉਣ ਲਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਾਂ ਕਿ ਲੋਕ ਦਿਨ ਦੇ ਥੱਕੇ ਹਾਰੇ ਘਰੇ ਆਰਾਮ ਕਰਨ ਲਈ ਆਉਂਦੇ ਹਨ ਪ੍ਰੰਤੂ ਬਿਜਲੀ ਗੁੱਲ ਹੋਣ ਕਾਰਨ ਲੋਕ ਬੇ-ਅਰਾਮ ਹੋ ਰਹੇ ਹਨ¢ ਜਿਸ ਵੱਲ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ¢ ਸਾਡੀ ਸੁਣਵਾਈ ਨਾ ਹੋਣ ਕਾਰਨ ਅਸੀਂ ਮਜਬੂਰੀ ਵੱਸ ਮੌੜ ਮੰਡੀ ਦੇ ਗਰਿੱਡ 'ਚ ਗਏ¢ ਜਿੱਥੇ ਡਿਊਟੀ ਤੇ ਤਾਇਨਾਤ ਬਿਜਲੀ ਵਿਭਾਗ ਦੇ ਕਰਮਚਾਰੀ ਏ.ਸੀ ਰੂਮ 'ਚ ਆਰਾਮ ਨਾਲ ਸੌਂ ਰਹੇ ਸਨ¢ ਇਸ ਲਈ ਪਿੰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਤੇ ਕਿਸਾਨਾਂ ਨੇ ਬਿਜਲੀ ਕੰਟਰੋਲ ਵਾਲੇ ਏ.ਸੀ ਹਾਲ ਦੇ ਠੰਢੇ ਫ਼ਰਸ਼ ਤੇ ਚਾਦਰਾਂ ਵਿਸ਼ਾ ਕੇ ਸੌਣ ਦਾ ਫੈਸਲਾ ਕਰਕੇ ਉੱਥੇ ਪੈ ਗਏ¢ ਜਿਸ ਤੋਂ ਬਾਅਦ ਮÏਜੂਦ ਬਿਜਲੀ ਕਰਮਚਾਰੀਆਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ¢ ਪਿੰਡ ਵਾਸੀਆਂ ਨੇ ਲਗਭਗ ਚਾਰ-ਪੰਜ ਪਿੰਡਾਂ ਦੀ ਬਿਜਲੀ ਸਪਲਾਈ ਚਾਲੂ ਕਰਵਾਈ¢ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ ਹੈ¢ ਇਸ ਲਈ ਘਰੇਲੂ ਬਿਜਲੀ ਸਪਲਾਈ ਨਿਰਵਿਘਨ ਚਾਲੂ ਕੀਤੀ ਜਾਵੇ ਤਾਂ ਜੋ ਲੋਕਾਂ ਵੀ ਆਰਾਮ ਦੀ ਨੀਂਦ ਸੌਂ ਸਕਣ ਕਿਉਂਕਿ ਮੱਛਰ ਹਰੇਕ ਦੇ ਇਕੋ-ਜਿਹੇ ਹੀ ਲੜਦੇ ਹਨ¢
ਪਿੰਡ ਡਿੱਖ ਦੀ ਬਿਜਲੀ ਗੁੱਲ ਹੋਣ 'ਤੇ ਅੱਕੇ ਪਿੰਡ ਵਾਸੀਆਂ ਨੇ ਮੌੜ ਮੰਡੀ ਦੇ ਗਰਿੱਡ 'ਚ ਸੌਣ ਲਈ ਲਗਾਇਆ ਬਿਸਤਰਾ
ਅਜੀਤ ਡੈਸਕ
27-04-2026