ਮਾਨਸਾ, 26 ਅਪ੍ਰੈਲ (ਰਾਵਿੰਦਰ ਸਿੰਘ ਰਵੀ)-ਸ੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ 'ਚ ਪ੍ਰਵੀਨ ਟੋਨੀ ਸ਼ਰਮਾ ਪ੍ਰਧਾਨ ਅਤੇ ਕੇਸ਼ੀ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਭੀਮ ਸੈਨ ਹੈਪੀ, ਰਕੇਸ਼ ਜਿੰਦਲ, ਪ੍ਰਸ਼ੋਤਮ ਕੁਮਾਰ ਬਾਂਸਲ, ਮਨਜੀਤ ਬੱਬੀ ਅਤੇ ਬਨਵਾਰੀ ਬਜਾਜ ਸਰਪ੍ਰਸਤ, ਮੁਕੇਸ਼ ਬਾਂਸਲ ਤੇ ਵਿਪਨ ਅਰੋੜਾ ਮੀਤ ਪ੍ਰਧਾਨ, ਗੌਰਵ ਬਜਾਜ ਜਨਰਲ ਸਕੱਤਰ, ਵਿਸ਼ਾਲ ਵਿੱਕੀ ਤਾਲਮੇਲ ਸਕੱਤਰ, ਈਸ਼ਵਰ ਗੋਇਲ ਖ਼ਜ਼ਾਨਚੀ, ਸੰਦੀਪ ਗੋਇਲ ਪ੍ਰੈੱਸ ਸਕੱਤਰ, ਮਹੰਤ ਵਿਜੇ ਕਮਲ ਤੇ ਐਡਵੋਕੇਟ ਆਤਮਾ ਰਾਮ ਕਾਨੂੰਨੀ ਸਲਾਹਕਾਰ, ਸੁਖਪਾਲ ਬਾਂਸਲ, ਵਿਜੇ ਕਮਲ, ਵਿਪਨ ਅਰੋੜਾ ਤੇ ਲਛਮਣ ਦਾਸ ਚੇਅਰਮੈਨ ਲਗਾਏ ਗਏ | ਕਮੇਟੀ ਵਲੋਂ ਮਤਾ ਪਾਸ ਕੀਤਾ ਗਿਆ ਕਿ ਸ੍ਰੀ ਦੁਰਗਾ ਭਵਨ ਵਿਖੇ ਯਾਤਰੀਆਂ ਦੇ ਠਹਿਰਨ ਲਈ ਏ.ਸੀ. ਕਮਰਿਆਂ ਦਾ ਨਿਰਮਾਣ ਕੀਤਾ ਜਾਵੇਗਾ | ਇਸ ਮੌਕੇ ਮਨਜੀਤ ਬੱਬੀ, ਕੇਵਲ ਕੁਮਾਰ ਸਿੰਗਲਾ, ਨਵਜੋਤ ਬੱਬੀ, ਲਛਮਣ ਦਾਸ, ਕਿ੍ਸ਼ਨ ਵਰਮਾ, ਤਰਸੇਮ ਹੋੰਡਾ, ਅਨਿਲ ਕੁਮਾਰ ਸਿੰਗਲਾ, ਧੂਫ ਸਿੰਘ, ਜੀਵਨ ਕੁਮਾਰ ਜੁਗਨੀ, ਬੰਟੀ ਕੁਮਾਰ, ਰਾਕੇਸ਼ ਕੇਸ਼ਾ ਆਦਿ ਹਾਜ਼ਰ ਸਨ |