18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

400 ਸਾਲਾ ਮੋੜ੍ਹੀਗੱਡ ਦਿਹਾੜੇ ਦੀਆਂ ਤਿਆਰੀਆਂ ਲਈ ਸਿੱਧੂ ਭਾਈਚਾਰੇ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 27-04-2026
ਮਹਿਰਾਜ, 26 ਅਪ੍ਰੈਲ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਦੇ 2027 ਵਿਚ ਆਉਣ ਵਾਲੇ ਇਤਿਹਾਸਕ 400 ਸਾਲਾ ਮੋੜੀਗੱਡ ਦਿਹਾੜੇ ਨੂੰ ਵਿਸ਼ਾਲ ਪੱਧਰ 'ਤੇ ਮਨਾਉਣ ਲਈ ਸਿੱਧੂ ਭਾਈਚਾਰੇ ਵਲੋਂ ਗੁਰਦੁਆਰਾ ਸਾਹਿਬ ਸਿੱਧ ਤਿਲਕ ਰਾਏ ਮਹਿਰਾਜ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ | ਇਸ ਮੀਟਿੰਗ ਵਿਚ ਬਾਹੀਆ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਮੈਂਬਰਾਂ ਨੇ ਹਾਜ਼ਰੀ ਭਰੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਇਹ 400 ਸਾਲਾ ਦਿਹਾੜਾ ਸਾਡੇ ਵਿਰਸੇ, ਇਤਿਹਾਸ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੋਵੇਗਾ, ਜਿਸ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਲਈ ਹੁਣੋਂ ਹੀ ਯੋਜਨਾਬੱਧ ਤਰੀਕੇ ਨਾਲ ਤਿਆਰੀਆਂ ਕਰਨੀ ਲਾਜ਼ਮੀ ਹਨ | ਉਨ੍ਹਾਂ ਨੇ ਕਿਹਾ ਕਿ ਇਹ ਸਮਾਗਮ ਮਹਿਰਾਜ ਅਤੇ ਸਮੂਹ ਬਾਹੀਆ ਭਾਈਚਾਰੇ ਲਈ ਮਾਣ ਦਾ ਮੌਕਾ ਬਣੇਗਾ | ਇਸ ਦੌਰਾਨ ਇਹ ਅਹਿਮ ਫ਼ੈਸਲਾ ਵੀ ਲਿਆ ਗਿਆ ਕਿ ਬਾਹੀਆ ਨਾਲ ਸੰਬੰਧਿਤ ਹਰ ਪਿੰਡ ਵਿਚੋਂ 7 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਸਮਾਗਮ ਦੀਆਂ ਤਿਆਰੀਆਂ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣਗੀਆਂ | ਸਟੇਜ ਸਕੱਤਰ ਗੁਰਮੀਤ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸਰਪੰਚ ਸੁਮਨਪ੍ਰੀਤ ਕੌਰ ਪੂਹਲਾ, ਐਡਵੋਕੇਟ ਜੱਸ ਬੱਜੋਆਣਾ, ਮਾਸਟਰ ਗੁਰਨਾਮ ਸਿੰਘ, ਸੇਵਾਮੁਕਤ ਹਰਭਜਨ ਸਿੰਘ, ਹਰਮੀਤ ਸਿੰਘ ਕੈਨੇਡਾ, ਪ੍ਰਸ਼ੋਤਮ ਮਹਿਰਾਜ, ਡਾ. ਰਵੇਲ ਸਿੰਘ, ਜਗਸੀਰ ਸਿੰਘ ਕਲਿਆਣ, ਅਰੂੜ ਸਿੰਘ, ਗੁਰਚੇਤ ਸਿੰਘ, ਤੀਰਥ ਸਿੰਘ ਸਿੱਧੂ, ਮਨਜੀਤ ਸਿੰਘ ਚੱਕ ਮਹਿਰਾਜ ਰਾਜਸਥਾਨ ਨੇ ਕਿਹਾ ਕਿ 400 ਸਾਲਾ ਮੋੜੀਗੱਡ ਦਿਹਾੜੇ ਨੂੰ ਇਤਿਹਾਸਕ ਬਣਾਉਣ ਲਈ ਸਾਰਾ ਭਾਈਚਾਰਾ ਇਕੱਠੇ ਹੋ ਕੇ ਯੋਗਦਾਨ ਪਾਵੇਗਾ ਅਤੇ ਹਰ ਪਿੰਡ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ | ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਰਿੱਡ ਦੇ ਮੁਲਾਜ਼ਮਾਂ ਨੇ ਕਿਹਾ ਕਿ ਪਟਿਆਲੇ ਤੋਂ ਆਏ ਹੁਕਮਾਂ ਨਾਲ ਲਗਦੇ ਨੇ ਕੱਟ, ਉਨ੍ਹਾਂ ਦੇ ਹੱਥ ਵਿਚ ਨਹੀਂ <br/>... ਅਗਲੀ ਖ਼ਬਰ 'ਆਪ' ਸਮਰਥਕਾਂ ਵਲੋਂ ਭਾਜਪਾ 'ਚ ਸ਼ਾਮਿਲ ਹੋਏ ਆਗੂਆਂ ਨੂੰ ਗੱਦਾਰ ਕਰਾਰ <br/>
Ad Position 24