ਭਗਤਾ ਭਾਈਕਾ, 26 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਹਾਲ ਹੀ ਭਾਜਪਾ ਵਿਚ ਸ਼ਾਮਿਲ ਹੋਏ ਸੀਨੀਅਰ ਆਗੂਆਂ ਨੂੰ 'ਆਪ' ਸਮੱਰਥਕਾਂ ਨੇ ਗਦਾਰ ਕਰਾਰ ਦਿੰਦੇ ਹੋਏ ਅੱਜ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ¢ ਹਾਜ਼ਰੀਨ ਵਲੋਂ 'ਆਪ' ਛੱਡਣ ਵਾਲੇ ਆਗੂਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ¢ ਇਸ ਸਮੇਂ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ¢ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ 'ਆਪ' ਨੇ ਉਕਤ ਆਗੂਆਂ ਨੂੰ ਮਾਣ ਸਤਿਕਾਰ ਦੇਣ ਵਿਚ ਕੋਈ ਕਸਰ ਨਹੀ ਬਾਕੀ ਛੱਡੀ ਸੀ, ਇਸ ਦੇ ਬਾਵਜੂਦ ਵੀ ਉਕਤ ਆਗੂਆਂ ਨੇ ਆਪ ਨਾਲ ਵੱਡੀ ਗਦਾਰੀ ਕੀਤੀ ਹੈ¢ ਉਨ੍ਹਾਂ ਮੈਂਬਰ ਰਾਜ ਸਭਾ ਰਾਘਵ ਚੱਡਾ ਸਬੰਧੀ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵਿਦਿਆਰਥੀ ਪੱਧਰ 'ਤੇ ਹੀ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਵੱਡੀ ਪਾਵਰ ਦਿੱਤੀ ਗਈ ਪ੍ਰੰਤੂ ਉਨ੍ਹਾਂ ਦੀ ਗਦਾਰੀ ਨੂੰ ਪੰਜਾਬ ਦੇ ਲੋਕ ਹਮੇਸ਼ਾ ਚੇਤਿਆ ਵਿਚ ਰੱਖਣਗੇ¢ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਭਾਜਪਾ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਭਾਜਪਾ ਵਲੋਂ ਆਪ ਖਿਲਾਫ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ¢ ਉਨ੍ਹਾਂ ਕਿਹਾ ਕਿ ਆਪ ਬੇਹੱਦ ਮਜਬੂਤ ਧਿਰ ਸਾਬਤ ਹੋ ਰਹੀ ਹੈ, ਜਿਸ ਕਰਕੇ ਵਿਰੋਧੀ ਬੁਖਲਾਹਟ ਵਿਚ ਹਨ¢ ਇਸ ਸਮੇਂ ਸੀਨੀਅਰ ਆਗੂ ਕਾਲਾ ਸੇਤੀਆ, ਗੁਰਮੁੱਖ ਸਿੱਧੂ, ਗੁਰਭਜਨ ਢਿੱਲੋਂ, ਦਰਸ਼ਨ ਸੋਹੀ, ਬੂਟਾ ਢਿੱਲੋਂ ਕੋਠਾ, ਪਾਲਾ ਢਿੱਲੋਂ ਕੋਠਾ, ਜਗਸੀਰ ਸਿੰਘ ਮਲੂਕਾ, ਸੁਖਦੇਵ ਕਾਲਾ ਕੋਠਾ, ਰੇਸ਼ਮ ਸਿੰਘ ਮਲੂਕਾ, ਜਸ ਬਰਾੜ, ਅਸ਼ਰਫ਼ ਅਲੀ, ਕੁਲਵਿੰਦਰ ਸਿੰਘ ਢਿੱਲੋਂ ਸਰਪੰਚ, ਬੇਅੰਤ ਸਿੰਘ ਧਾਲੀਵਾਲ, ਦੀਪ ਭਾਈਰੂਪਾ, ਸੁਰਜੀਤ ਭਾਈਰੂਪਾ, ਕਾਕਾ ਖ਼ਾਨਦਾਨ, ਏਕਮ ਸਿੱਧੂ, ਰਾਜਾ ਹਮੀਰਗੜ੍ਹ, ਦਿਲਸਾਤ ਖਾਨ, ਵਲਰਵੀ ਜਲਾਲ, ਜਗਜੀਤ ਫੂਲੇਵਾਲਾ ਸਮੇਤ ਵੱਡੀ ਗਿਣਤੀ ਵਿਚ ਆਪ ਸਮੱਰਥਕ ਹਾਜ਼ਰ ਸਨ¢