ਅਹਿਮਦਗੜ੍ਹ, 26 ਅਪ੍ਰੈਲ (ਰਣਧੀਰ ਸਿੰਘ ਮਹੋਲੀ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਲਗਾਈ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਂਦੇ ਹੋਏ ਪਾਰਟੀ ਦੀ ਕੋਰ ਕਮੇਟੀ ਦੇ ਆਗੂ ਅਤੇ ਸਾਬਕਾ ਵਿਧਾਇਕ ਜਥੇਦਾਰ ਇਕਬਾਲ ਸਿੰਘ ਝੂੰਦਾਂ ਵੱਲੋਂ ਵੱਖ ਵੱਖ ਵਰਗਾ ਅਤੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਅਕਾਲੀ ਐਲਾਨਨਾਮਾ ਦੇ ਨਾਮ ਨਾਲ ਜਾਰੀ ਕੀਤਾ ਗਿਆ ਵਿਜ਼ਨ ਡਾਕੂਮੈਂਟ ਸਮੁੱਚੇ ਪੰਜਾਬ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ | ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ ਨੇ ਕਿਹਾ ਜਥੇਦਾਰ ਝੂੰਦਾਂ ਦੀ ਦੂਰ ਦਿ੍ਸ਼ਟੀ ਤੇ ਪੰਥਕ ਸੋਚ ਨਾਲ ਤਿਆਰ ਕੀਤੇ ਅਕਾਲੀ ਐਲਾਨਨਾਮੇ ਵਿੱਚ ਪੰਜਾਬ ਦੇ ਸਾਰੇ ਵਰਗਾਂ ਅਤੇ ਪੰਜਾਬ ਦੀ ਹਰ ਮੁਸ਼ਕਿਲ ਦਾ ਜ਼ਿਕਰ ਕੀਤਾ ਗਿਆ ਜਿਸ ਨੂੰ ਹੱਲ ਕਰਨ ਲਈ ਉਪਰਾਲੇ ਕਰਨ ਦਾ ਭਰੋਸਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸਮੁੱਚੇ ਪੰਥ ਅਤੇ ਪੰਜਾਬੀਆਂ ਨੂੰ ਉਮੀਦ ਹੈ ਕਿ ਸਰਕਾਰ ਬਣਨ ਉਪਰੰਤ ਪਾਰਟੀ ਵਿੱਚ ਅਕਾਲੀ ਐਲਾਨਨਾਮਾ ਵਿੱਚ ਦਰਜ ਮੱਦਾਂ ਅਨੁਸਾਰ ਫ਼ੈਸਲੇ ਲਏ ਜਾਇਆ ਕਰਨਗੇ | ਇਸ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਅਮਰ ਸਿੰਘ ਸਰਾਓ, ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ, ਟਹਿਲ ਸਿੰਘ ਦੁਲਮਾ, ਸੁਪਰਡੈਂਟ ਮਨੋਜ ਗਰਗ, ਕੌਂਸਲਰ ਅਮਨ ਅਫਰੀਦੀ, ਮਾਸਟਰ ਰਜੇਸ਼ ਸ਼ਰਮਾ, ਸਰਵਰ ਪੋਪੀ, ਗਗਨ ਕਲੇਰਾਂ, ਅੰਮਿ੍ਤਪਾਲ ਸਿੰਘ ਸੋਢੀ ਆਦਿ ਮੌਜੂਦ