18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕਾਂ ਨੂੰ ਰਾਹਤ ਸੰਬੰਧੀ ਭਾਕਿਯੂ ਕ੍ਰਾਂਤੀਕਾਰੀ ਨੇ ਗਰਿੱਡ 'ਚੋਂ ਸਵਿੱਚਾਂ ਚਲਾਈਆਂ <br/>

Ad Position 21
No active advertisement
ਬੀਤੀ ਰਾਤ ਸ/ਡ ਰਾਮਪੁਰਾ ਦੇ ਬਿਜਲੀ ਗਰਿੱਡ ਵਿੱਚ ਧਰਨਾ ਦਿੰਦੇ ਕਿਸਾਨਾਂ ਦੀ ਤਸਵੀਰ ¢ ਅਜੀਤ ਤਸਵੀਰ <br/> 27-04-2026
ਰਾਮਪੁਰਾ ਫੂਲ, 26 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ ਅੰਦਰ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ¢ ਪਿੰਡਾਂ ਅਤੇ ਸ਼ਹਿਰਾਂ ਅੰਦਰ ਬਿਜਲੀ ਸਪਲਾਈ ਦੇ ਲੰਮੇ ਲੰਮੇ ਕੱਟਾਂ ਨੇ ਜਿਥੇ ਬੱਚਿਆਂ ਦਾ ਬੁਰਾ ਹਾਲ ਹੋ ਚੁੱਕਾ ਹੈ ਓਥੇ ਹੀ ਸਖ਼ਤ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ¢ ਭਾਕਿਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਬਠਿੰਡਾ ਦੇ ਸੀਨੀ: ਮੀਤ ਪ੍ਰਧਾਨ ਗੋਰਾ ਸਿੰਘ ਡਿਖ ਵਲੋਂ ਕੁਝ ਦਿਨ ਪਹਿਲਾਂ ਇਸੇ ਮਸਲੇ ਸੰਬੰਧੀ ਮੁੱਖ ਇੰਜੀਨੀਅਰ ਪੀ.ਐਸ.ਪੀ.ਸੀ.ਐਲ. ਪਟਿਆਲਾ ਨਾਲ ਰਾਬਤਾ ਕੀਤਾ ਗਿਆ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਇਹ ਸਮੱਸਿਆ 1-2 ਦਿਨਾਂ ਅੰਦਰ ਹੱਲ ਹੋ ਜਾਣ ਦਾ ਭਰੋਸਾ ਦਿੱਤਾ ਸੀ ਪਰ ਕਈ ਦਿਨ ਬੀਤਣ ਮਗਰੋਂ ਹੁਣ ਪਿੰਡਾਂ ਤੋਂ ਬਾਅਦ ਸ਼ਹਿਰਾਂ ਅੰਦਰ ਵੀ ਲੰਮੇ ਲੰਮੇ ਬਿਜਲੀ ਕੱਟ ਲੱਗਣ ਲੱਗ ਗਏ ਅਤੇ ਸਮੱਸਿਆ ਜਿਓਾ ਦੀ ਤਿਉਂ ਬਰਕਰਾਰ ਹੈ¢ ਬੀਤੀ ਰਾਤ ਭਾਕਿਯੂ ਕ੍ਰਾਂਤੀਕਾਰੀ ਦੇ ਰਾਮਪੁਰਾ ਬਲਾਕ ਵੱਲੋਂ ਅੱਧੀ ਰਾਤ ਨੂੰ ਜਦ ਸ/ਡ ਰਾਮਪੁਰਾ ਬਿਜਲੀ ਗਰਿੱਡ ਵਿੱਚ ਪਹੁੰਚ ਕੀਤੀ ਤਾਂ ਦੇਖਿਆ ਕਿ ਖ਼ੁਦ ਮੁਲਾਜ਼ਮ ਤਾਂ ਏਸੀ ਅੰਦਰ ਬੈਠੇ ਆਰਾਮ ਫ਼ਰਮਾ ਰਹੇ ਸਨ ਜਦਕਿ ਬਾਹਰ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ¢ ਕੁਝ ਸਮੇਂ ਦੀ ਗੱਲਬਾਤ ਮਗਰੋਂ ਕਿਸਾਨਾਂ ਦੁਆਰਾ ਬਿਜਲੀ ਗਰਿੱਡ ਅੰਦਰ ਰਾਤ ਨੂੰ ਧਰਨਾ ਦੇਣ ਮਗਰੋਂ ਬਿਜਲੀ ਗਰਿੱਡ ਅੰਦਰੋਂ ਪਾਵਰ ਸਪਲਾਈ ਵਾਲੀਆਂ ਬੰਦ ਪਈਆਂ ਮੁੱਖ ਸਵਿੱਚਾਂ ਨੂੰ ਆਪਣੇ ਹੱਥਾਂ ਨਾਲ ਚਾਲੂ ਕਰਕੇ ਬਿਜਲੀ ਸਪਲਾਈ ਬਹਾਲ ਕੀਤੀ ਗਈ ਤੇ ਹਾਜ਼ਰ ਬਿਜਲੀ ਮੁਲਾਜ਼ਮਾਂ ਨੂੰ ਇਹ ਗ਼ਲਤੀ ਦੁਬਾਰੇ ਨਾ ਦੁਹਰਾਉਣ ਬਾਰੇ ਆਖਿਆ ਗਿਆ¢ ਇਸ ਉਪਰੰਤ ਬਿਜਲੀ ਸਪਲਾਈ ਮੁੜ ਤੋਂ ਬਹਾਲ ਹੋਣ ਮਗਰੋਂ ਪਿੰਡਾਂ ਅਤੇ ਸ਼ਹਿਰ ਨਿਵਾਸੀਆਂ ਨੇ ਸੁਖ ਦਾ ਸਾਹ ਲਿਆ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਖ ਇਕਾਈ ਪ੍ਰਧਾਨ ਸੁਖਦੀਪ ਸਿੰਘ, ਮੀਤ ਪ੍ਰਧਾਨ ਬਲਵਿੰਦਰ ਸਿੰਘ, ਕਿਸਾਨ ਆਗੂ ਅਵਤਾਰ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਬੱਲ੍ਹੋ ਦੀ ਨਿਵੇਕਲੀ ਪਹਿਲ- ਅਵਤਾਰ ਸਿੰਘ ਟੋਫੀ ਨੂੰ ਮਿਲਿਆ ਮੈਨ ਆਫ਼ ਦਾ ਵਿਲੇਜ ਐਵਾਰਡ <br/> ਅਗਲੀ ਖ਼ਬਰ ਸ਼ਹਿਰ ਵਿਚ ਲੱਗ ਰਹੇ ਬਿਜਲੀ ਕੱਟਾਂ ਨੇ ਲੋਕ ਕੀਤੇ ਪ੍ਰੇਸ਼ਾਨ <br/> ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕਾਂ ਨੂੰ ਰਾਹ...
Ad Position 24