ਚਾਉਕੇ, 26 ਅਪੈ੍ਰਲ (ਮਨਜੀਤ ਸਿੰਘ ਘੜੈਲੀ)- ਪਿੰਡ ਬੱਲ੍ਹੋ ਦੀ ਗ੍ਰਾਮ ਪੰਚਾਇਤ ਅਤੇ ਤਰਨਜੋਤ ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਦੇ ਵਿਕਾਸ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਵਿਲੱਖਣ ਪਹਿਲਕਦਮੀ ਕੀਤੀ ਗਈ | ਸਾਉਣੀ ਰੁੱਤ ਦੇ ਗ੍ਰਾਮ ਸਭਾ ਦੇ ਆਮ ਇਜਲਾਸ 'ਚ ਪੰਚਾਇਤ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਜੋ ਵੀ ਪਿੰਡ ਦਾ ਵਸਨੀਕ ਪੰਚਾਇਤ ਦੇ ਵਿਕਾਸ ਕਾਰਜਾਂ 'ਚ ਮਦਦ ਕਰਦਾ ਹੈ ਅਤੇ ਪਿੰਡ ਦੇ ਆਪਸੀ ਝਗੜਿਆਂ ਨੂੰ ਨਿਬੇੜਨ 'ਚ ਸਹਿਯੋਗ ਦਿੰਦਾ ਹੈ, ਤਾਂ ਉਸ ਨੂੰ ਸਾਲ ਦੇ ਅਖੀਰ 'ਚ ਚੋਣ ਕਰਕੇ ਮੈਨ ਆਫ਼ ਦਾ ਵਿਲੇਜ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਜਾਂਦਾ ਹੈ¢ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਸਾਲ 2025-26 ਦੀ ਕਾਰਜਗਾਰੀ ਨੂੰ ਮੁੱਖ ਰੱਖਦਿਆਂ ਪੰਚਾਇਤ ਨੇ ਅਵਤਾਰ ਸਿੰਘ ਟੋਫੀ ਨੰਬਰਦਾਰ ਦੀ ਚੋਣ ਕੀਤੀ ਗਈ ਹੈ¢ ਬੀਤੇ ਦਿਨੀਂ ਪਿੰਡ 'ਚ ਹੋਏ ਸਮਾਗਮ ਦੌਰਾਨ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਪੰਚਾਇਤ ਤੇ ਸੰਸਥਾ ਦੀ ਹਾਜ਼ਰੀ 'ਚ ਅਵਤਾਰ ਸਿੰਘ ਨੰਬਰਦਾਰ ਨੂੰ 5100/-ਰੁਪਏ ਦੀ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ¢ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ, ਸਰਪੰਚ ਅਮਰਜੀਤ ਕੌਰ ਤੇ ਪੰਚ ਰਣਜੀਤ ਕੌਰ ਦਾ ਕਹਿਣਾ ਹੈ ਕਿ ਇਸ ਸਕੀਮ ਦਾ ਮੁੱਖ ਮਕਸਦ ਪਿੰਡ 'ਚ ਧੜੇਬੰਦੀ ਖ਼ਤਮ ਕਰਨਾ ਅਤੇ ਅਮਨ ਸਾਂਤੀ ਬਣਾਈ ਰੱਖਣਾ ਹੈ¢ ਅਵਤਾਰ ਸਿੰਘ ਨੰਬਰਦਾਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੰਚਾਇਤ ਦੇ ਵਿਕਾਸ ਕਾਰਜਾਂ 'ਚ ਸਹਿਯੋਗ ਦਿੰਦੇ ਰਹਿਣਗੇ | ਇਸ ਮੌਕੇ ਪੰਚ ਹਾਕਮ ਸਿੰਘ, ਹਰਬੰਸ ਸਿੰਘ, ਕਰਮਜੀਤ ਸਿੰਘ ਫ਼ੌਜੀ, ਰਾਮ ਸਿੰਘ, ਪਰਮਜੀਤ ਕੌਰ, ਰਾਜਵੀਰ ਕੌਰ, ਹਰਵਿੰਦਰ ਕੌਰ, ਸਿਲਾਈ ਟੀਚਰ ਕੁਲਜੀਤ ਕੌਰ, ਭੁਪਿੰਦਰ ਸਿੰਘ ਜਟਾਣਾ ਅਤੇ ਸਾਬਕਾ ਪ੍ਰਧਾਨ ਕੇਵਲ ਸਿੰਘ ਹਾਜ਼ਰ ਸਨ |