ਮੌੜ ਮੰਡੀ, 27 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੀ ਪ੍ਰਤਾਪ ਸਪਿੰਨਟੈਕ ਮਿੱਲ ਵਿਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਮਿੱਲ ਦੇ ਗੁਦਾਮ ਜਿਸ ਵਿਚ ਕਾਟਨ ਰੱਖੀ ਹੋਈ ਸੀ ਉਸ ਵਿਚ ਅਚਾਨਕ ਅੱਗ ਪੈ ਗਈ ਜਿਸ ਕਾਰਨ ਮਿਲ ਦੇ ਦੋਹਾਂ ਗੁਦਾਮਾਂ ਵਿਚ ਪਈ ਹੋਈ ਰੂੰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ | ਮਿਲ ਦੇ ਪ੍ਰਬੰਧਕਾਂ ਨੇ ਤੁਰੰਤ ਬਠਿੰਡਾ, ਮਾਨਸਾ, ਮੌੜ, ਤਲਵੰਡੀ ਅਤੇ ਰਿਫ਼ਾਈਨਰੀ ਦੀਆਂ ਫਾਇਰ ਬਿ੍ਗੇਡਾਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਫਾਇਰ ਬਿ੍ਗੇਡਾਂ ਨੇ ਅੱਗ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪੰ੍ਰਤੂ ਅੱਗ ਇੰਨੀ ਜ਼ਿਆਦਾ ਜਬਰ ਦਸਤ ਸੀ ਕਿ ਫਾਇਰ ਬਿ੍ਗੇਡਾਂ ਨੂੰ ਅੱਗ ਬੁਝਾਉਣ ਲਈ ਲੰਬਾ ਸਮਾਂ ਜੱਦੋਜਹਿਦ ਕਰਨੀ ਪਈ | ਮਿੱਲ ਦੇ ਮਾਲਕ ਕ੍ਰਿਸ਼ਨ ਤਾਇਲ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਪ੍ਰ੍ਰੰਤੂ ਇਸ ਅੱਗ ਲੱਗਣ ਕਾਰਨ ਉਨ੍ਹਾਂ ਦੀ 4 ਤੋਂ 5 ਕਰੋੜ ਦੀ ਕਾਟਨ ਅਤੇ ਹੋਰ ਸਾਜੋ ਸਮਾਨ ਸੜ ਕੇ ਸਵਾਹ ਹੋ ਗਿਆ ਹੈ | ਖ਼ਬਰ ਲਿਖੇ ਜਾਣ ਤੱਕ ਅੱਗ ਉੇੱਪਰ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀਆਂ ਗੱਡੀਆਂ ਕੰਮ ਕਰ ਰਹੀਆਂ ਸਨ |
ਧਾਗਾ ਮਿੱਲ ਵਿਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ
ਅਜੀਤ ਡੈਸਕ
28-04-2026