11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਨਗਰ ਕੌਂਸਲ ਚੋਣਾਂ ਲਈ ਕੀਤੀ ਵਾਰਡਬੰਦੀ ਤੋਂ ਸੰਗਤ ਮੰਡੀ ਵਾਸੀ ਡਾਢੇ ਨਾਰਾਜ਼ <br/>

Ad Position 21
No active advertisement
ਅਜੀਤ ਡੈਸਕ 28-04-2026

ਸੰਗਤ ਮੰਡੀ, 27 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਸੰਗਤ ਦੀਆਂ ਚੋਣਾਂ ਲਈ ਕੀਤੀ ਗਈ ਨਵੀਂ ਵਾਰਡਬੰਦੀ ਤੋਂ ਸੰਗਤ ਮੰਡੀ ਵਾਸੀ ਡਾਢੇ ਨਾਰਾਜ਼ ਹਨ, ਜਿਥੇ ਆਬਾਦੀ ਦੇ ਉਲਟ ਵਾਰਡਾਂ ਦਾ ਰਾਖਵਾਂਕਰਨ ਕਰ ਦਿੱਤਾ ਗਿਆ ਹੈ | ਇਹ ਗੱਲ ਨਗਰ ਕੌਂਸਲ ਸੰਗਤ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਰੇਸ਼ਮ ਸਿੰਘ ਸਿੱਧੂ, ਰਣਜੀਤ ਸਿੰਘ ਕੌਂਸਲਰ, ਰੋਹਿਤ ਕੁਮਾਰ ਗੋਗੀ ਅਤੇ ਰਾਹੁਲ ਕੁਮਾਰ ਗੋਇਲ ਨੇ ਆਖੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਗਰ ਕੌਂਸਲ ਚੋਣਾਂ ਧੱਕੇ ਨਾਲ ਜਿੱਤਣਾ ਚਾਹੁੰਦੀ ਹੈ, ਜਿਸ ਕਾਰਨ ਰਾਜਨੀਤਕ ਦਬਾਅ ਨਾਲ ਨਵੀਆਂ ਵੋਟਰ ਲਿਸਟਾਂ 'ਚੋਂ ਵੋਟਾਂ ਕਟਵਾ ਕੇ ਲੋਕਤੰਤਰ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸੰਗਤ ਦੇ ਵਾਰਡ ਨੰਬਰ 1 ਅਤੇ 9 ਵਿੱਚ 90 ਫ਼ੀਸਦੀ ਤੋਂ ਵੱਧ ਗਰੀਬ ਵਰਗ ਨਾਲ ਸਬੰਧਿਤ ਵੋਟਰ ਹਨ ਪ੍ਰੰਤੂ ਵਾਰਡ ਜਨਰਲ ਕਰ ਦਿੱਤੇ ਹਨ, ਜਦੋਂ ਕਿ ਵਾਰਡ ਨੰਬਰ 7 ਵਿੱਚ 90 ਫ਼ੀਸਦੀ ਤੋਂ ਵੱਧ ਜਨਰਲ ਵਰਗ ਦੇ ਵੋਟਰ ਹਨ ਪੰ੍ਰਤੂ ਇਸ ਨੂੰ ਐਸ. ਸੀ. ਰਾਖਵਾਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ | ਇਸੇ ਤਰ੍ਹਾਂ ਵਾਰਡ ਨੰਬਰ 8 ਐਸ. ਸੀ. ਔਰਤਾਂ ਰਿਜ਼ਰਵ ਰੱਖਿਆ ਹੈ, ਜਿਥੇ 90 ਫ਼ੀਸਦੀ ਤੋਂ ਵੱਧ ਜਨਰਲ ਵਰਗ ਦੀ ਰਿਹਾਇਸ਼ ਹੈ | ਇਸ ਤੋਂ ਇਲਾਵਾ ਵਾਰਡ ਨੰਬਰ 2, 4, 6 ਅਤੇ 8 ਔਰਤਾਂ ਲਈ ਰਾਖਵੇਂ ਰੱਖੇ ਗਏ ਹਨ, 1, 3 ਅਤੇ 9 ਜਨਰਲ ਵਰਗ ਲਈ, 5 ਨੰਬਰ ਪੱਛੜੀਆਂ ਸ਼੍ਰੇਣੀਆਂ ਔਰਤਾਂ ਲਈ ਅਤੇ 7 ਨੰਬਰ ਵਾਰਡ ਐਸ.ਸੀ. ਵਰਗ ਲਈ ਰਾਖਵਾਂ ਰੱਖਿਆ ਗਿਆ ਹੈ | ਭਾਜਪਾ ਆਗੂ ਸੁਰਿੰਦਰ ਕੁਮਾਰ ਛਿੰਦੀ, ਸੰਦੀਪ ਕੁਮਾਰ ਗੋਇਲ, ਭੂਸ਼ਨ ਬਾਂਸਲ, ਗੁਰਲਾਲ ਬਾਂਸਲ, ਰਣਜੀਤ ਸਿੰਘ ਨਿੱਕਾ, ਰਾਜਵਿੰਦਰ ਸਿੰਘ ਰਾਜੀ, ਗੁਰਪ੍ਰੀਤ ਸਿੰਘ, ਅੰਗਰੇਜ ਸਿੰਘ ਬੱਬੂ, ਗੁਰਸੇਵਕ ਸਿੰਘ ਜ਼ੈਲਦਾਰ, ਕਮਲਦੀਪ ਸਿੰਘ ਸਿੱਧੂ, ਕੁਲਵੰਤ ਸਿੰਘ ਮੈਂਬਰ, ਰੂਬੀ ਸਿੰਘ ਮੈਂਬਰ ਅਤੇ ਪ੍ਰਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਚੋਣਾਂ ਲੋਕਤੰਤਰੀ ਢੰਗ ਤਰੀਕਿਆਂ ਨਾਲ ਨਿਰਪੱਖ ਰਹਿ ਕੇ ਕਰਵਾਈਆਂ ਜਾਣ ਤਾਂ ਜੋ ਲੋਕਾਂ ਦਾ ਲੋਕਤੰਤਰ 'ਚ ਵਿਸ਼ਵਾਸ ਬਣਿਆ ਰਹਿ ਸਕੇ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਨੇ ਵਪਾਰਕ ਜਥੇਬੰਦੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਵੇਰਕਾ ਮਿਲਕ ਪਲਾਂਟ ਦੇ ਕਾਮਿਆਂ ਵਲੋਂ ਮਜ਼ਦੂਰ ਦਿਹਾੜੇ ਮੌਕੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ <br/>
Ad Position 24