11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਨੇ ਵਪਾਰਕ ਜਥੇਬੰਦੀਆਂ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 28-04-2026

ਬਠਿੰਡਾ, 27 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਵਪਾਰੀ ਵਰਗ ਸੰਬੰਧੀ ਮੁੱਦਿਆਂ ਨੂੰ ਤਰਜੀਹੀ ਤੌਰ 'ਤੇ ਹੱਲ ਕਰਨ ਲਈ ਕਰਵਾਈਆਂ ਜਾ ਰਹੀਆਂ ਬੈਠਕਾਂ ਦੇ ਸਿਲਸਿਲੇ 'ਚ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਡਾ. ਜਯੋਤੀ ਯਾਦਵ ਬੈਂਸ ਐਸ.ਐਸ.ਪੀ ਬਠਿੰਡਾ ਨੇ ਜ਼ਿਲ੍ਹੇ ਦੀਆਂ ਵਪਾਰਕ ਜਥੇਬੰਦੀਆਂ ਨਾਲ ਬੈਠਕ ਕੀਤੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਠਿੰਡਾ 'ਚ 201 ਬੇਨਤੀ ਪੱਤਰ ਵਪਾਰੀਆਂ ਤੋਂ ਪ੍ਰਾਪਤ ਹੋਏ, ਜਿਨ੍ਹਾਂ ਵਿਚੋਂ 65 ਫ਼ੀਸਦੀ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ | ਬਾਕੀ ਰਹਿੰਦੇ ਬੇਨਤੀ ਪੱਤਰ ਉਹ ਹਨ ਜਿਹੜੇ ਸੂਬਾ ਸਰਕਾਰ ਪੱਧਰ ਉੱਤੇ ਹੱਲ ਕੀਤੇ ਜਾਣ ਵਾਲੇ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਸੋਮਵਾਰ ਵਪਾਰੀ ਵਰਗ ਨਾਲ ਜ਼ਿਲ੍ਹਾ ਪੱਧਰੀ ਬੈਠਕ ਕੀਤੀ ਜਾਂਦੀ ਹੈ ਅਤੇ ਹਰ ਵੀਰਵਾਰ ਉਪ ਮੰਡਲ ਮੈਜਿਸਟਰੇਟਾਂ ਵਲੋਂ ਵੀ ਸਬ ਡਵੀਜ਼ਨਾਂ 'ਚ ਇਸ ਸੰਬੰਧੀ ਵਪਾਰੀਆਂ ਨਾਲ ਤਾਲਮੇਲ ਕਰਕੇ ਬੈਠਕ ਕੀਤੀ ਜਾਂਦੀ ਹੈ | ਇਨ੍ਹਾਂ ਯਤਨਾਂ ਸਦਕਾ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸਾਰੇ ਮੁੱਦਿਆਂ ਨੂੰ ਸੁਲਝਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵਪਾਰੀ ਵਰਗ ਵਲੋਂ ਟਰੈਫ਼ਿਕ ਸਮੱਸਿਆ, ਪਾਰਕਿੰਗ, ਬਿਜਲੀ ਦੀਆਂ ਨੀਵੀਂਆਂ ਲਟਕਦੀ ਤਾਰਾਂ ਸੰਬੰਧੀ, ਟਰਾਂਸਫਰਮਰ, ਸਾਫ਼ ਸਫ਼ਾਈ ਆਦਿ ਸੰਬੰਧੀ ਮੁੱਦੇ ਚੁੱਕੇ ਗਏ ਹਨ | ਡਾ. ਜਯੋਤੀ ਯਾਦਵ ਬੈਂਸ ਐਸ.ਐਸ.ਪੀ ਬਠਿੰਡਾ ਨੇ ਦੱਸਿਆ ਕਿ ਇਸ ਪਹਿਲ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ 'ਤੇ ਸੁਣਨਾ ਅਤੇ ਤੁਰੰਤ ਪ੍ਰਭਾਵਸ਼ਾਲੀ ਹੱਲ ਕਰਨਾ ਹੈ | ਬਾਜ਼ਾਰਾਂ 'ਚ ਪਾਰਕਿੰਗ ਸਮੱਸਿਆ ਨੂੰ ਹੱਲ ਕਰਨ ਲਈ ਜ਼ਿਲ੍ਹੇ ਦੇ ਸਾਰੇ ਮੁੱਖ ਬਾਜ਼ਾਰਾਂ 'ਚ ਪੁਲਿਸ ਵਲੋਂ ਟਰੈਫ਼ਿਕ ਮੈਨੇਜਮੈਂਟ ਸੰਬੰਧੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਗੁਰਪ੍ਰੀਤ ਸਿੰਘ ਥਿੰਦ, ਉਪ ਮੰਡਲ ਮੈਜਿਸਟਰੇਟ ਬਠਿੰਡਾ ਬਲਕਰਨ ਸਿੰਘ ਮਾਹਲ, ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਰਾਕੇਸ਼ ਕੁਮਾਰ, ਐਕਸਾਈਜ਼ ਐਂਡ ਟੈਕਸੇਸ਼ਨ ਬਠਿੰਡਾ ਦੇ ਚੇਅਰਮੈਨ ਬਿਕਰਮ ਲਵਲੀ, ਚੇਅਰਮੈਨ ਮਾਲਵਾ ਵੈਸਟ ਡਾ. ਤਰਸੇਮ ਗਰਗ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਪੋਰਟਕਿੰਗ ਇੰਡੀਆ ਲਿਮਟਿਡ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਕੀਤਾ ਜਾ ਰਿਹਾ ਪ੍ਰਦਰਸ਼ਨ ਅਤੇ ਧਰਨਾ ਜਾਰ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਕੀਤੀ ਵਾਰਡਬੰਦੀ ਤੋਂ ਸੰਗਤ ਮੰਡੀ ਵਾਸੀ ਡਾਢੇ ਨਾਰਾਜ਼ <br/>
Ad Position 24