11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮਲੂਕਾ ਵਲੋਂ ਚੋਣ ਕਮੇਟੀ ਤੇ ਉਮੀਦਵਾਰਾਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 12-05-2026
ਭਗਤਾ ਭਾਈਕਾ, 11 ਮਈ (ਸੁਖਪਾਲ ਸਿੰਘ ਸੋਨੀ)-ਨਗਰ ਪੰਚਾਇਤ ਚੋਣਾਂ ਲਈ ਭਾਜਪਾ ਨੇ ਪਹਿਲ ਕਰਦਿਆਂ ਭਗਤਾ ਭਾਈਕਾ ਨਗਰ ਪੰਚਾਇਤ ਲਈ ਚੋਣ ਕਮੇਟੀ ਅਤੇ ਕਈ ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਚੋਣ ਕੁਆਰਡੀਨੇਟਰ ਕੁਲਦੀਪ ਭੰਗੇਵਾਲ ਤੇ ਮੰਡਲ ਪ੍ਰਧਾਨ ਬਬਲੇਸ਼ ਕੁਮਾਰ ਬੌਬੀ ਸਿੰਗਲਾ ਵਲੋਂ ਸੀਨੀਅਰ ਆਗੂਆਂ ਤੇ ਵਰਕਰਾਂ ਨਾਲ ਇਕੱਤ੍ਰਤਾ ਕੀਤੀ ਗਈ | ਇਕੱਤਰਤਾ ਦੌਰਾਨ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕੁਲਦੀਪ ਸਿੰਘ ਭੰਗੇਵਾਲਾ ਬੌਬੀ ਸਿੰਗਲਾ ਸਮੇਤ ਸਥਾਨਕ ਆਗੂਆਂ ਨਾਲ ਚਰਚਾ ਉਪਰੰਤ ਵਾਰਡ ਨੰਬਰ 2 ਤੋਂ ਸੁਖਮੰਦਰ ਸਿੰਘ, ਵਾਰਡ ਨੰਬਰ 3 ਤੋਂ ਹਰਿੰਦਰ ਕੌਰ, ਵਾਰਡ ਨੰਬਰ 7 ਤੋਂ ਕਿਰਨਾਂ ਸਿੰਘ, ਵਾਰਡ ਨੰਬਰ 10 ਤੋਂ ਰਜਿੰਦਰ ਕੁਮਾਰ, ਵਾਰਡ ਨੰਬਰ 11 ਤੋਂ ਗੀਤਾ ਰਾਣੀ ਅਤੇ ਵਾਰਡ ਨੰਬਰ 12 ਤੋਂ ਲਾਜਪਾਤ ਅਰੋੜਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਮਲੂਕਾ ਨੇ ਕਿਹਾ ਕੇ ਆਪਸੀ ਸਹਿਮਤੀ ਨਾਲ ਮਿਹਨਤੀ ਇਮਾਨਦਾਰ ਅਤੇ ਜਿੱਤਣ ਦੀ ਸਮਰੱਥਾ ਦੇ ਆਧਾਰ 'ਤੇ ਹੀ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਅਤੇ ਬਾਕੀ ਰਹਿੰਦੇ ਉਮੀਦਵਾਰ ਵੀ ਜਲਦ ਐਲਾਨ ਦਿੱਤੇ ਜਾਣਗੇ | ਉਮੀਦਵਾਰਾਂ ਤੋਂ ਇਲਾਵਾ ਚੋਣ ਪ੍ਰਚਾਰ ਲਈ ਕਮੇਟੀ ਦਾ ਗਠਨ ਕੀਤਾ ਗਿਆ, ਜਿਸ 'ਚ ਕੁਲਦੀਪ ਸਿੰਘ ਭੰਗੇਵਾਲ ਦੇ ਨਾਲ ਬਬਲੇਸ਼ ਕੁਮਾਰ ਬੌਬੀ ਸਿੰਗਲਾ, ਗੋਪਾਲ ਕਿ੍ਸ਼ਨ, ਸਵੱਪਨ ਸਿੰਘ, ਬਿਕਰਮਜੀਤ ਸਿੰਘ ਨੰਬਰਦਾਰ, ਪਵਨ ਕੁਮਾਰ ਗਰਗ, ਪਰਮਿੰਦਰ ਸਿੰਘ, ਸਾਬਕਾ ਕੌਂਸਲਰ ਹਰਦੇਵ ਸਿੰਘ ਨਿੱਕਾ, ਬਲਤੇਜ ਸਿੰਘ ਕਾਲਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਮੌਕੇ ਬਵਲੇਸ਼ ਕੁਮਾਰ ਬੌਬੀ ਸਿੰਗਲਾ ਨੇ ਕਿਹਾ ਕਿ ਅਗਾਮੀ ਚੋਣਾਂ ਦੌਰਾਨ ਭਾਜਪਾ ਮਜ਼ਬੂਤ ਧਿਰ ਵਜੋਂ ਉਭਰੇਗੀ | ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਲੋਕ ਬੇਹੱਦ ਖੁਸ਼ ਹਨ, ਉਹ ਸੂਬੇ ਅੰਦਰ ਭਾਜਪਾ ਸਰਕਾਰ ਦੇਖਣ ਲਈ ਉਤਾਵਲੇ ਹੋ ਰਹੇ ਹਨ | ਇਸ ਮੌਕੇ ਐਸ ਸੀ ਮੋਰਚਾ ਪ੍ਰਧਾਨ ਸਵਰਨ ਸਿੰਘ, ਪੱਪੂ ਗੰਗਾਨਗਰੀਆ, ਬਿਕਰਮਜੀਤ ਬੰਟੀ, ਜ਼ਿਲ੍ਹਾ ਮੀਡੀਆ ਕਨਵੀਨਰ
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਪਰਫਾਰਮੇ 'ਚੋਂ ਅਪਮਾਨਜਨਕ ਸ਼ਬਦ ਤੁਰੰਤ ਹਟਾਏ ਜਾਣ-ਠੇਕੇਦਾਰ ਧਾਲੀਵਾਲ <br/> ਅਗਲੀ ਖ਼ਬਰ ਪਿੰਡ ਆਕਲੀਆ ਜਲਾਲ ਵਿਖੇ ਫ਼ਾਇਰਿੰਗ ਦੌਰਾਨ ਇਕ ਦੇ ਗੋਲੀ ਵੱਜੀ- ਮੁਕੱਦਮਾ ਦਰਜ
Ad Position 24