11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦਸਵੀਂ ਜਮਾਤ ਦੇ ਨਤੀਜਿਆਂ 'ਚ ਲੜਕੀਆਂ ਨੇ ਮਾਰੀ ਬਾਜ਼ੀ <br/>

Ad Position 21
No active advertisement
ਅਜੀਤ ਡੈਸਕ 13-05-2026
ਬਠਿੰਡਾ, 12 ਮਈ (ਅੰਮਿ੍ਤਪਾਲ ਸਿੰਘ ਵਲ•ਾਣ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਇਸ ਵਾਰ ਵੀ ਲੜਕੀਆਂ ਨੇ ਬਾਜ਼ੀ ਮਾਰੀ ਹੈ¢ ਬਠਿੰਡਾ ਜ਼ਿਲ•ੇ ਦੇ ਕੁਲ 13 ਵਿਦਿਆਰਥੀਆਂ ਨੇ 272 ਵਿਦਿਆਰਥੀਆਂ ਦੀ ਸੂਬਾ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ, ਜਿਨ•ਾਂ ਵਿਚ 11 ਲੜਕੀਆਂ ਅਤੇ 2 ਲੜਕੇ ਸ਼ਾਮਲ ਹਨ¢ ਇਨ•ਾਂ ਵਿਚ 2 ਵਿਦਿਆਰਥਣਾਂ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ, 2 ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਅਤੇ 2 ਸਰਕਾਰੀ ਕੰਨਿਆ ਹਾਈ ਸਕੂਲ ਕੋਠਾ ਗੁਰੂ ਨਾਲ ਸੰਬੰਧਿਤ ਹਨ¢ ਮੈਰਿਟ ਸੂਚੀ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਦੀ ਵਿਦਿਆਰਥਣ ਸਿ੍ਸ਼ਟੀ ਪੁੱਤਰੀ ਮੁਕੇਸ਼ ਕੁਮਾਰ ਨੇ 650 ਵਿਚੋਂ 636 ਅੰਕ (97.85 ਫ਼ੀਸਦੀ) ਹਾਸਲ ਕਰਕੇ ਸੂਬੇ ਵਿਚ 9ਵਾਂ ਰੈਂਕ ਅਤੇ ਬਠਿੰਡਾ ਜ਼ਿਲ•ੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ¢ ਇਸੇ ਤਰ•ਾਂ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੀ ਵਿਦਿਆਰਥਣ ਰਵਨੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ 635 ਅੰਕ (97.65 ਫ਼ੀਸਦੀ) ਨਾਲ ਸੂਬੇ ਵਿਚ 10ਵਾਂ ਰੈਂਕ ਅਤੇ ਜ਼ਿਲ•ੇ ਵਿਚ ਦੂਜਾ ਸਥਾਨ ਹਾਸਲ ਕੀਤਾ¢ ਸੇਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ ਦੀ ਵਿਦਿਆਰਥਣ ਸਵਰੀਤ ਕੌਰ ਸਿੱਧੂ ਪੁੱਤਰੀ ਜਸਕਰਨ ਸਿੰਘ ਨੇ 632 ਅੰਕ (97.23 ਫ਼ੀਸਦੀ) ਹਾਸਲ ਕਰਕੇ ਸੂਬੇ ਵਿਚ 13ਵਾਂ ਰੈਂਕ ਅਤੇ ਜ਼ਿਲ•ੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ¢ ਇਸ ਤੋਂ ਇਲਾਵਾ ਸਰਕਾਰੀ ਕੰਨਿਆ ਹਾਈ ਸਕੂਲ, ਕੋਠਾ ਗੁਰੂ ਦੀ ਵਿਦਿਆਰਥਣ ਕਾਜਲ ਅਰੋੜਾ ਪੁੱਤਰੀ ਸੁਭਾਸ਼ ਚੰਦ ਨੇ 631 ਅੰਕ (97.08 ਫ਼ੀਸਦੀ) ਨਾਲ 14ਵਾਂ ਰੈਂਕ, ਹਰਮਨਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ ਨੇ 630 ਅੰਕ (96.92 ਫ਼ੀਸਦੀ) ਨਾਲ 15ਵਾਂ ਰੈਂਕ ਹਾਸਲ ਕੀਤਾ¢ਜਦਕਿ ਨਵਨੀਤ ਕੌਰ ਪੁੱਤਰੀ ਸਿਕੰਦਰ ਸਿੰਘ ਸਰਕਾਰੀ ਹਾਈ ਸਕੂਲ ਖਿਆਲੀਵਾਲਾ, ਸਿਮਰਨਪ੍ਰੀਤ ਕੌਰ ਪੁੱਤਰੀ ਜਨਕ ਰਾਜ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਅਤੇ ਨਿਤਿਨ ਪੁੱਤਰ ਰਾਮ ਨਿਵਾਸ ਸਕੂਲ ਆਫ਼ ਐਮੀਨੈਂਸ ਮੰਡੀ ਫੂਲ (ਰਾਮਪੁਰਾ) ਨੇ 628-628 ਅੰਕ (96.62 ਫ਼ੀਸਦੀ) ਨਾਲ 17ਵਾਂ ਰੈਂਕ ਹਾਸਲ ਕੀਤਾ¢ ਸਰਕਾਰੀ ਹਾਈ ਸਕੂਲ ਨੇਂਹੀਆਂ ਵਾਲਾ ਦੇ ਵਰਿੰਦਰ ਸ਼ਰਮਾ ਪੁੱਤਰ ਕਾਲਾ ਰਾਮ ਨੇ 627 ਅੰਕ (96.46 ਫ਼ੀਸਦੀ) ਨਾਲ 18ਵਾਂ ਰੈਂਕ ਪ੍ਰਾਪਤ ਕੀਤਾ¢ ਇਸੇ ਤਰ•ਾਂ ਪ੍ਰਨੀਤ ਕੌਰ ਪੁੱਤਰੀ ਜਰਨੈਲ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ, ਸੁਹਾਨਾ ਵਰਮਾ ਪੁੱਤਰੀ ਦਵਿੰਦਰ ਕੁਮਾਰ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਅਤੇ ਸੁਖਮਨੀ ਕੌਰ ਪੁੱਤਰੀ ਜਗਸੀਰ ਸਿੰਘ ਸਰਕਾਰੀ ਕੰਨਿਆ ਹਾਈ ਸਕੂਲ ਭੁੱਚੋ ਮੰਡੀ ਨੇ 626-626 ਅੰਕ (96.31 ਫ਼ੀਸਦੀ) ਲੈ ਕੇ 19ਵਾਂ ਰੈਂਕ, ਹਰਮਨਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ, ਸ਼ਹੀਦ ਬਾਬਾ ਜੋਰਾਵਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ ਨੇ 624 ਅੰਕ (96 ਫ਼ੀਸਦੀ) ਨਾਲ 21ਵਾਂ ਰੈਂਕ ਪ੍ਰਾਪਤ ਕੀਤਾ¢
92.83 ਫ਼ੀਸਦੀ ਪਾਸ ਪ੍ਰਤੀਸ਼ਤਤਾ ਨਾਲ ਸੂਬੇ 'ਚੋਂ 20ਵੇਂ ਸਥਾਨ 'ਤੇ ਰਿਹਾ ਬਠਿੰਡਾ
ਜ਼ਿਲ•ੇਵਾਰ ਪਾਸ ਪ੍ਰਤੀਸ਼ਤਤਾ ਵਿਚ ਬਠਿੰਡਾ ਦੀ ਪਾਸ ਪ੍ਰਤੀਸ਼ਤਤਾ 92.83 ਫ਼ੀਸਦੀ ਰਹੀ, ਜਿਸ ਕਾਰਨ ਬਠਿੰਡਾ ਸੂਬੇ ਵਿਚ 20ਵੇਂ ਸਥਾਨ 'ਤੇ ਰਿਹਾ¢ ਇਸ ਵਾਰ ਪ੍ਰਾਈਵੇਟ ਸਕੂਲਾਂ ਨੇ ਪਾਸ ਪ੍ਰਤੀਸ਼ਤਤਾ ਵਿਚ ਸਰਕਾਰੀ ਸਕੂਲਾਂ ਨੂੰ ਪਿੱਛੇ ਛੱਡ ਦਿੱਤਾ¢ ਪ੍ਰਾਈਵੇਟ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 95.97 ਫ਼ੀਸਦੀ, ਸਰਕਾਰੀ ਸਕੂਲਾਂ ਦੀ 94.45 ਫ਼ੀਸਦੀ ਅਤੇ ਏਡਿਡ ਸਕੂਲਾਂ ਦੀ 89.68 ਫ਼ੀਸਦੀ ਰਹੀ ਹੈ¢ ਇਸ ਵਾਰ ਬਠਿੰਡਾ ਜ਼ਿਲ•ੇ ਵਿਚੋਂ 12, 643 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ•ਾਂ ਵਿਚੋਂ 11, 736 ਵਿਦਿਆਰਥੀ ਪਾਸ ਹੋਏ ਹਨ¢

Ad Position 22
No active advertisement
ਪਿਛਲੀ ਖ਼ਬਰ ਫਤਹਿ ਗਰੁੱਪ ਆਫ ਇੰਸਟੀਚਿਊਸ਼ਨ ਵਿਖੇ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਅਗਲੀ ਖ਼ਬਰ ਬਠਿੰਡਾ ਜ਼ਿਲੇ੍ਹ 'ਚ ਜ਼ਮੀਨਾਂ-ਜਾਇਦਾਦਾਂ ਦੇ ਖ਼ਾਨਗੀ ਤਬਾਦਲਿਆਂ 'ਤੇ ਲੱਗੀ ਰੋਕ ਨਾਲ ਲੋਕ ਪ੍ਰੇਸ਼ਾਨ
Ad Position 24