11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭੁੱਚੋ ਕਲਾਂ ਵਿਖੇ ਸਰਕਾਰੀ ਇੱਟਾਂ ਚੋਰੀ ਕਰਨ ਦਾ ਮਾਮਲਾ ਗਰਮਾਇਆ

Ad Position 21
No active advertisement
ਅਜੀਤ ਡੈਸਕ 13-05-2026
ਭੁੱਚੋ ਮੰਡੀ, 12 ਮਈ (ਪਰਵਿੰਦਰ ਸਿੰਘ ਜੌੜਾ)-ਭੁੱਚੋ ਕਲਾਂ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਰਮਿਆਨ ਸਰਕਾਰੀ ਇੱਟਾਂ ਚੋਰੀ ਕਰਨ ਦਾ ਮਾਮਲਾ ਗਰਮਾ ਗਿਆ ਹੈ | ਮਾਮਲਾ ਥਾਣਾ ਛਾਉਣੀ ਦੀ ਪੁਲਿਸ ਤੱਕ ਅੱਪੜ ਗਿਆ ਹੈ ਅਤੇ ਇਸ ਦੇ ਸਿਆਸੀ ਰੰਗਤ ਲੈਣ ਦੀ ਵੀ ਸੰਭਾਵਨਾ ਹੈ | ਜਾਣਕਾਰੀ ਮੁਤਾਬਿਕ ਭੁੱਚੋ ਕਲਾਂ ਵਿਖੇ ਸਰਕਾਰ ਵਲੋਂ ਪ੍ਰਾਪਤ ਲੱਖਾਂ ਰੁਪਏ ਦੀ ਗ੍ਰਾਂਟ ਨਾਲ ਪੁਰਾਣੀਆਂ ਇੱਟਾਂ ਪੁੱਟ ਕੇ ਇੰਟਰਲਾਕ ਟਾਈਲਾਂ ਨਾਲ ਪੱਕੀਆਂ ਗਲੀਆਂ ਬਣਾਈਆਂ ਜਾ ਰਹੀਆਂ ਹਨ | ਇਹ ਕੰਮ ਗ੍ਰਾਮ ਪੰਚਾਇਤ ਦੀ ਨਿਗਰਾਨੀ ਹੇਠ ਹੋ ਰਿਹਾ ਹੈ | ਇਸੇ ਦੌਰਾਨ ਬੀਤੀ ਦੇਰ ਸ਼ਾਮ ਮਾਮਲਾ ਉਸ ਵੇਲੇ ਭਖ ਗਿਆ, ਜਦੋਂ ਪਿੰਡ ਦੀ ਇਕ ਧਿਰ ਨੇ ਇਕ ਟਰੈਕਟਰ ਟਰਾਲੀ ਦਾ ਪਿੱਛਾ ਕੀਤਾ, ਜੋ ਪੁਰਾਣੀਆਂ ਇੱਟਾਂ ਨਾਲ ਭਰੀ ਹੋਈ ਸੀ | ਇਸ ਧਿਰ ਨੇ ਦੋਸ਼ ਲਾਇਆ ਕਿ ਇਹ ਇੱਟਾਂ ਸਰਕਾਰੀ ਹਨ, ਜੋ ਕਿ ਕਥਿਤ ਤੌਰ 'ਤੇ ਪੰਚਾਇਤ ਦੀ ਮਿਲੀਭੁਗਤ ਨਾਲ ਚੋਰੀ ਕਰਕੇ ਲਿਜਾਈਆਂ ਜਾ ਰਹੀਆਂ ਹਨ | ਮਾਮਲੇ ਵਿਚ ਹੋਰ ਗਰਮਾਹਟ ਪੈਦਾ ਹੋ ਗਈ, ਜਦੋਂ ਟਰੈਕਟਰ ਚਾਲਕ ਨੇ ਇਹ ਇੱਟਾਂ ਭੁੱਚੋ ਕੈਂਚੀਆਂ ਰਾਹ 'ਤੇ ਸਥਿਤ ਇਕ ਧਰਮ ਕੰਡੇ ਅੱਗੇ ਸੁੱਟ ਦਿੱਤੀਆਂ, ਜਿਸ ਦਾ ਭੁੱਚੋ ਕਲਾਂ ਪੰਚਾਇਤ ਨਾਲ ਜਗ੍ਹਾ ਮਾਲਕੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ | ਪਿੱਛਾ ਕਰਨ ਵਾਲੀ ਧਿਰ ਨੇ ਵੀਡੀਓ ਸਬੂਤ ਪੇਸ਼ ਕਰਦਿਆਂ ਦੋਸ਼ ਲਾਇਆ ਕਿ ਵੱਡੀ ਤਾਦਾਦ ਵਿਚ ਸਰਕਾਰੀ ਇੱਟਾਂ ਕਥਿਤ ਮਿਲੀਭੁਗਤ ਨਾਲ ਖ਼ੁਰਦ ਬੁਰਦ ਕੀਤੀਆਂ ਜਾ ਰਹੀਆਂ ਹਨ | ਕਿਹਾ ਜਾ ਰਿਹਾ ਹੈ ਕਿ ਟਰੈਕਟਰ ਚਾਲਕ ਫੜ੍ਹੇ ਜਾਣ ਡਰੋਂ ਟਰੈਕਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਦੂਜੀ ਧਿਰ ਨੇ ਇਸ ਦੀ ਸੂਚਨਾ ਥਾਣਾ ਛਾਉਣੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਇਸ ਟ੍ਰੈਕਟਰ-ਟਰਾਲੀ ਨੂੰ ਥਾਣਾ ਛਾਉਣੀ ਵਿਖੇ ਲੈ ਗਈ | ਥਾਣੇ ਵਿਖੇ ਦੋਵਾਂ ਧਿਰਾਂ ਨੇ ਇਕ ਦੂਜੇ ਖ਼ਿਲਾਫ਼ ਦੋਸ਼ ਪ੍ਰਤੀ ਦੋਸ਼ ਲਾਉਂਦਿਆਂ ਦਰਖਾਸਤਾਂ ਦਿੱਤੀਆਂ ਹਨ | ਮਾਮਲੇ ਸੰਬੰਧੀ ਜਦੋਂ ਸਰਪੰਚ ਕਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਮਿਸਤਰੀ ਕੰਮ ਕਰ ਰਿਹਾ ਹੈ, ਉਸ ਨੂੰ ਘਰੇਲੂ ਜ਼ਰੂਰਤ ਲਈ ਕੁਝ ਰੋੜੇ ਚਾਹੀਦੇ ਸਨ, ਜੋ ਉਹ ਲੈ ਕੇ ਜਾ ਰਿਹਾ ਸੀ | ਜਦੋਂ ਉਨ੍ਹਾਂ ਨੂੰ ਵੀਡੀਓ ਵਿਚ ਸਬੂਤੀਆਂ ਅਤੇ ਵੱਡੀ ਤਾਦਾਦ ਵਿਚ ਇੱਟਾਂ ਫੜੀਆਂ ਜਾਣ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਇੱਟਾਂ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਚੋਰੀ ਚੁੱਕੀਆਂ ਗਈਆਂ ਹੋ ਸਕਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਸਫ਼ਾਈ ਸੇਵਕਾਂ ਵਲੋਂ ਹੜਤਾਲ ਦਾ ਐਲਾਨ ਅਗਲੀ ਖ਼ਬਰ ਸਨਰਜੀ ਇੰਟਰਨੈਸ਼ਨਲ ਕਾਲਜ ਵਿਖੇ ਨਰਸਿੰਗ ਹਫਤਾ ਮਨਾਇਆ <br/>
Ad Position 24