ਬਠਿੰਡਾ, 12 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਪੀ.ਆਰ.ਟੀ.ਸੀ ਪੈਨਸ਼ਨਰ ਐਸੋਸੀਏਸ਼ਨ ਬਠਿੰਡਾ ਡਿਪੂ ਦੀ ਮਹੀਨੇਵਾਰ ਮੀਟਿੰਗ ਪੈਨਸ਼ਨ ਦਫ਼ਤਰ ਬਠਿੰਡਾ ਡਿੱਪੂ ਵਿਖੇ ਪ੍ਰਧਾਨ ਸੁਖਜੀਤ ਸਿੰਘ, ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ ਅਤੇ ਚੇਅਰਮੈਨ ਸੱਤਪਾਲ ਭਾਈ ਦੇਸਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਪੈਨਸ਼ਨਰਾਂ ਨੇ ਹਿੱਸਾ ਲਿਆ | ਇਸ ਮੌਕੇ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਰ ਮਹੀਨੇ ਮੀਟਿੰਗ ਕਰਦੇ ਹਨ, ਪਰ ਇਸ ਵਾਰ ਸੈਂਟਰ ਬੋਡੀ ਦੇ ਕਹਿਣ ਅਨੁਸਾਰ ਮੰਗਾਂ ਜਿਵੇਂ ਕਿ ਮੈਡੀਕਲ ਬਿਲ, ਵਧੀ ਹੋਈ ਗਰੈਜਟੀ ਖ਼ਾਤਿਆਂ ਦੇ ਵਿਚ ਪਾਈ ਗਈ ਹੈ | ਉਨ੍ਹਾਂ ਸੈਂਟਰ ਬਾਡੀ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 5 ਸਾਲ ਛੇ ਮਹੀਨੇ ਦਾ ਪੇ-ਕਮਿਸ਼ਨ ਦਾ ਬਕਾਇਆ ਅਤੇ ਵਧੇ ਹੋਏ ਛੁੱਟੀਆਂ ਦਾ ਬਕਾਇਆ, 18 ਪ੍ਰਤਿਸ਼ਤ ਡੀ.ਏ ਦੀ ਕਿਸ਼ਤ ਦਿੱਤੀ ਜਾਵੇ | ਇਸ ਮੀਟਿੰਗ ਨੂੰ ਨਛੱਤਰ ਸਿੰਘ, ਸੁਖਜੀਤ ਸਿੰਘ ਪ੍ਰਧਾਨ, ਸੁਰਜੀਤ ਸਿੰਘ, ਗੁਰਬਚਨ ਸਿੰਘ ਜੱਸੀ, ਸੁਖਦੇਵ ਸਿੰਘ ਧੋਲਾ, ਪ੍ਰੀਤਮ ਸਿੰਘ ਬਰਾੜ ਸੀ. ਮੀਤ ਪ੍ਰਧਾਨ ਸੈਂਟਰ ਬਾਡੀ ਨੇ ਸੰਬੋਧਨ ਕੀਤਾ | ਅੰਤ ਵਿਚ ਸੱਤ ਪਾਲ ਭਾਈ ਦੇਸਾ ਚੇਅਰਮੈਨ ਨੇ ਆਏ ਹੋਏ ਪੈਨਸ਼ਨਰਾਂ ਫੈਮਲੀ ਪੈਨਸ਼ਨਰਾਂ ਦਾ ਧੰਨਵਾਦ ਕੀਤਾ | ਸਟੇਜ ਦੀ ਕਾਰਵਾਈ ਗੋਪਾਲ ਕਿ੍ਸ਼ਨ ਮੌੜ ਜਨਰਲ ਸਕੱਤਰ ਬਠਿੰਡਾ ਡਿੱਪੂ ਵਲੋਂ ਨਿਭਾਈ | ਮੀਟਿੰਗ ਨੂੰ ਕਾਮਯਾਬ ਕਰਨ ਲਈ ਬਲਵੀਰ ਸਿੰਘ, ਅਸ਼ੋਕ ਕੁਮਾਰ, ਰੂੜ ਸਿੰਘ, ਬਾਸਦੇਵ, ਰਾਮਲਾਲ, ਲਛਮਣ ਸਿੰਘ, ਬਘੇਰਾ ਸਿੰਘ,ਬੇਅੰਤ ਸਿੰਘ ਯੋਗਦਾਨ ਪਾਇਆ |