11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨੌ ਪੁੰਨਾਂ 'ਚ ਅੰਨ ਪੁੰਨ ਦਾ ਸਭ ਤੋਂ ਵੱਧ ਮਹੱਤਵ- ਸੁਮਿਤ ਮੁਨੀ <br/>

Ad Position 21
No active advertisement
ਅਜੀਤ ਡੈਸਕ 13-05-2026
ਰਾਮਾਂ ਮੰਡੀ, 12 ਮਈ (ਤਰਸੇਮ ਸਿੰਗਲਾ) – ਜੈਨ ਸਥਾਨਕ ਰਾਮਾਂ 'ਚ ਬਿਰਾਜਮਾਨ ਵਿਦਿਆ ਵਾਚਸਪਤੀ ਪ੍ਰਵਰਤਕ ਸ਼੍ਰੀ ਸੁਭਦ੍ਰ ਮੁਨੀ ਦੇ ਚੇਲੇ ਪ੍ਰਵਚਨ ਦਿਵਾਕਰ ਸੁਮਿਤ ਮੁਨੀ ਨੇ ਧਰਮ ਸਭਾ ਨੂੰ ਪ੍ਰਵਚਨ ਸੁਣਾਉਂਦਿਆਂ ਕਿਹਾ ਕਿ ਜੈਨ ਧਰਮ ਵਿਚ ਦਰਸਾਏ ਗਏ ਨੌ ਪੁੰਨਾਂ ਵਿਚ ਅੰਨ ਪੁੰਨ ਦਾ ਸਭ ਤੋਂ ਵੱਧ ਮਹੱਤਵ ਹੈ | ਉਨ੍ਹਾਂ ਕਿਹਾ ਕਿ ਭੁੱਖੇ ਮਨੁੱਖ ਨੂੰ ਭੋਜਨ ਕਰਵਾਉਣਾ, ਕੇਵਲ ਦਇਆ ਨਹੀਂ, ਸਗੋਂ ਆਤਮ ਕਲਿਆਣ ਦਾ ਸਭ ਤੋਂ ਉੱਚਾ ਸਾਧਨ ਹੈ | ਮੁਨੀ ਸ੍ਰੀ ਨੇ ਕਿਹਾ ਕਿ ਸੰਤਾਂ ਅਤੇ ਮਹਾਤਮਾਵਾਂ ਨੂੰ ਸ਼ਰਧਾ ਅਤੇ ਨਿਮਰਤਾ ਨਾਲ ਭੋਜਨ ਕਰਵਾਉਣਾ ਮਹਾਨ ਪੁੰਨ ਦਾ ਕੰਮ ਹੈ | ਸਾਧੂ-ਸੰਤ ਆਪਣਾ ਜੀਵਨ ਧਰਮ, ਤਪ, ਤਿਆਗ ਅਤੇ ਸਮਾਜ ਭਲਾਈ ਲਈ ਸਮਰਪਿਤ ਕਰਦੇ ਹਨ, ਇਸ ਲਈ ਉਨ੍ਹਾਂ ਦੀ ਸੇਵਾ ਅਤੇ ਸ਼ੁੱਧ ਭਾਵਨਾ ਨਾਲ ਆਹਾਰ ਦਾਨ ਕਰਨ ਨਾਲ ਅਨੰਤ ਪੁੰਨ ਦੀ ਪ੍ਰਾਪਤੀ ਹੁੰਦੀ ਹੈ | ਧਰਮ ਸਭਾ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰ ਐਸੋਸੀਏਸ਼ਨ ਬਠਿੰਡਾ ਡਿੱਪੂ ਵਲੋਂ ਮਹੀਨਾਵਾਰ ਮੀਟਿੰਗ <br/> ਅਗਲੀ ਖ਼ਬਰ ਡਿਜੀਟਲ ਬਿਜਲੀ ਮੀਟਰਾਂ ਖ਼ਿਲਾਫ਼ ਤਹਿਸੀਲਦਾਰ ਨੂੰ ਮੰਗ-ਪੱਤਰ ਦਿੱਤਾ <br/>
Ad Position 24