• 17 ਵਿਦਿਆਰਥੀਆਂ ਨੇ ਬਣਾਈ ਮੈਰਿਟ 'ਚ ਜਗ੍ਹਾ • 15 ਲੜਕੀਆਂ ਸ਼ਾਮਿਲ • 88.19 ਫ਼ੀਸਦੀ ਰਿਹਾ ਨਤੀਜਾ
• ਸਵਪਨਦੀਪ ਕੌਰ ਜ਼ਿਲੇ੍ਹ 'ਚੋਂ ਅੱਵਲ, ਗੁਰਲੀਨ ਕੌਰ ਤੇ ਵਰੁਨ ਕੁਮਾਰ ਰਹੇ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ • ਜ਼ਿਲ੍ਹਾਵਾਰ ਪ੍ਰਤੀਸ਼ਤਤਾ 'ਚ 16ਵੇਂ ਤੋਂ 20ਵੇਂ ਸਥਾਨ 'ਤੇ ਖਿਸਕਿਆ ਬਠਿੰਡਾ ਜ਼ਿਲ੍ਹਾ
ਬਠਿੰਡਾ, 13 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਇਸ ਵਾਰ ਵੀ ਲੜਕੀਆਂ ਦੀ ਸਰਦਾਰੀ ਰਹੀ ਹੈ | ਬਠਿੰਡਾ ਜ਼ਿਲੇ੍ਹ ਦੇ 17 ਵਿਦਿਆਰਥੀਆਂ ਨੇ 278 ਵਿਦਿਆਰਥੀਆਂ ਦੀ ਸੂਬਾ ਮੈਰਿਟ ਸੂਚੀ ਵਿਚ ਜਗ੍ਹਾ ਬਣਾਈ ਹੈ, ਜਿਨ੍ਹਾਂ ਵਿਚ 15 ਲੜਕੀਆਂ ਅਤੇ 2 ਲੜਕੇ ਸ਼ਾਮਿਲ ਹਨ | ਇਨ੍ਹਾਂ ਵਿਚ 4 ਵਿਦਿਆਰਥੀ ਇਕੱਲੇ ਸੀਨੀਅਰ ਸੈਕੰਡਰੀ ਰੈਜ਼ੀਡੈਂਸ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਨਾਲ ਸੰਬੰਧਿਤ ਹਨ | ਮੈਰਿਟ ਲਿਸਟ ਅਨੁਸਾਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੀ ਵਿਦਿਆਰਥਣ ਸਵੱਪਨਦੀਪ ਕੌਰ ਪੁੱਤਰੀ ਬਾਰਾ ਸਿੰਘ ਸਿੱਧੂ ਨੇ ਕੁੱਲ 500 ਅੰਕਾਂ 'ਚੋਂ 494 ਅੰਕ ਲੈ ਕੇ ਸੂਬੇ 'ਚੋਂ 7ਵਾਂ ਰੈਂਕ ਹਾਸਲ ਕੀਤਾ ਹੈ ਅਤੇ ਬਠਿੰਡਾ ਜ਼ਿਲੇ੍ਹ 'ਚੋਂ ਅੱਵਲ ਰਹੀ ਹੈ | ਸਵਪਨਦੀਪ ਨੇ 98.80 ਫ਼ੀਸਦੀ ਅੰਕ ਹਾਸਿਲ ਕੀਤੇ ਹਨ | ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਸਕੂਲ ਬੰਗੀ ਰੱਘੂ ਦੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਸਤਪਾਲ ਸਿੰਘ ਨੇ ਮੈਰਿਟ ਸੂਚੀ ਵਿਚ 9ਵਾਂ ਰੈਂਕ ਹਾਸਲ ਕੀਤਾ ਅਤੇ ਉਸ ਨੇ 492 ਅੰਕ (98.40 ਫ਼ੀਸਦੀ) ਹਾਸਲ ਕਰਕੇ ਜ਼ਿਲੇ੍ਹ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ | ਜਦਕਿ ਵਰੁਨ ਕੁਮਾਰ ਪੁੱਤਰ ਨਿਰਮਲ ਕੁਮਾਰ, ਜੋ ਕਿ ਸਕੂਲ ਆਫ਼ ਐਮੀਂਨੈਂਸ ਮੰਡੀ ਫੂਲ ਰਾਮਪੁਰਾ ਦਾ ਵਿਦਿਆਰਥੀ ਹੈ, ਨੇ 98.20 ਫ਼ੀਸਦੀ ਅੰਕ ਲੈ ਕੇ ਜ਼ਿਲੇ੍ਹ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ | ਰਮਨਦੀਪ ਦੇ 491 ਅੰਕ ਆਏ ਹਨ, ਜਿਸ ਸਦਕੇ ਉਸ ਨੂੰ ਮੈਰਿਟ ਵਿਚ 10ਵਾਂ ਰੈਂਕ ਮਿਲਿਆ ਹੈ | ਇਸ ਤੋਂ ਇਲਾਵਾ ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਬਠਿੰਡਾ ਦੀ ਵਿਦਿਆਰਥਣ ਹਰਮੀਤ ਕੌਰ ਪੁੱਤਰੀ ਜਸਪ੍ਰੀਤ ਸਿੰਘ ਨੇ 489 ਅੰਕ (97.80 ਫ਼ੀਸਦੀ) ਪ੍ਰਾਪਤ ਕਰਕੇ 12ਵਾਂ ਰੈਂਕ, ਜਸਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੋਨਿਆਣਾ ਮੰਡੀ) ਨੇ 488 ਅੰਕ (97.60 ਫ਼ੀਸਦੀ) ਹਾਸਲ ਕਰਕੇ ਮੈਰਿਟ 'ਚ 13ਵਾਂ ਰੈਂਕ ਹਾਸਲ ਕਰਕੇ ਜ਼ਿਲੇ੍ਹ 'ਚੋਂ ਕ੍ਰਮਵਾਰ ਚੌਥਾ ਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ | ਸ਼ਹੀਦ ਜਸਕਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਦੀ ਲੱਛਮੀ ਕੌਰ ਪੁੱਤਰੀ ਜਗਸੀਰ ਸਿੰਘ ਤੇ ਸਕੂਲ ਆਫ਼ ਐਮੀਂਨੈਂਸ ਮੰਡੀ ਫੂਲ, ਰਾਮਪੁਰਾ ਦੀ ਸਿਮਰਨਦੀਪ ਕੌਰ ਪੁੱਤਰੀ ਲਛਮਣ ਸਿੰਘ ਨੇ 487-487 ਅੰਕ (97.40 ਫ਼ੀਸਦੀ) ਪ੍ਰਾਪਤ ਕਰਕੇ 14ਵਾਂ ਰੈਂਕ, ਸੀਨੀਅਰ ਸੈਕੰਡਰੀ ਰੈਂਜੀਡੈਂਸਲ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦੀ ਖ਼ੁਸ਼ਦੀਪ ਕੌਰ ਪੱੁਤਰੀ ਗੁਰਪ੍ਰੀਤ ਸਿੰਘ ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਲਕਾਣਾ ਦੀ ਖੁਸ਼ਪ੍ਰੀਤ ਕੌਰ ਪੁੱਤਰੀ ਬਲਕਰਨ ਸਿੰਘ ਨੇ 485-485 ਅੰਕਾਂ (97.00 ਫ਼ੀਸਦੀ) ਨਾਲ 16ਵਾਂ ਰੈਂਕ ਹਾਸਲ ਕੀਤਾ ਹੈ | ਜਦਕਿ ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੀ ਜਸਮੀਨ ਕੌਰ ਪੁੱਤਰੀ ਗੁਰਨੈਬ ਸਿੰਘ, ਸੀਨੀਅਰ ਸੈਕੰਡਰੀ ਰੈਜੀਡੈਂਸ਼ਲ ਸਕੂਲ ਫ਼ਾਰ ਮੈਰੀਟੋਰੀਅਸ ਬਠਿੰਡਾ ਦੀ ਸੁਮਨਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ, ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿਵਲ ਸਟੇਸ਼ਨ ਬਠਿੰਡਾ ਦੀ ਲੀਨੇਸ਼ਾ ਬਾਂਸਲ ਪੁੱਤਰੀ ਸੰਜੀਵ ਕੁਮਾਰ ਬਾਂਸਲ, ਸਕੂਲ ਆਫ਼ ਐਮੀਨੈਂਸ ਕੋਟਸ਼ਮੀਰ ਦੀ ਮਨਜੋਤ ਕੌਰ ਪੁੱਤਰੀ ਸੁਖਪਾਲ ਸਿੰਘ, ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦੀ ਭੂਮਿਕਾ ਪੁੱਤਰੀ ਵਿਜੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁਟੀ ਦੀ ਵੀਰਪਾਲ ਕੌਰ ਪੁੱਤਰੀ ਬਲਵਿੰਦਰ ਸਿੰਘ, ਰੈਜੀਡੈਂਸ਼ਲ ਸਕੂਲ ਫ਼ਾਰ ਮੈਰੀਟੋਰੀਅਸ ਸਕੂਲ ਬਠਿੰਡਾ ਦੀ ਗੁਰਵੀਰ ਕੌਰ ਪੁੱਤਰ ਗੁਰਮੀਤ ਸਿੰਘ ਅਤੇ ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਦੇ ਖੁਸ਼ਦੀਪ ਸਿੰਘ ਪੁੱਤਰ ਭਿੰਦਰ ਸਿੰਘ ਨੇ 484-484 ਅੰਕਾਂ (96.80 ਫ਼ੀਸਦੀ) ਨਾਲ ਮੈਰਿਟ 'ਚ 17ਵੇਂ ਰੈਂਕ ਹਾਸਲ ਕੀਤੇ ਹਨ |
ਗੁਰੂ ਨਾਨਕ ਸਕੂਲ
ਭੁੱਚੋ ਮੰਡੀ, ਬਿੱਕਰ ਸਿੰਘ ਸਿੱਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚੋਂ ਸਥਾਨਕ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਨਤੀਜਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਬਲਵੀਰ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਆਰਟਸ ਗਰੁੱਪ ਵਿਚੋਂ ਸੁਖਬੀਰ ਕੌਰ ਨੇ 500 ਅੰਕਾਂ ਵਿਚੋਂ 420 ਅੰਕ ਲੈ ਕੇ ਪਹਿਲਾ, ਹਰਮਨਦੀਪ ਕੌਰ, ਅਰਸ਼ਪ੍ਰੀਤ ਕੌਰ ਅਤੇ ਨਵਜੋਤ ਕੌਰ ਨੇ 411 ਅੰਕ ਲੈ ਕੇ ਦੂਸਰਾ ਅਤੇ ਜਸਕਰਨ ਸਿੰਘ ਨੇ 396 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸਾਇੰਸ ਗਰੁੱਪ ਵਿਚੋਂ ਅਨਮੋਲਵੀਰ ਸਿੰਘ ਨੇ 407 ਅੰਕ ਲੈ ਕੇ ਪਹਿਲਾ, ਧਰਮਵੀਰ ਸਿੰਘ ਨੇ 404 ਅੰਕ ਲੈ ਕੇ ਦੂਜਾ ਅਤੇ ਗਗਨਦੀਪ ਕੌਰ ਨੇ 393 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਨੇ ਚੰਗੇ ਨਤੀਜਿਆਂ ਲਈ ਸਮੂਹ ਵਿਦਿਆਰਥੀਆਂ, ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ |
ਪੀ.ਐਮ ਸ੍ਰੀ ਸਰਕਾਰੀ ਕੰਨਿਆ ਸਕੂਲ
ਗੋਨਿਆਣਾ, (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੇ ਪੀ.ਐਮ ਸ਼੍ਰੀ ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਬੋਰਡ ਦਾ ਨਤੀਜਾ ਇਸ ਸਾਲ ਬਹੁਤ ਹੀ ਸ਼ਾਨਦਾਰ ਰਿਹਾ | ਪਿੰ੍ਰਸੀਪਲ ਸਵਿਤਾ ਗੋਇਲ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਨੇ ਸਾਇੰਸ ਅਤੇ ਆਰਟਸ ਦੋਵੇਂ ਗਰੁੱਪਾਂ ਵਿਚ ਉੱਚ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਸਾਇੰਸ ਗਰੁੱਪ ਵਿਚ ਜਸਲੀਨ ਕੌਰ ਨੇ 91.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਦੂਜੇ ਸਥਾਨ 'ਤੇ ਰਹਿਣ ਵਾਲੀ ਕੋਮਲਪ੍ਰੀਤ ਕੌਰ ਵਿਦਿਆਰਥਣ ਨੇ 91.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਜਦੋਂ ਕਿ ਸੁਪਨਾ ਨੇ 88.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਆਰਟਸ ਗਰੁੱਪ ਦਾ ਨਤੀਜਾ ਵੀ ਕਾਬਿਲ-ਏ-ਤਾਰੀਫ਼ ਰਿਹਾ | ਅੰਸ਼ਪ੍ਰੀਤ ਕੌਰ ਨੇ 93 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਦੂਜੇ ਸਥਾਨ ਵਾਲੀ ਵਿਦਿਆਰਥਣ ਰਿਧੀਮਾਂ ਨੇ 91 ਪ੍ਰਤੀਸ਼ਤ ਅਤੇ ਤੀਜੇ ਸਥਾਨ ਵਾਲੀ ਵਿਦਿਆਰਥਣ ਨਵਪ੍ਰੀਤ ਕੌਰ ਨੇ 89.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੇ ਵਿਦਿਆਰਥਣਾਂ ਦੀ ਇਸ ਸ਼ਾਨਦਾਰ ਸਫਲਤਾ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥਣਾਂ ਦੀ ਮਿਹਨਤ, ਅਧਿਆਪਕਾਂ ਦੀ ਲੱਗਣ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ |
ਦਸਮੇਸ਼ ਸਕੂਲ ਦੀ ਵਿਦਿਆਰਥਣ ਲੀਨੇਸ਼ਾ ਬਾਂਸਲ ਨੇ ਸੂਬਾ ਮੈਰਿਟ ਸੂਚੀ 'ਚ ਬਣਾਈ ਥਾਂ
ਪੰਜਾਬ 'ਚੋਂ 17ਵਾਂ ਤੇ ਜ਼ਿਲ੍ਹੇ 'ਚੋਂ 12ਵਾਂ ਸਥਾਨ ਹਾਸਿਲ ਕੀਤਾ
ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਲੀਨੇਸ਼ਾ ਬਾਂਸਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬਾ ਪੱਧਰੀ ਮੈਰਿਟ ਸੂਚੀ ਵਿਚ ਆਪਣੀ ਥਾਂ ਬਣਾਈ ਹੈ ¢ ਲੀਨੇਸ਼ਾ ਬਾਂਸਲ ਨੇ ਪੰਜਾਬ ਭਰ ਵਿਚੋਂ 17ਵਾਂ ਅਤੇ ਬਠਿੰਡਾ ਜ਼ਿਲ੍ਹੇ ਵਿਚੋਂ 12ਵਾਂ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ¢ ਵਿਦਿਆਰਥਣ ਦੀ ਇਸ ਉਪਲਬਧੀ ਤੋਂ ਬਾਅਦ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ¢ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਲੀਨੇਸ਼ਾ ਬਾਂਸਲ ਨੂੰ ਵਧਾਈ ਦਿੱਤੀ ਗਈ¢ ਇਸ ਮੌਕੇ ਸਕੂਲ ਦੇ ਐਮਡੀ ਤਸਵਿੰਦਰ ਸਿੰਘ ਮਾਨ ਸਮੇਤ ਸਮੂਹ ਸਟਾਫ਼ ਵਲੋਂ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ ਅਤੇ ਉਸ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਸਾਂਝੀ ਕੀਤੀ ਗਈ¢ ਸਨਮਾਨ ਸਮਾਰੋਹ ਦੌਰਾਨ ਲੀਨੇਸ਼ਾ ਬਾਂਸਲ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰੇ ਤਾਂ ਉਸ ਦੀ ਮਿਹਨਤ ਜ਼ਰੂਰ ਰੰਗ ਲਿਆਉਂਦੀ ਹੈ¢ ਉਸ ਨੇ ਕਿਹਾ ਕਿ ਨਿਯਮਿਤ ਪੜ੍ਹਾਈ, ਸਮੇਂ ਦੀ ਸਹੀ ਯੋਜਨਾ ਅਤੇ ਅਧਿਆਪਕਾਂ ਦੀ ਰਹਿਨੁਮਾਈ ਨੇ ਉਸ ਨੂੰ ਇਹ ਉਪਲਬਧੀ ਹਾਸਲ ਕਰਨ ਵਿਚ ਮਦਦ ਕੀਤੀ¢ ਇਸ ਮÏਕੇ ਸਕੂਲ ਦੇ ਐਮ.ਡੀ ਤਸਵਿੰਦਰ ਸਿੰਘ ਮਾਨ ਨੇ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੀਨੇਸ਼ਾ ਦੀ ਇਹ ਉਪਲਬਧੀ ਸਾਰੇ ਸਕੂਲ ਲਈ ਮਾਣ ਵਾਲੀ ਗੱਲ ਹੈ¢ ਉਨ੍ਹਾਂ ਕਿਹਾ, 'ਲੀਨੇਸ਼ਾ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਵਿਦਿਆਰਥੀ ਲਕਸ਼ ਤੈਅ ਕਰਕੇ ਮਿਹਨਤ ਕਰਨ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ¢ ਸਾਨੂੰ ਆਪਣੀ ਵਿਦਿਆਰਥਣ 'ਤੇ ਮਾਣ ਹੈ¢ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪੇ੍ਰਰਨਾ ਬਣੇਗੀ¢ ਸਕੂਲ ਦੇ ਐਮਡੀ ਤਸ਼ਵਿੰਦਰ ਸਿੰਘ ਮਾਨ, ਰੇਨੂੰ ਉਪਲ ਅਤੇ ਰੁਚੀ ਸਰਾਂ ਅਤੇ ਵਿਦਿਆਰਥੀਆਂ ਵਲੋਂ ਲੀਨੇਸ਼ਾ ਬਾਂਸਲ ਨੂੰ ਸਨਮਾਨਿਤ ਕੀਤਾ ਗਿਆ ¢ ਇਸ ਮੌਕੇ ਵਿਦਿਆਰਥਣ ਦੇ ਪਿਤਾ ਡਾ. ਅਸ਼ਵਨੀ ਨੇ ਬੇਟੀ ਦੀ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕੀਤੀ ਜਾਵੇ ਤਾਂ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ¢
12ਵੀਂ ਜਮਾਤ ਦੇ ਨਤੀਜਿਆਂ 'ਚ ਲੜਕੀਆਂ ਦੀ ਸਰਦਾਰੀ
ਅਜੀਤ ਡੈਸਕ
14-05-2026