ਸੰਗਤ ਮੰਡੀ, 13 ਮਈ (ਸੁਖਤੇਜ ਧਾਲੀਵਾਲ)-ਬਠਿੰਡਾ ਵਿਖੇ 11ਵੀਂ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2026 ਕਰਵਾਈ ਗਈ | ਜਿਸ ਵਿਚ ਵੱਖ-ਵੱਖ ਸਕੂਲਾਂ ਤੋਂ 250 ਬੱਚਿਆਂ ਨੇ ਭਾਗ ਲਿਆ | ਇਸ ਚੈਂਪੀਅਨਸ਼ਿਪ ਵਿਚ ਸੈਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ ਦੇ 20 ਬੱਚਿਆਂ ਵਲੋਂ ਭਾਗ ਲੈ ਕੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤੇ ਗਏ | ਸਕੂਲ ਦੇ ਖੇਡ ਅਧਿਆਪਕਾਂ ਜਸਮੀਤ ਕੌਰ ਨੇ ਦੱਸਿਆ ਕਿ ਲੜਕੀ ਸਮਾਇਲਦੀਪ ਕੌਰ ਨੇ (60 ਕਿੱਲੋ) ਭਾਰ ਵਰਗ 'ਚ ਗੋਲਡ, ਸੁਖਮਨਵੀਰ ਕੌਰ ਨੇ (77 ਕਿੱਲੋ) 'ਚ ਗੋਲਡ, ਪੁਨੀਤ ਕੁਮਾਰ ਨੇ (36 ਕਿੱਲੋ) 'ਚ ਗੋਲਡ, ਕਮਲਦੀਪ ਸਿੰਘ ਨੇ ( 60 ਕਿੱਲੋ) 'ਚ ਗੋਲਡ, ਗੁਰਕੀਰਤ ਸਿੰਘ ਨੇ (32 ਕਿੱਲੋ) 'ਚ ਗੋਲਡ, ਅਰਮਾਨਦੀਪ ਸਿੰਘ ਨੇ (34 ਕਿੱਲੋ) 'ਚ ਗੋਲਡ, ਹਰਮਨਪ੍ਰੀਤ ਸਿੰਘ ਸਰਾਂ ਨੇ (45 ਕਿੱਲੋ) 'ਚ ਸਿਲਵਰ, ਜਸ਼ਨਦੀਪ ਸਿੰਘ ਨੇ (32 ਕਿੱਲੋ) 'ਚ ਸਿਲਵਰ, ਰੁਪਿੰਦਰ ਸਿੰਘ ਨੇ (63 ਕਿੱਲੋ) 'ਚ ਸਿਲਵਰ, ਕਿਮਨਦੀਪ ਕੌਰ ਨੇ (57 ਕਿੱਲੋ) 'ਚ ਬ੍ਰਾਉਂਜ, ਏਕਮਵੀਰ ਕੌਰ (44 ਕਿੱਲੋ) ਨੇ ਬ੍ਰਾਊਾਜ, ਤਰਨੂਰਪ੍ਰੀਤ ਕੌਰ (55 ਕਿੱਲੋ) ਨੇ ਬ੍ਰਾਉਂਜ, ਦੀਪਿਕਾ ਸ਼ਰਮਾ (30 ਕਿੱਲੋ) ਨੇ ਬ੍ਰਾਉਂਜ਼, ਲਵਪ੍ਰੀਤ ਸਿੰਘ (45 ਕਿੱਲੋ) ਨੇ ਬ੍ਰਾਉਂਜ, ਏਕਮਰੀਤ ਸਿੰਘ (60 ਕਿੱਲੋ) ਨੇ ਬ੍ਰਾਉਂਜ, ਜਸਦੀਪ ਸਿੰਘ (40 ਕਿੱਲੋ) ਨੇ ਬ੍ਰਾਉਂਜ, ਜਸਮੀਤ ਸ਼ਰਮਾ (35 ਕਿੱਲੋ) ਨੇ ਬ੍ਰਾਉਂਜ, ਏਕਮਜੋਤ ਸਿੰਘ (25 ਕਿੱਲੋ) ਨੇ ਬ੍ਰਾਉਂਜ, ਨਵਜੋਤ ਸਿੰਘ (30 ਕਿੱਲੋ) ਨੇ ਬ੍ਰਾਉਂਜ, ਕੁਲਰਾਜ ਸਿੰਘ (32 ਕਿੱਲੋ) ਨੇ ਬ੍ਰਾਉਂਜ, ਤਮਗੇ ਹਾਸਲ ਕੀਤੇ | ਐਮ . ਡੀ. ਸੁਖਪਾਲ ਸਿੰਘ ਸਿੱਧੂ ਅਤੇ ਪਿ੍ੰਸੀਪਲ ਰਾਜਵਿੰਦਰ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਵੱਧ ਚੜ੍ਹ ਕੇ ਖੇਡਾਂ ਵਿਚ ਭਾਗ ਲੈਣ ਲਈ ਅਤੇ ਸ਼ਿੱਦਤ ਨਾਲ ਖੇਡਣ ਲਈ ਪ੍ਰੇਰਿਤ ਕੀਤਾ |