11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਗੋਨਿਆਣਾ ਮੰਡੀ 'ਚ ਗੰਦਗੀ ਦਾ ਕਹਿਰ ਮਿ੍ਤਕ ਦੀ ਅਰਥੀ ਨੂੰ ਵੀ ਨਹੀਂ ਮਿਲ ਰਿਹਾ ਸਾਫ਼ ਰਸਤਾ

Ad Position 21
No active advertisement
ਅਜੀਤ ਡੈਸਕ 14-05-2026
ਗੋਨਿਆਣਾ, 13 ਮਈ (ਲਛਮਣ ਦਾਸ ਗਰਗ)- ਸੂਬੇ ਵਿਚ ਚੱਲ ਰਹੀ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੀ ਹੜਤਾਲ ਕਾਰਨ ਗੋਨਿਆਣਾ ਮੰਡੀ ਵਿਚ ਸਫ਼ਾਈ ਦੇ ਹਾਲਾਤ ਹੱਦੋਂ ਬੇਹੱਦ ਮਾੜੇ ਹੋ ਚੁੱਕੇ ਹਨ | ਹਾਲਾਤ ਇਸ ਕਦਰ ਬੇਹਾਲ ਹੋ ਚੁੱਕੇ ਹਨ, ਲੋਕਾਂ ਦਾ ਜੀਣਾ ਤਾਂ ਦੂਰ, ਮਰਨ ਵਾਲਿਆਂ ਦੀ ਅਰਥੀ ਲਈ ਵੀ ਸਾਫ਼ ਰਸਤਾ ਨਹੀਂ ਮਿਲ ਰਿਹਾ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪਏ ਗੰਦਗੀ ਦੇ ਢੇਰ, ਥਾਂ-ਥਾਂ ਖੜ੍ਹਾ ਸੀਵਰੇਜ ਦੇ ਗੰਦੇ ਪਾਣੀ ਨਾਲ ਘਿਰੇ ਰਸਤੇ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਤੰਗ ਕਰ ਦਿੱਤਾ ਹੈ | ਅੱਜ ਸ਼ਹਿਰ ਵਿਚ ਉਸ ਵੇਲੇ ਕਈ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਜਦੋਂ ਮੰਡੀ ਦੇ ਇੱਕ ਪਰਿਵਾਰ ਵਿਚ ਅਚਾਨਕ ਮੌਤ ਹੋ ਜਾਣ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਅਰਥੀ ਸ਼ਮਸ਼ਾਨ ਘਾਟ ਤੱਕ ਲਿਜਾਣ ਲਈ ਵੀ ਸਾਫ਼ ਰਸਤਾ ਨਹੀਂ ਮਿਲਿਆ | ਹਰ ਪਾਸੇ ਸੀਵਰੇਜ ਦਾ ਬਦਬੂਦਾਰ ਪਾਣੀ ਖੜ੍ਹਾ ਸੀ ਅਤੇ ਗਲੀਆਂ ਵਿਚੋਂ ਲੰਘਣਾ ਤੱਕ ਮੁਸ਼ਕਿਲ ਹੋ ਰਿਹਾ ਸੀ | ਹਾਲਾਤ ਇਹ ਸਨ ਕਿ ਲੋਕਾਂ ਨੂੰ ਮਿ੍ਤਕ ਦੇ ਘਰ ਅਫ਼ਸੋਸ ਕਰਨ ਜਾਣ ਲਈ ਵੀ ਗੰਦੇ ਪਾਣੀ ਵਿਚੋਂ ਲੰਘਣਾ ਪਿਆ | ਉਕਤ ਪਰਿਵਾਰ ਵੱਲੋਂ ਦੁੱਖ ਭਰੇ ਸ਼ਬਦਾਂ ਵਿੱਚ ਸਵਾਲ ਕੀਤਾ ਗਿਆ ਕਿ 'ਦੱਸੋ ਸਰਕਾਰ ਜੀ, ਅਸੀਂ ਆਪਣੇ ਮਰੇ ਹੋਏ ਪਰਿਵਾਰਕ ਮੈਂਬਰ ਦੀ ਅਰਥੀ ਕਿਸ ਰਸਤੇ ਲੈ ਕੇ ਜਾਈਏ? ਅਤੇ ਲੋਕ ਸਾਡੇ ਘਰ ਅਫ਼ਸੋਸ ਕਰਨ ਕਿਸ ਰਸਤੇ ਆਉਣ?'' ਪਰ ਇਸ ਸਵਾਲ ਦਾ ਨਾ ਤਾਂ ਸਰਕਾਰ ਕੋਲ ਕੋਈ ਜਵਾਬ ਸੀ ਅਤੇ ਨਾ ਹੀ ਉਨ੍ਹਾਂ ਅਧਿਕਾਰੀਆਂ ਕੋਲ ਜੋ ਮੋਟੀਆਂ ਤਨਖ਼ਾਹਾਂ ਲੈ ਕੇ ਏ.ਸੀ ਕਮਰਿਆਂ ਵਿੱਚ ਬੈਠੇ ਰਹਿੰਦੇ ਹਨ | ਦੂਜੇ ਪਾਸੇ ਸਫ਼ਾਈ ਸੇਵਕਾਂ ਦੀ ਹੜਤਾਲ ਨੂੰ ਲਗਭਗ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਨਾ ਤਾਂ ਸਫ਼ਾਈ ਸੇਵਕਾਂ ਨਾਲ ਕੋਈ ਤਾਲਮੇਲ ਕੀਤਾ ਗਿਆ ਅਤੇ ਨਾ ਹੀ ਮੰਡੀ ਦੀ ਸਫ਼ਾਈ ਲਈ ਕੋਈ ਬਦਲ ਪ੍ਰਬੰਧ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਸੰਜੀਵ ਲਹਿਰੀ, ਘਨਸ਼ਾਮ ਦਾਸ ਸੋਮੀ ਅਤੇ ਸ਼ਾਮ ਲਾਲ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ <br/> ਅਗਲੀ ਖ਼ਬਰ ਐਡਵੋਕੇਟ ਨਿਖਿਲ ਗਰੋਵਰ 'ਆਪ' ਦੇ ਯੂਥ ਜ਼ਿਲ੍ਹਾ ਸਕੱਤਰ ਨਿਯੁਕਤ <br/>
Ad Position 24