22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ਾਨਦਾਰ ਰਿਹਾ ਸ੍ਰੀ ਗੁਰੂ ਹਰਗੋਬਿੰਦ ਸਕੂਲ ਨਥਾਣਾ ਦਾ ਨਤੀਜਾ

Ad Position 21
No active advertisement
ਅਜੀਤ ਡੈਸਕ 15-05-2026
ਨਥਾਣਾ, 14 ਮਈ (ਗੁਰਦਰਸ਼ਨ ਲੁੱਧੜ)-ਸ੍ਰੀ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੀ ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਸੀ. ਬੀ. ਐਸ. ਈ. ਵਲੋਂ ਐਲਾਨੇ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਗੇ ਅੰਕ ਲੈ ਕੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ | ਸਕੂਲ ਪਿ੍ੰਸੀਪਲ ਜੋਤੀ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਬਾਰ੍ਹਵੀਂ ਜਮਾਤ ਦੇ 11 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਅਤੇ 16 ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਇਸ ਸਕੂਲ ਦੀ ਵਿਦਿਆਰਥਣ ਸੁਖਮਨ ਕੌਰ ਨੇ 94 ਫੀਸਦੀ, ਹਰਜਸਨਜੀਤ ਕੌਰ ਸਿੱਧੂ ਨੇ 93 ਫੀਸਦੀ, ਜਸਲੀਨ ਕੌਰ ਅਤੇ ਜਸਨੀਤ ਕੌਰ ਨੇ 92-92 ਫੀਸਦੀ, ਹਰਨੀਤ ਕੌਰ, ਗਗਨਪ੍ਰੀਤ ਕੌਰ, ਧੈਰਿਆ ਗਰਗ ਅਤੇ ਆਯਾਨ ਅਰੋੜਾ ਨੇ 91-91 ਫੀਸਦੀ, ਜਸ਼ਨਦੀਪ ਸਿੰਘ, ਸੁਭਰੀਨ ਕੌਰ ਅਤੇ ਸੁਖਪ੍ਰੀਤ ਕੌਰ ਨੇ 90-90 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ 114 ਵਿਦਿਆਰਥੀਆਂ ਨੇ 10+2 ਦੀ ਪ੍ਰੀਖਿਆ ਪਹਿਲੇ ਦਰਜੇ ਦੇ ਅੰਕ ਲੈ ਕੇ ਪਾਸ ਕੀਤੀ ਹੈ | ਸਕੂਲ ਦੇ ਚੇਅਰਮੈਨ ਸੁਖਜਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਅੰਕਾਂ ਨਾਲ ਸਫਲਤਾ ਹਾਸਿਲ ਕਰਨ 'ਤੇ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਵਿਦਿਆਰਥਣ ਗੁਰਲੀਨ ਕੌਰ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਮਲੂਕਾ ਵਲੋਂ ਨਗਰ ਪੰਚਾਇਤ ਮਲੂਕਾ ਤੇ ਮਹਿਰਾਜ ਦੇ ਉਮੀਦਵਾਰਾਂ ਦਾ ਐਲਾਨ <br/>
Ad Position 24