12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮਲੂਕਾ ਨੇ ਨਗਰ ਪੰਚਾਇਤ ਚੋਣਾਂ 'ਚ ਹਾਰੇ ਉਮੀਦਵਾਰਾਂ ਦਾ ਵਧਾਇਆ ਹੌਂਸਲਾ <br/>

Ad Position 21
No active advertisement
ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਆਗੂ ਗੁਰਵਿੰਦਰ ਕੌਰ ਦੇ ਨਿਵਾਸ ਵਿਖੇ ਸਮਰਥਕਾਂ ਨਾਲ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਆਦਿ ਆਗੂ | ਤਸਵੀਰ: ਸੁਖਪਾਲ ਸਿੰਘ ਸੋਨੀ <br/> 04-06-2026
ਭਗਤਾ ਭਾਈਕਾ, 3 ਜੂਨ (ਸੁਖਪਾਲ ਸਿੰਘ ਸੋਨੀ)-ਵਿਰੋਧੀ ਸਰਕਾਰਾਂ ਦੌਰਾਨ ਜਿਗਰੇ ਵਾਲੇ ਹੀ ਆਪਣੀ ਪਾਰਟੀ ਲਈ ਨਿੱਡਰ ਬਣ ਕੇ ਚੋਣ ਮੈਦਾਨ ਵਿਚ ਉਤਰਦੇ ਹਨ | ਅਜਿਹੇ ਸਮੇਂ 'ਚ ਜਿੱਤ ਹਾਰ ਕੋਈ ਅਹਿਮੀਅਤ ਨਹੀਂ ਰੱਖਦੀ, ਚੋਣ ਮੈਦਾਨ ਵਿਚ ਡੱਟਣਾ ਹੀ ਵੱਡੀ ਅਹਿਮੀਅਤ ਹੁੰਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਵਾ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਨੇ ਅੱਜ ਵਾਰਡ ਨੰ: ਚਾਰ ਤੋਂ ਕੌਂਸਲਰ ਦੀ ਚੋਣ ਹਾਰੇ ਬੀਬੀ ਗੁਰਵਿੰਦਰ ਕੌਰ ਭਗਤਾ ਦੇ ਗ੍ਰਹਿ ਵਿਖੇ ਗੱਲਬਾਤ ਕਰਦੇ ਹੋਏ ਕੀਤਾ | ਸ. ਮਲੂਕਾ ਨੇ ਕਿਹਾ ਕਿ ਵਿਰੋਧੀ ਸਰਕਾਰਾਂ ਦੌਰਾਨ ਚੋਣ ਮੈਦਾਨ ਵਿਚ ਉਤਰਣ ਵਾਲੇ ਖਾਸਕਰ ਹਾਰਨ ਵਾਲੇ ਆਗੂਆਂ ਦੀ ਕੁਰਬਾਨੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਜ਼ਰੂਰ ਚੇਤੇ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕੁਝ ਆਗੂਆਂ ਦੀਆਂ ਕਮੀਆਂ ਕਾਰਨ ਨਗਰ ਪੰਚਾਇਤ ਭਗਤਾ ਭਾਈਕਾ ਦੀਆਂ ਚੋਣਾਂ ਦੌਰਾਨ ਕੁਝ ਜਿੱਤਣ ਵਾਲੇ ਉਮੀਦਵਾਰਾਂ ਨੂੰ ਵੀ ਮਜ਼ਬੂਰਨ ਹਾਰ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦੀ ਭੂਮਿਕਾ ਭਵਿੱਖ ਵਿਚ ਸਾਰਥਿਕ ਹੋਵੇਗੀ | ਉਨ੍ਹਾਂ ਅਕਾਲੀ ਆਗੂਆਂ ਨੂੰ ਇਕਜੁਟ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਅਰੀਆਂ ਵਿਚ ਜੁਟਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਲੋਕ ਹੁਣ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣ ਲਈ ਬੇਹੱਦ ਉਤਾਵਲੇ ਨਜ਼ਰ ਆ ਰਹੇ ਹਨ, ਜਿਸ ਕਰਕੇ ਅਕਾਲੀ ਦਲ ਦੇ ਹੱਕ ਵਿਚ ਸੂਬੇ ਅੰਦਰ ਹਨੇਰੀ ਚੱਲ ਰਹੀ ਹੈ | ਮਲੂਕਾ ਵਲੋਂ ਵਾਰਡ ਨੰ: 2 ਦੇ ਉਮੀਦਵਾਰ ਕੁਲਦੀਪ ਕੌਰ ਬਰਾੜ, ਵਾਰਡ ਨੰ: ਚਾਰ ਦੇ ਗੁਰਵਿੰਦਰ ਕੌਰ ਭਗਤਾ, ਵਾਰਡ ਨੰ: 10 ਤੋਂ ਉਮੀਦਵਾਰ ਰਘਬੀਰ ਸਿੰਘ ਕਾਕਾ ਦੇ ਘਰ ਪਹੁੰਚ ਕੇ ਵੀ ਹੌਂਸਲਾ ਅਫ਼ਜ਼ਾਈ ਕੀਤੀ ਗਈ | ਇਸ ਸਮੇਂ ਰਾਕੇਸ਼ ਕੁਮਾਰ ਗੋਇਲ, ਗਗਨਦੀਪ ਸਿੰਘ ਗਰੇਵਾਲ, ਮਨਜੀਤ ਸਿੰਘ ਧੁੰਨਾਂ, ਜਗਮੋਹਣ ਗਰਗ, ਰਘਬੀਰ ਸਿੰਘ ਕਾਕਾ, ਕੁਲਦੀਪ ਕੌਰ ਬਰਾੜ, ਸਤਵਿੰਦਰਪਾਲ ਸਿੰਘ ਸਿੱਧੂ, ਗੋਗੀ ਬਰਾੜ, ਸੁਖਜਿੰਦਰ ਸਿੰਘ ਖ਼ਾਨਦਾਨ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਖਹਿਰਾ, ਸੁਖਜੀਤ ਸਿੰਘ, ਪੱਪਾ ਗੀਤਕਾਰ, ਹਰਬੰਸ ਸਿੰਘ ਠਾਣਾ, ਹਰਜਿੰਦਰ ਸਿੰਘ, ਦੀਪ ਖਾਲਸਾ, ਵਿੱਕੀ ਸਿੱਧੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 108 ਐਂਬੂਲੈਂਸ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਨਾਲ ਮੀਟਿੰਗ ਅਗਲੀ ਖ਼ਬਰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਪਰਿਵਾਰਾਂ ਸਮੇਤ ਰੋਸ ਧਰਨਾ 7 ਨੂੰ <br/>
Ad Position 24