14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬਠਿੰਡਾ 'ਚ ਪਹਿਲੀ ਅੰਤਰਰਾਸ਼ਟਰੀ ਚਿੱਤਰਕਲਾ ਪ੍ਰਦਰਸ਼ਨੀ ਸ਼ਾਨੋ-ਸ਼ੌਕਤ ਨਾਲ ਸੰਪੰਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਬਠਿੰਡਾ, 7 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵਲੋਂ ਸਥਾਨਕ ਡੀ.ਏ.ਵੀ. ਕਾਲਜ ਵਿਖੇ ਕਰਵਾਈ ਗਈ ਦੋ-ਰੋਜ਼ਾ 'ਪਹਿਲੀ ਅੰਤਰ-ਰਾਸ਼ਟਰੀ ਕਲਾ ਪ੍ਰਦਰਸ਼ਨੀ-2026' ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈ ਹੈ¢ ਪ੍ਰਦਰਸ਼ਨੀ ਦੇ ਦੂਜੇ ਦਿਨ ਵਿਸ਼ੇਸ਼ ਮਹਿਮਾਨ ਅਰਜਿਤ ਗੋਇਲ ਨੇ ਬੱਚਿਆਂ ਦੀਆਂ ਕਲਾਕ੍ਰਿਤੀਆਂ ਦੀ ਸ਼ਲਾਘਾ ਕੀਤੀ¢ ਮੁਕਾਬਲੇ ਦੀ ਨਿਰਣਾ ਪ੍ਰਕਿਰਿਆ ਮੁੱਖ ਸਰਪ੍ਰਸਤ ਕੇਵਲ ਕ੍ਰਿਸ਼ਨ, ਬਸੰਤ ਸਿੰਘ ਅਤੇ ਚਿੰਤਨ ਸ਼ਰਮਾ ਨੇ ਕੀਤੀ¢ ਮੁਕਾਬਲੇ ਵਿਚ ਭੂਮਿਕਾ (ਬਠਿੰਡਾ) ਨੇ ਪਹਿਲਾ, ਧਰਮਪ੍ਰੀਤ ਸਿੰਘ (ਭਦੌੜ) ਅਤੇ ਸੀਰਜ ਗੁਪਤਾ (ਬਠਿੰਡਾ) ਨੇ ਦੂਜਾ, ਜਦਕਿ ਪਿ੍ਸ਼ਾ (ਕੋਲਕਾਤਾ), ਦਲਜੀਤ ਅਤੇ ਵੰਸ਼ਿਕਾ (ਬਠਿੰਡਾ) ਨੇ ਤੀਜਾ ਸਥਾਨ ਹਾਸਲ ਕੀਤਾ¢ ਇਸ ਤੋਂ ਇਲਾਵਾ ਵੱਖ-ਵੱਖ ਕਲਾ ਸ਼੍ਰੇਣੀਆਂ ਵਿਚ ਵੀ 5 ਪ੍ਰਤਿਭਾਵਾਨ ਬਾਲ ਕਲਾਕਾਰਾਂ ਅਤੇ 5 ਬਾਲ ਕਲਾਕਾਰਾਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ¢ ਮੈਕਸ ਐਲਵਿਸ ਚੰਡੀਗੜ੍ਹ ਨੂੰ ਸਰਵੋਤਮ ਮੂਰਤੀਕਲਾ, ਤਨਮਨਵੀਰ ਸਿੰਘ ਬਠਿੰਡਾ ਨੂੰ ਸਰਵੋਤਮ ਫੋਟੋਗ੍ਰਾਫ਼ੀ, ਰਾਧਿਕਾ ਗੋਇਲ ਬਠਿੰਡਾ ਨੂੰ ਸਰਵੋਤਮ ਪੈਨਸਿਲ ਸ਼ੇਡਿੰਗ, ਅਨੰਨਿਆ ਗੁਪਤਾ ਬਠਿੰਡਾ ਨੂੰ ਸਰਵੋਤਮ ਚਾਰਕੋਲ ਕਾਰਜ, ਕਨਿਕਾ ਤੋਮਰ ਬਠਿੰਡਾ ਨੂੰ ਸਰਵੋਤਮ ਟੈਕਸਚਰ ਕਾਰਜ, ਸਾਰੰਗੀ ਅੰਮਿ੍ਤਸਰ ਨੂੰ ਸਰਵੋਤਮ ਮਾਧਿਅਮ ਕਾਰਜ, ਵਿਪਨ ਕੌਰ ਬਠਿੰਡਾ ਨੂੰ ਸਰਵੋਤਮ ਰਚਨਾ, ਗੌਰਿਕਾ ਅੰਮਿ੍ਤਸਰ ਨੂੰ ਸਰਵੋਤਮ ਮਿਸ਼ਰਿਤ ਮਾਧਿਅਮ, ਰਿਤਵਿਕਾ ਬਠਿੰਡਾ ਨੂੰ ਸਰਵੋਤਮ ਪੈਨਸਿਲ ਰੰਗ ਕਾਰਜ ਅਤੇ ਈਸ਼ਾਨੀ ਹੁਸ਼ਿਆਰਪੁਰ ਨੂੰ ਸਰਵੋਤਮ ਕੋਲਾਜ ਨਿਰਮਾਣ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ | ਸਮਾਗਮ ਦੌਰਾਨ ਜੈਤੋ ਡੀ.ਏ.ਵੀ. ਦੇ ਪ੍ਰਸਿੱਧ ਕਲਾ ਅਧਿਆਪਕ ਪਰਮਿੰਦਰ ਸਿੰਘ ਨੂੰ 'ਬੈਸਟ ਆਰਟ ਟੀਚਰ ਆਫ਼ ਦ ਈਅਰ' ਅਤੇ ਵਿਕਰਮ ਸਿੰਘ ਨੂੰ 'ਬੈਸਟ ਆਰਟ ਸਟੂਡੈਂਟ ਆਫ਼ ਦ ਈਅਰ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ¢ ਸੋਸਾਇਟੀ ਦੇ ਪ੍ਰਧਾਨ ਮਿਥੁਨ ਮੰਡਲ ਨੇ ਕਿਹਾ ਕਿ ਸੋਸਾਇਟੀ ਨਵੇਂ ਅਤੇ ਉੱਭਰਦੇ ਕਲਾਕਾਰਾਂ ਨੂੰ ਉਚਿਤ ਮੰਚ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਰਹੇਗੀ¢ ਜਨਰਲ ਸਕੱਤਰ ਭਾਵਨਾ ਗਰਗ ਨੇ ਕਿਹਾ ਕਿ ਹਰ ਬੱਚੇ ਦੇ ਅੰਦਰ ਇਕ ਵਿਲੱਖਣ ਕਲਾਕਾਰ ਵੱਸਦਾ ਹੈ, ਜਿਸ ਨੂੰ ਸਹੀ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ¢ ਇਸ ਅੰਤਰਰਾਸ਼ਟਰੀ ਪ੍ਰਦਰਸ਼ਨੀ ਵਿਚ ਰੂਸ, ਸਿਡਨੀ ਅਤੇ ਮੈਲਬੋਰਨ ਤੋਂ ਆਈਆਂ ਕਲਾਕ੍ਰਿਤੀਆਂ ਖ਼ਾਸ ਆਕਰਸ਼ਨ ਦਾ ਕੇਂਦਰ ਰਹੀਆਂ, ਜਦਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 219 ਬੱਚਿਆਂ ਨੇ ਭਾਗ ਲਿਆ¢ ਸੁਸਾਇਟੀ ਵਲੋਂ ਡੀ.ਏ.ਵੀ. ਕਾਲਜ ਦੇ ਪਿ੍ੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਗੋਲਡ ਮੈਡਲਿਸਟ ਸਹਿਨੂਰ ਬਾਵਾ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਇੰਸਟੀਚਿਊਟ ਆਫ਼ ਐਗਰੀਕਲਚਰ, ਬਠਿੰਡਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>
Ad Position 24