ਵੇਦਾਂਤਾ ਪਾਵਰ ਬਣਾਂਵਾਲਾ ਦੇ ਨਵੀਂ ਦਿਸ਼ਾ ਪ੍ਰੋਜੈਕਟ ਨੂੰ ਮਿਲਿਆ ਇੰਡੀਆ ਸੀ.ਐੱਸ.ਆਰ. ਐਵਾਰਡ
ਮਾਨਸਾ, 20 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਵੇਦਾਂਤਾ ਪਾਵਰ ਲਿਮਟਿਡ ਦੇ ਤਲਵੰਡੀ ਸਾਬੋ ਤਾਪ ਘਰ ਨੂੰ ‘ਨਵੀਂ ਦਿਸ਼ਾ ਲਈ ਖੇਤੀਬਾੜੀ ਵਿਕਾਸ–ਆਜੀਵਿਕਾ ਅਤੇ ਪਸ਼ੂ ਪਾਲਣ’ ’ਚ ਸੀ. ਐਸ.
ਵ
ਵੇਦਾਂਤਾ ਪਾਵਰ ਲਿਮਟਿਡ ਦੇ ਅਧਿਕਾਰੀ ਸੀ.ਐੱਸ.ਆਰ. ਐਵਾਰਡਜ਼ 2026 ਹਾਸਲ ਕਰਦੇ ਹੋਏ। ਅਜੀਤ ਤਸਵੀਰ
21-11-2026
ਮਾਨਸਾ, 20 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਵੇਦਾਂਤਾ ਪਾਵਰ ਲਿਮਟਿਡ ਦੇ ਤਲਵੰਡੀ ਸਾਬੋ ਤਾਪ ਘਰ ਨੂੰ ‘ਨਵੀਂ ਦਿਸ਼ਾ ਲਈ ਖੇਤੀਬਾੜੀ ਵਿਕਾਸ–ਆਜੀਵਿਕਾ ਅਤੇ ਪਸ਼ੂ ਪਾਲਣ’ ’ਚ ਸੀ.ਐਸ.ਆਰ. ਐਵਾਰਡਜ਼ 2026 ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 2017 ਵਿਚ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਨੇ ਰਾਜ ਭਰ ਦੇ 3,000 ਤੋਂ ਵੱਧ ਕਿਸਾਨਾਂ ਨੂੰ ਖੇਤੀਬਾੜੀ ਸਿਖਲਾਈ, ਝੋਨੇ ਦੀ ਪਰਾਲੀ ਦੇ ਪ੍ਰਬੰਧਨ, ਖੇਤੀਬਾੜੀ ਲਈ ਲੋੜੀਂਦੇ ਜ਼ਰੂਰੀ ਸਾਧਨਾਂ ਤੱਕ ਪਹੁੰਚ, ਪਾਣੀ ਦੀ ਸੰਭਾਲ ਸਬੰਧੀ ਤਰੀਕਿਆਂ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਨੂੰ ਇਕੱਠੇ ਜੋੜ ਕੇ ਸਹਿਯੋਗ ਕੀਤਾ ਸੀ। ਵੇਦਾਂਤਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਿੰਦਰ ਸਿੰਘ ਆਹੂਜਾ ਨੇ ਕਿਹਾ ਕਿ ਵਿਕਾਸ ਦਾ ਅਰਥ ਇਹ ਯਕੀਨੀ ਬਣਾਉਣਾ ਹੈ ਕਿ ਭਾਈਚਾਰਿਆਂ ਨੂੰ ਆਤਮਨਿਰਭਰ ਬਣਨ ਲਈ ਲੋੜੀਂਦੇ ਮੌਕਿਆਂ, ਸਰੋਤਾਂ ਅਤੇ ਸਮਰੱਥਾਵਾਂ ਤੱਕ ਪਹੁੰਚ ਪ੍ਰਾਪਤ ਹੋਵੇ। ਇਸੇ ਦੌਰਾਨ ਬਣਾਂਵਾਲਾ ਥਰਮਲ ਪਲਾਂਟ ਦੇ ਸੀ.ਈ.ਓ. ਪੰਕਜ ਸ਼ਰਮਾ ਨੇ ਦੱਸਿਆ ਕਿ ਪ੍ਰੋਜੈਕਟ ਨਵੀਂ ਦਿਸ਼ਾ ਦਾ ਮੁੱਖ ਉਦੇਸ਼ ਕਿਸਾਨਾਂ ਦੇ ਸਸ਼ਕਤੀਕਰਨ ਲਈ ਵਿਆਪਕ ਪਹੁੰਚ ਅਪਣਾਉਣਾ ਹੈ, ਜੋ ਰਵਾਇਤੀ ਖੇਤੀਬਾੜੀ ਸਹਾਇਤਾ ਤੋਂ ਅੱਗੇ ਵਧ ਕੇ ਕਿਸਾਨਾਂ ’ਚ ਜਾਗਰੂਕਤਾ ਪੈਦਾ ਕਰਨ, ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਵਿਗਿਆਨਕ ਪ੍ਰਬੰਧਨ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਅਤੇ ਢੁਕਵੀਂ ਮਸ਼ੀਨਰੀ ਤੱਕ ਪਹੁੰਚ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਕਿਸਾਨ ਭਾਈਚਾਰਿਆਂ ਨੂੰ ਦਰਪੇਸ਼ ਰੋਜ਼ਾਨਾ ਦੀਆਂ ਚੁਣੌਤੀਆਂ ਤੋਂ ਇਲਾਵਾ ਜਾਗਰੂਕ ਕਰਨ ਦੇ ਨਾਲ ਹੀ ਖੇਤੀ ਦੇ ਵਧੇਰੇ ਟਿਕਾਊ ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀ ਬੱਚਤ ਕਰਨ ਵਾਲੀਆਂ ਤਕਨੀਕਾਂ ਬਾਰੇ ਵਿਹਾਰਕ ਸਿਖਲਾਈ ਕੁਦਰਤੀ ਸਰੋਤਾਂ ਦੀ ਕੁਸ਼ਲ ਵਰਤੋਂ ਨੂੰ ਹੋਰ ਉਤਸ਼ਾਹਿਤ ਕਰਦੀ ਹੈ, ਜਿਸ ਨਾਲ ਲੰਬੇ ਸਮੇਂ ਤੱਕ ਖੇਤੀਬਾੜੀ ਪ੍ਰਣਾਲੀਆਂ ਨੂੰ ਵਧੇਰੇ ਲਚਕੀਲਾ ਬਣਾਉਣ ਵਿੱਚ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕਿਸਾਨ ਭਾਈਚਾਰੇ ਨਾਲ ਸਾਲਾਂ ਤੋਂ ਕੀਤੇ ਜਾ ਰਹੇ ਨਿਰੰਤਰ ਜੁੜਾਅ ਅਤੇ ਕੰਪਨੀ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਪੇਂਡੂ ਵਿਕਾਸ ਸਿਰਫ਼ ਤੁਰੰਤ ਸਹਾਇਤਾ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਇਸ ਦਾ ਉਦੇਸ਼ ਰੋਜ਼ੀ-ਰੋਟੀ ਦੀ ਸੁਰੱਖਿਆ ਅਤੇ ਟਿਕਾਊ ਵਿਕਾਸ ਲਈ ਲੰਬੇ ਸਮੇਂ ਦੇ ਮੌਕੇ ਪੈਦਾ ਕਰਨਾ ਵੀ ਹੋਣਾ ਚਾਹੀਦਾ ਹੈ।