ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਮਾਨਸਾ , 20 ਨਵੰਬਰ ( ਸੱਭਿ . ਪ੍ਰਤੀ .)
ਮਾਨਸਾ , 20 ਨਵੰਬਰ ( ਸੱਭਿ . ਪ੍ਰਤੀ .)- 66 ਕੇ . ਵੀ . ਤਿੰਨਕੋਨੀ ਗਰਿੱਡ ਮਾਨਸਾ ਤੋਂ ਚੱਲਦੇ 11 ਕੇ . ਵੀ . ਵਾਟਰ ਵਰਕਸ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ 21 ਨਵੰਬਰ ਨੂੰ ਸਵੇਰੇ 9 ਤੋਂ ਸਾਮ 5 ਵਜੇ ਤੱਕ ਬੰਦ ਰਹੇਗੀ । ਐੱਸ . ਡੀ . ਓ . ਗੁਰਬਖਸ ਸਿੰਘ ਜੇ . ਈ . ਪ੍ਰਦੀਪ ਸਿੰਗਲਾ ਨੇ ਦੱਸਿਆ ਕਿ ਇਸ ਨਾਲ ਗੁਰਦੁਆਰਾ ਚੌਂਕ ਦੀਆਂ ਸਾਈਕਲ ਵਾਲੀਆਂ ਦੁਕਾਨਾਂ , ਰੇਲਵੇ ਸਟੇਸ਼ਨ , ਥਾਣਾ ਸ਼ਹਿਰੀ -1, ਮੰਦਰ ਵਾਲੀ ਗਲੀ , ਸੀ . ਆਈ . ਸਟਾਫ਼ , ਮਾਈ ਨਿੱਕੋ ਦੇਵੀ ਸਕੂਲ ਵਾਲਾ ਖੇਤਰ , ਡਾ . ਮਾਨਵ , ਵਿਵੇਕ ਹਸਪਤਾਲ , ਟੈਗੋਰ ਸਟਰੀਟ , ਸੰਤ ਰਾਮ ਸਟਰੀਟ , ਐੱਸ . ਡੀ . ਕਾਲਜ ਸਟਰੀਟ , ਮੰਨੇ ਸਬਜ਼ੀ ਵਾਲੇ ਤੋਂ ਬਾਰਾਂ ਹੱਟਾਂ ਚੌਂਕ ਤੱਕ , ਕੇ . ਪੀ . ਸਟਰੀਟ ਐਚ . ਡੀ . ਐਫ . ਸੀ . ਬੈਂਕ , ਮੋਰ ਸਟੋਰ ਤੱਕ ਦੇ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ । ਕੁਲਵੀਰ ਸਿੰਘ ਧਾਲੀਵਾਲ ਕਾਊਂਟਰ ਇੰਟੈਲੀਜੈਂਸ ਮਾਨਸਾ ਦੇ ਇੰਚਾਰਜ ਲਗਾਏ ਮਾਨਸਾ , 20 ਨਵੰਬਰ ( ਧਾਲੀਵਾਲ )- ਸਹਾਇਕ ਸਬ ਇੰਸਪੈਕਟਰ ਕੁਲਵੀਰ ਸਿੰਘ ਧਾਲੀਵਾਲ ਨੂੰ ਕਾਊਂਟਰ ਇੰਟੈਲੀਜੈਂਸ ਸਬ ਯੂਨਿਟ ਮਾਨਸਾ ਦਾ ਇੰਚਾਰਜ ਲਗਾਇਆ ਗਿਆ ਹੈ । ਉਹ ਇਸ ਤੋਂ ਪਹਿਲਾਂ ਵੀ ਇਸੇ ਯੂਨਿਟ ’ ਚ ਨਿਯੁਕਤ ਸਨ । ਪਿੰਡ ਮੋਹਰ ਸਿੰਘ ਵਾਲਾ ਦੇ ਜੰਮਪਲ ਤੇ ਚੰਗੇ ਖਿਡਾਰੀ ਰਹੇ ਕੁਲਵੀਰ ਮਿਹਨਤੀ ਨੌਜਵਾਨ ਹਨ । ਉਨ੍ਹਾਂ ਦੀ ਨਿਯੁਕਤੀ ਪਿਛਲੇ ਦਿਨੀਂ ਸਹਾਇਕ ਇੰਸਪੈਕਟਰ ਜਨਰਲ ਪੁਲਿਸ , ਕਾਊਂਟਰ ਇੰਟੈਲੀਜੈਂਸ ਬਠਿੰਡਾ ਵਲੋਂ ਕੀਤੀ ਗਈ ਹੈ । ਕਾਬਲੇ ਗ਼ੌਰ ਰਹੇ ਇਹ ਯੂਨਿਟ ਪਿਛਲੇ ਸਮੇਂ ਤੋਂ ਵਧੀਆ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ ।