05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭੀਖੀ ਦੇ ਸਰਕਾਰੀ ਹਸਪਤਾਲ ਦੀ ਨਵੀਂ ਇਮਾਰਤ ਲਈ ਹਲਕਾ ਵਿਧਾਇਕ ਨੇ ਵਿਧਾਨ ਸਭਾ ’ਚ ਆਵਾਜ਼ ਉਠਾਈ

ਭੀਖੀ, 4 ਅਗਸਤ (ਬਲਕਾਰ ਸਿੰਘ ਸਹੋਤਾ)- ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਸਿਹਤ ਮੰਤਰੀ ਬਲਵੀਰ ਸਿੰਘ ਪਾਸੋਂ ਸਥਾਨਕ ਸਰਕਾਰੀ ਹਸਪਤਾਲ ਦੀ ਇਮਾਰਤ ਅਤੇ ਸੀ.

Ad Position 21
No active advertisement
ਅਜੀਤ ਡੈਸਕ 05-08-2026
ਭੀਖੀ, 4 ਅਗਸਤ (ਬਲਕਾਰ ਸਿੰਘ ਸਹੋਤਾ)- ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਸਿਹਤ ਮੰਤਰੀ ਬਲਵੀਰ ਸਿੰਘ ਪਾਸੋਂ ਸਥਾਨਕ ਸਰਕਾਰੀ ਹਸਪਤਾਲ ਦੀ ਇਮਾਰਤ ਅਤੇ ਸੀ.ਐਚ.ਸੀ ਖ਼ਿਆਲਾ ਕਲਾਂ ਵਿਖੇ ਟਰੋਮਾ ਸੈਂਟਰ ਬਣਾਉਣ ਦੀ ਮੰਗ ਰੱਖਦਿਆਂ ਕਿਹਾ ਕਿ ਪਿੰਡ ਹਮੀਰਗੜ੍ਹ ਢੈਪਈ ਤੋਂ ਭੈਣੀਬਾਘਾ ਤੱਕ ਸੜਕੀ ਦੁਰਘਟਨਾਵਾਂ ਸੰਭਾਵਿਤ ਖੇਤਰ ਹੈ ਅਤੇ ਕੋਟਸ਼ਮੀਰ-ਭਵਾਨੀਗੜ੍ਹ ਸੜਕ ਦੇ ਇਸ ਖੇਤਰ ’ਚ ਧਸ ਜਾਣ ਕਾਰਨ ਸੜਕੀ ਦੁਰਘਟਨਾਵਾਂ ਹੋਰ ਵੀ ਵਧ ਗਈਆਂ ਹਨ। ਰਾਹਗੀਰਾਂ ਦੀ ਜ਼ਰੂਰਤ ਦੇ ਮੱਦੇਨਜ਼ਰ ਭੀਖੀ ਦੇ ਹਸਪਤਾਲ ਅਤੇ ਪਿੰਡ ਖ਼ਿਆਲਾ ਕਲਾ ਵਿਖੇ ਟਰੋਮਾ ਸੈਂਟਰ ਦੀ ਮੁੱਖ ਲੋੜ ਹੈ। ਦੱਸਣਯੋਗ ਹੈ ਕਿ ਕਰੀਬ ਡੇਢ ਸਾਲ ਤੋਂ ਸਰਕਾਰੀ ਹਸਪਤਾਲ ਦੀ ਮੁੱਖ ਇਮਾਰਤ ਬਿਲਕੁਲ ਨਕਾਰਾ ਹੋ ਚੁੱਕੀ ਹੈ। ਮੌਜੂਦਾ ਸਮੇਂ ਸਿਹਤ ਵਿਭਾਗ ਵਲੋਂ ਇਸ ਇਮਾਰਤ ਨੂੰ ਅਸੁਰੱਖਿਅਤ ਐਲਾਨ ਕੇ ਤਾਲਾਬੰਦੀ ਕੀਤੀ ਹੋਈ ਹੈ। ਹਸਪਤਾਲ ਵੈਕਸੀਨੇਸ਼ਨ ਯੂਨਿਟ ਵੀ ਇਮਾਰਤ ’ਚ ਹੀ ਚਲਾਈ ਜਾ ਰਹੀ ਹੈ ਜਿੱਥੇ ਮਰੀਜ਼ਾਂ ਲਈ ਤਾਂ ਕਿ ਸਹੂਲਤ ਹੋਣੀ ਸੀ ਖ਼ੁਦ ਐਸ.ਐਮ.ਓ. ਦੇ ਬੈਠਣ ਲਈ ਵੀ ਕੋਈ ਕਮਰਾ ਉਪਲਬਧ ਨਹੀਂ ਹੈ। ਜਨਾਨਾ ਮਰੀਜ਼ਾਂ ਲਈ ਛੋਟੇ ਜਿਹੇ ਕਮਰੇ ’ਚ 2 ਬੈੱਡ ਲਗਾ ਕੇ ਅਸਥਾਈ ਪ੍ਰਬੰਧ ਕੀਤੇ ਗਏ ਹਨ ਅਤੇ ਐਮਰਜੈਂਸੀ ਲਈ ਵੀ ਛੋਟਾ ਕਮਰਾ ਉਪਲਬਧ ਹੈ ਜਦੋਂ ਕਿ ਮਰਦ ਮਰੀਜ਼ਾਂ ਲਈ ਹਸਪਤਾਲ ’ਚ ਵਾਰਡ ਦੀ ਕੋਈ ਵਿਵਸਥਾ ਹੀ ਨਹੀਂ। ਅਪਰੇਸ਼ਨ ਥੀਏਟਰ ਦੇ ਉਪਕਰਨ ਵੀ ਦੂਜੇ ਹਸਪਤਾਲਾਂ ’ਚ ਤਬਦੀਲ ਕਰ ਦਿੱਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ੋਨ ਪੱਧਰੀ ਰੱਸਾਕਸ਼ੀ ਮੁਕਾਬਲਿਆਂ ’ਚ ਸਰਕਾਰੀ ਹਾਈ ਸਕੂਲ ਮਾਖਾ ਦੀ ਝੰਡੀ ਅਗਲੀ ਖ਼ਬਰ ਹਰਮਨਜੋਤ ਕੌਰ, ਹਰਜੋਤ ਕੌਰ, ਗੁਰਪ੍ਰੀਤ ਕੌਰ, ਡੌਲੀ ਕੌਰ, ਰੁਪਿੰਦਰ ਕੌਰ। ਮਾਈ ਭਾਗੋ ਕਾਲਜ ਰੱਲਾ ਦਾ ਨਤੀਜਾ ਰਿਹਾ ਸ਼ਾਨਦਾ...
Ad Position 24
No active advertisement