05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਹੜਤਾਲ ਦੀ ਸਮਾਪਤੀ ਮੌਕੇ ਸਮੂਹ ਸਫ਼ਾਈ ਕਾਮੇ ਐੱਸ.ਡੀ.ਐੱਮ ਤੇ ਮੁਹਤਬਰਾਂ ਨਾਲ। ਸਫ਼ਾਈ ਮੁਲਾਜ਼ਮਾਂ ਨੇ ਹੜਤਾਲ ਖ਼ਤਮ ਕਰਦਿਆਂ ਕੰਮਕਾਜ ਕੀਤਾ ਸ਼ੁਰੂ

ਤਲਵੰਡੀ ਸਾਬੋ, 5 ਅਗਸਤ (ਰਣਜੀਤ ਸਿੰਘ ਰਾਜੂ): ਸਫ਼ਾਈ ਅਤੇ ਸੀਵਰੇਜ ਕਾਮਿਆਂ ਦੀਆਂ ਮੰਗਾਂ ਸੰਬੰਧੀ ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ ਤੇ ਪਿਛਲੇ ਕਾਫੀ ਦਿਨਾਂ ਤੋਂ ਕੰਮ ਛੱਡ ਕੇ ਨਗਰ ਕੌਂਸਲ ਦਫ਼ਤਰ ਤਲਵੰਡੀ ਸਾਬੋ ਅੱਗੇ ਹੜਤਾਲ ਤੇ ਬੈਠੇ ਸਫ਼ਾਈ ਕਾਮਿਆਂ ਨੇ ਬੀਤੇ ਦਿਨ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਦੌਰਾਨ ਮੰਗਾਂ ਤੇ ਸਹਿਮਤੀ ਬਣਨ ਉਪਰੰਤ ਜਥੇਬੰਦੀ ਦੇ ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦਿਆਂ ਅੱਜ ਹੜਤਾਲ ਖ਼ਤਮ ਕਰਕੇ ਕੰਮਕਾਜ ਸ਼ੁਰੂ ਕਰ ਦਿੱਤਾ। ਅੱਜ ਹੜਤਾਲ ਦੀ ਸਮਾਪਤੀ ਮੌਕੇ ਐੱਸ.

Ad Position 21
No active advertisement
ਅਜੀਤ ਡੈਸਕ 06-08-2026
ਤਲਵੰਡੀ ਸਾਬੋ, 5 ਅਗਸਤ (ਰਣਜੀਤ ਸਿੰਘ ਰਾਜੂ): ਸਫ਼ਾਈ ਅਤੇ ਸੀਵਰੇਜ ਕਾਮਿਆਂ ਦੀਆਂ ਮੰਗਾਂ ਸੰਬੰਧੀ ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ ਤੇ ਪਿਛਲੇ ਕਾਫੀ ਦਿਨਾਂ ਤੋਂ ਕੰਮ ਛੱਡ ਕੇ ਨਗਰ ਕੌਂਸਲ ਦਫ਼ਤਰ ਤਲਵੰਡੀ ਸਾਬੋ ਅੱਗੇ ਹੜਤਾਲ ਤੇ ਬੈਠੇ ਸਫ਼ਾਈ ਕਾਮਿਆਂ ਨੇ ਬੀਤੇ ਦਿਨ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਦੌਰਾਨ ਮੰਗਾਂ ਤੇ ਸਹਿਮਤੀ ਬਣਨ ਉਪਰੰਤ ਜਥੇਬੰਦੀ ਦੇ ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦਿਆਂ ਅੱਜ ਹੜਤਾਲ ਖ਼ਤਮ ਕਰਕੇ ਕੰਮਕਾਜ ਸ਼ੁਰੂ ਕਰ ਦਿੱਤਾ। ਅੱਜ ਹੜਤਾਲ ਦੀ ਸਮਾਪਤੀ ਮੌਕੇ ਐੱਸ.ਡੀ.ਐੱਮ ਤਲਵੰਡੀ ਸਾਬੋ ਮੈਡਮ ਵੀਰਪਾਲ ਕੌਰ ਵੀ ਪਹੁੰਚੇ ਤੇ ਉਨ੍ਹਾਂ ਨੇ ਮੰਗਾਂ ਮੰਨੇ ਜਾਣ ’ਤੇ ਜਿੱਥੇ ਸਫ਼ਾਈ ਕਾਮਿਆਂ ਨੂੰ ਵਧਾਈ ਦਿੱਤੀ ਉੱਥੇ ਉਮੀਦ ਪ੍ਰਗਟਾਈ ਕਿ ਅੱਜ ਤੋਂ ਸ਼ਹਿਰ ਦੀ ਸਾਫ਼ ਸਫ਼ਾਈ ਦਾ ਕੰਮ ਸੁਚਾਰੂ ਢੰਗ ਨਾਲ ਸ਼ੁਰੂ ਹੋ ਸਕੇਗਾ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਇਕਾਈ ਤਲਵੰਡੀ ਸਾਬੋ ਪ੍ਰਧਾਨ ਕੁਲਦੀਪ ਸਿੰਘ ਨੇ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੇ ਜਿੱਥੇ ਪੰਜਾਬ ਸਰਕਾਰ ਅਤੇ ਖ਼ਾਸ ਕਰਕੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਉੱਥੇ ਹੁਣ ਤੱਕ ਚੱਲੇ ਧਰਨੇ ਪ੍ਰਦਰਸ਼ਨਾਂ ’ਚ ਸਾਥ ਦੇਣ ਵਾਲੀਆਂ ਸਮੂਹ ਸਿਆਸੀ/ਸਮਾਜਿਕ ਧਿਰਾਂ ਅਤੇ ਖ਼ਾਸ ਕਰਕੇ ਬੰਦ ਦੇ ਸੱਦੇ ਨੂੰ ਸਮੱਰਥਨ ਦੇਣ ਲਈ ਕਰਿਆਣਾ ਐਸੋਸੀਏਸ਼ਨ ਤੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਅਤੇ ਪ੍ਰਸ਼ਾਸਨ ਦਾ ਵੀ ਸ਼ੁਕਰੀਆ ਅਦਾ ਕੀਤਾ ਜਿੰਨਾਂ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਈਆਂ ਤੇ ਹੱਲ ਕਰਵਾਉਣ ’ਚ ਅਹਿਮ ਰੋਲ ਅਦਾ ਕੀਤਾ। ਇਸ ਮੌਕੇ ‘ਆਪ’ ਆਗੂ ਬਲਵਿੰਦਰ ਸਿੰਘ ਗਿੱਲ ਨੇ ਨਗਰ ਕੌਂਸਲ ਪ੍ਰਧਾਨ ਬੀਬੀ ਕੁਲਵੀਰ ਕੌਰ ਸਰਾਂ ਵਲੋਂ ਪਹੁੰਚ ਕੇ ਮੁਲਾਜ਼ਮਾਂ ਦਾ ਮੂੰਹ ਵੀ ਮਿੱਠਾ ਕਰਵਾਇਆ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਧਨੇਰ ਬਲਾਕ ਰਾਮਪੁਰਾ ਦੀ ਹੋਈ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਯੂ-ਵਿਨ ਐਪ ਅਤੇ ਖਾਲੀ ਸਬ-ਸੈਂਟਰਾਂ ਦੀ ਵਾਧੂ ਡਿਊਟੀ ਦਾ ਅਣਮਿੱਥੇ ਸਮੇਂ ਲਈ ਬਾਈਕਾਟ
Ad Position 24
No active advertisement