ਕਾਰ ਨਾਲ ਟਕਰਾਉਣ ਕਾਰਨ ਈ-ਰਿਕਸ਼ਾ ਪਲਟਿਆ, ਦੋ ਜ਼ਖ਼ਮੀ
ਬਠਿੰਡਾ , 6 ਅਗਸਤ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ ਮਲੋਟ ਰੋਡ ’ ਤੇ ਫਲਾਈਓਵਰ ਬ੍ਰਿਜ ’ ਤੇ ਇਕ ਕਾਰ ਤੇ ਈ - ਰਿਕਸ਼ਾ ਟੱਕਰ ਕਾਰਨ ਈ - ਰਿਕਸ਼ਾ ਪਲਟ ਗਿਆ ਅਤੇ ਈ - ਰਿਕਸ਼ਾ ਵਿਚ ਬੈਠੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ । ਹਾਦਸੇ ਦੀ ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦੇ ਮੈਂਬਰ ਸੰਦੀਪ ਗਿੱਲ ਦੀ ਅਗਵਾਈ ਹੇਠ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਥਾਂ ’ ਤੇ ਪਹੁੰਚੇ ।
ਬਠਿੰਡਾ , 6 ਅਗਸਤ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ ਮਲੋਟ ਰੋਡ ’ ਤੇ ਫਲਾਈਓਵਰ ਬ੍ਰਿਜ ’ ਤੇ ਇਕ ਕਾਰ ਤੇ ਈ - ਰਿਕਸ਼ਾ ਟੱਕਰ ਕਾਰਨ ਈ - ਰਿਕਸ਼ਾ ਪਲਟ ਗਿਆ ਅਤੇ ਈ - ਰਿਕਸ਼ਾ ਵਿਚ ਬੈਠੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ । ਹਾਦਸੇ ਦੀ ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦੇ ਮੈਂਬਰ ਸੰਦੀਪ ਗਿੱਲ ਦੀ ਅਗਵਾਈ ਹੇਠ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਥਾਂ ’ ਤੇ ਪਹੁੰਚੇ । ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ । ਜ਼ਖਮੀਆਂ ਵਿਚ ਨਿਤੀਸ਼ ਕੁਮਾਰ (26) ਵਾਸੀ ਰੇਲਵੇ ਕਾਲੋਨੀ , ਸੁਖਪ੍ਰੀਤ ਸਿੰਘ (23) ਵਾਸੀ ਕੈਂਟ ਰਿੰਗ ਰੋਡ ਦੇ ਵਾਸੀ ਹੈ । ਦਫ਼ਤਰੀ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਰਹੀ ਜਾਰੀ, ਵਿਭਾਗੀ ਕੰਮਕਾਜ ਠੱਪ ਬਠਿੰਡਾ , 6 ਅਗਸਤ ( ਸੱਤਪਾਲ ਸਿੰਘ ਸਿਵੀਆਂ )- ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੱਦੇ ਤਹਿਤ ਬਠਿੰਡਾ ਦੇ ਦਫ਼ਤਰੀ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ , ਜਿਸ ਕਾਰਨ ਦਫ਼ਤਰਾਂ ’ ਚ ਵਿਭਾਗੀ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਲੋਕਾਂ ਨੂੰ ਦੂਜੇ ਦਿਨ ਵੀ ਬੇਰੰਗ ਮੁੜਣਾ ਪਿਆ । ਯੂਨੀਅਨ ਆਗੂਆਂ ਨੇ ਦੱਸਿਆ ਕਿ ਯੂਨੀਅਨ ਵਲੋਂ ਲਗਾਤਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ , ਮਹਿੰਗਾਈ ਭੱਤੇ ਦਾ ਬਕਾਇਆ ਜਾਰੀ ਕਰਨ , ਕੱਚੇ ਕਾਮਿਆਂ ਨੂੰ ਪੱਕਾ ਕਰਨਾ ਸਮੇਤ ਹੋਰ ਜਾਇਜ਼ ਮੰਗਾਂ ਦਾ ਹੱਲ ਦੀ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ । ਅਦਾਲਤ ਦੇ ਹੁਕਮਾਂ ਦੇ ਬਾਵਜੂਦ ਡੀ . ਏ . ਜਾਰੀ ਨਹੀਂ ਕੀਤਾ ਜਾ ਰਿਹਾ ਹੈ , ਸਗੋਂ ਵਿੱਤ ਮੰਤਰੀ ਵਲੋਂ ਉਨ੍ਹਾਂ ਦੀ ਤਨਖ਼ਾਹ ’ ਤੇ ਵੀ ਉਂਗਲ ਚੁੱਕੀ ਜਾ ਰਹੀ ਹੈ , ਜਿਸ ਨੂੰ ਲੈ ਕੇ ਉਨ੍ਹਾਂ ਨੂੰ ਦੋ ਰੋਜ਼ਾ ਹੜਤਾਲ ਕਰਨ ਲਈ ਮਜਬੂਰ ਹੋਏ ਹਨ । ਆਗੂਆਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਉਕਤ ਮੰਗਾਂ ਨੂੰ ਲੈ ਕੇ ਯੂਨੀਅਨ ਵਲੋਂ ਊਜ ਚੰਡੀਗੜ੍ਹ ’ ਚ ਮਹਾਂ ਰੈਲੀ ਕੀਤੀ ਜਾ ਰਹੀ ਹੈ , ਜੇਕਰ ਇਸ ਦੌਰਾਨ ਸਰਕਾਰ ਨੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਇਸ ਰੈਲੀ ਵਿਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ , ਜੋ ਹੱਕਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।