06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੰਜਾਬ ਕਿਸਾਨ ਯੂਨੀਅਨ ਵਲੋਂ 10 ਨੂੰ ਜੇਲ੍ਹ ਭਰੋ ਅੰਦੋਲਨ ਸੰਬੰਧੀ ਤਿਆਰੀ ਮੀਟਿੰਗ

ਮਾਨਸਾ, 6 ਅਗਸਤ (ਵਿ. ਪ੍ਰਤੀ.)

Ad Position 21
No active advertisement
ਪਿੰਡ ਬੱਪੀਆਣਾ ਵਿਖੇ ਮੀਟਿੰਗ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਤੇ ਵਰਕਰ। ਅਜੀਤ ਤਸਵੀਰ 07-08-2026
ਮਾਨਸਾ, 6 ਅਗਸਤ (ਵਿ.ਪ੍ਰਤੀ.)- ਪੰਜਾਬ ਕਿਸਾਨ ਯੂਨੀਅਨ ਵਲੋਂ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਸਬੰਧੀ ਪਿੰਡ ਬੱਪੀਆਣਾ ਵਿਖੇ ਤਿਆਰੀ ਮੀਟਿੰਗ ਕੀਤੀ ਗਈ। ਜ਼ਿਲ੍ਹਾ ਆਗੂ ਕਰਨੈਲ ਸਿੰਘ ਮਾਨਸਾ ਅਤੇ ਲਿਬਰੇਸ਼ਨ ਦੇ ਕਾ. ਰਾਜਵਿੰਦਰ ਸਿੰਘ ਰਾਣਾ ਨੇ ਦੋਸ਼ ਲਗਾਇਆ ਕਿ ਕੇਂਦਰ ਸ ਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲੋਕ ਮਾਰੂ ਨੀਤੀਆਂ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ 10 ਅਗਸਤ ਨੂੰ ਆਲ ਇੰਡੀਆ ਦੀਆਂ ਟਰੇਡ ਯੂਨੀਅਨਾਂ ਵਲੋਂ ਦਿੱਤੇ ਗਏ ਸੱਦੇ ਤਹਿਤ ਰੇਲਵੇ ਮਾਲ ਗੁਦਾਮ ਮਾਨਸਾ ‘ਤੇ ਹੋ ਰਹੇ ਪ੍ਰਦਰਸ਼ਨ ‘ਚ ਜੇਲ੍ਹ ਭਰੋ ਅੰਦੋਲਨ ਲਈ ਜਥੇਬੰਦੀ ਦੇ ਕਾਰਕੁਨ ਵੱਡੀ ਗਿਣਤੀ ਵਿਚ ਪਹੁੰਚਣਗੇ। ਯੂਨੀਅਨ ਵਲੋਂ ਪਿੰਡ ਬੱਪੀਆਣਾ ਦੀ ਗਠਿਤ ਕੀਤੀ ਗਈ ਕਮੇਟੀ ‘ਚ ਸਰਬਸੰਮਤੀ ਨਾਲ ਗਗਨਦੀਪ ਸਿੰਘ ਪ੍ਰਧਾਨ, ਗੁਰਜੀਤ ਸਿੰਘ ਮੀਤ ਪ੍ਰਧਾਨ, ਹਰਮੀਤ ਸਿੰਘ ਸਕੱਤਰ, ਜਗਸੀਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਮੌਕੇ ਗੁਰਤੇਜ ਸਿੰਘ, ਗੁਰਜੀਤ ਸਿੰਘ, ਸੁਖਵੀਰ ਸਿੰਘ, ਬਿੰਦਰ ਸਿੰਘ, ਲਖਵੀਰ ਸਿੰਘ, ਮਨਜੀਤ ਸਿੰਘ, ਦਲਵਿੰਦਰ ਸਿੰਘ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤ ਪ੍ਰਕਾਸ਼ਨ ਪ੍ਰਮੁੱਖ ਵਲੋਂ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਭੀਖੀ ਦਾ ਦੌਰਾ ਅਗਲੀ ਖ਼ਬਰ ਸ੍ਰੀ ਸ਼ਕਤੀ ਕੀਰਤਨ ਮੰਡਲ ਵਲੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਰਵਾਨਾ
Ad Position 24
No active advertisement